ਅਥ ਚੇਰੀ ਅਸਟਮੋ ਗੁਰੂ ਕਥਨੰ ॥
Now begins the description of he adopt of Maid-servant as the Eighth Guru
ਹੁਣ ਚੇਰੀ (ਦਾਸੀ) ਅੱਠਵੇਂ ਗੁਰੂ ਦਾ ਕਥਨ
ਚੌਪਈ ॥
CHAUPAI
ਚੌਪਈ:
ਹਰਖਤ ਅੰਗ ਸੰਗ ਸੈਨਾ ਸੁਨਿ ॥
ਦਕਸ਼ ਪ੍ਰਜਾਪਤੀ (ਦੇ ਘਰ) ਮੁਨੀ (ਦੱਤ) ਦਾ
ਆਯੋ ਦਛ ਪ੍ਰਜਾਪਤਿ ਕੇ ਮੁਨਿ ॥
When the sage Dutt reached the abode of Daksha Prajapati, he was greatly pleased alongwith his army
ਆਇਆ ਸੁਣ ਕੇ (ਰਾਜੇ ਦੇ) ਸਾਕ, ਸੰਬੰਧ ਅਤੇ ਸੈਨਾ ਪ੍ਰਸੰਨ ਹੋ ਗਈ।
ਤਹਾ ਏਕ ਚੇਰਕਾ ਨਿਹਾਰੀ ॥
(ਪਰ ਦੱਤ ਨੇ) ਉਥੇ ਇਕ ਦਾਸੀ ਵੇਖੀ
ਚੰਦਨ ਘਸਤ ਮਨੋ ਮਤਵਾਰੀ ॥੧੯੫॥
There the sage Dutt saw a maid-servant, who, being intoxicated, was rubbing the sandalwood.195.
ਜੋ ਚੰਦਨ ਘਿਸ ਰਹੀ ਸੀ, ਮਾਨੋ ਮਤਵਾਲੀ ਹੋਵੇ ॥੧੯੫॥
ਚੰਦਨ ਘਸਤ ਨਾਰਿ ਸੁਭ ਧਰਮਾ ॥
(ਉਹ) ਸ਼ੁਭ ਆਚਾਰ ਵਾਲੀ ਇਸਤਰੀ
ਏਕ ਚਿਤ ਹ੍ਵੈ ਆਪਨ ਘਰ ਮਾ ॥
That lady of good conduct was grinding sandalwood single-mindedly in her home
ਇਕ ਮਨ ਹੋ ਕੇ ਘਰ ਵਿਚ ਚੰਦਨ ਘਸ ਰਹੀ ਸੀ।
ਏਕ ਚਿਤ ਨਹੀ ਚਿਤ ਚਲਾਵੈ ॥
ਉਹ ਇਕਾਗਰ ਚਿਤ ਸੀ ਅਤੇ ਚਿਤ ਨੂੰ ਚੰਚਲ ਨਹੀਂ ਹੋਣ ਦੇ ਰਹੀ ਸੀ
ਪ੍ਰਿਤਮਾ ਚਿਤ੍ਰ ਬਿਲੋਕਿ ਲਜਾਵੈ ॥੧੯੬॥
She had concentrated her mind and seeing her even the portrait was getting shy.196.
ਜਿਸ ਨੂੰ ਵੇਖ ਕੇ ਕਾਗ਼ਜ਼ ਉਤੇ ਬਣੀ ਤਸਵੀਰ ਵੀ ਸ਼ਰਮਿੰਦੀ ਹੁੰਦੀ ਸੀ ॥੧੯੬॥
ਦਤ ਲਏ ਸੰਨ︀ਯਾਸਨ ਸੰਗਾ ॥
ਦੱਤ ਸੰਨਿਆਸੀਆਂ ਨੂੰ ਨਾਲ ਲੈ ਕੇ ਉਸ ਕੋਲੋਂ,
ਜਾਤ ਭਯੋ ਤਹ ਭੇਟਤ ਅੰਗਾ ॥
ਉਸ ਦਾ ਸ਼ਰੀਰ ਛੋਂਦੇ ਹੋਇਆਂ ਲੰਘ ਗਿਆ।
ਸੀਸ ਉਚਾਇ ਨ ਤਾਸ ਨਿਹਾਰਾ ॥
(ਪਰ) ਉਸ ਨੇ ਸਿਰ ਚੁਕ ਕੇ ਨਹੀਂ ਵੇਖਿਆ
ਰਾਵ ਰੰਕ ਕੋ ਜਾਤ ਬਿਚਾਰਾ ॥੧੯੭॥
Dutt went that way alongwith the Sannyasis in order to meet her, but she did not raise her head and see whether some king or some pauper was going.197.
ਕਿ ਕੌਣ ਰਾਜਾ ਜਾਂ ਰੰਕ ਵਿਚਾਰਾ ਕੋਲੋਂ ਲੰਘਿਆ ਹੈ ॥੧੯੭॥
ਤਾ ਕੋ ਦਤ ਬਿਲੋਕਿ ਪ੍ਰਭਾਵਾ ॥
ਉਸ ਨੂੰ ਵੇਖ ਕੇ ਦੱਤ ਪ੍ਰਭਾਵਿਤ ਹੋਇਆ
ਅਸਟਮ ਗੁਰੂ ਤਾਹਿ ਠਹਰਾਵਾ ॥
ਅਤੇ ਉਸ ਨੂੰ ਅੱਠਵਾਂ ਗੁਰੂ ਮੰਨ ਲਿਆ।
ਧੰਨਿ ਧੰਨਿ ਇਹ ਚੇਰਕਾ ਸਭਾਗੀ ॥
ਇਹ ਭਾਗਵਾਨ ਦਾਸੀ ਧੰਨ ਹੈ,
ਜਾ ਕੀ ਪ੍ਰੀਤਿ ਨਾਥ ਸੰਗਿ ਲਾਗੀ ॥੧੯੮॥
Seeing her impact, Dutt accepted her as the eighth Guru and said, “Blessed is this maid-servant, who is absorbed in love with that Lord.”198.
ਜਿਸ ਦੀ ਪ੍ਰੀਤ ਸੁਆਮੀ ਨਾਲ ਲਗੀ ਹੋਈ ਹੈ ॥੧੯੮॥
ਐਸ ਪ੍ਰੀਤਿ ਹਰਿ ਹੇਤ ਲਗਇਯੈ ॥
ਇਸ ਤਰ੍ਹਾਂ ਦੀ ਪ੍ਰੀਤ ਪਰਮਾਤਮਾ ਨਾਲ ਲਗਾਈਏ,
ਤਬ ਹੀ ਨਾਥ ਨਿਰੰਜਨ ਪਇਯੈ ॥
When such a love is observed with that Lord, then He is realized
ਤਦ ਹੀ ਨਿਰੰਜਨ ਸੁਆਮੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
ਬਿਨੁ ਚਿਤਿ ਦੀਨ ਹਾਥਿ ਨਹੀ ਆਵੈ ॥
(ਪ੍ਰੇਮ ਵਿਚ) ਬਿਨਾ ਚਿਤ ਦਿੱਤਿਆਂ (ਪ੍ਰਭੂ) ਹੱਥ ਨਹੀਂ ਆਉਂਦਾ।
ਚਾਰ ਬੇਦ ਇਮਿ ਭੇਦ ਬਤਾਵੈ ॥੧੯੯॥
He is not achieved without bringing humility in the mind and all the four Vedas tell this.199.
ਇਸ ਤਰ੍ਹਾਂ ਦੀ ਭੇਦ (ਭਰੀ ਗੱਲ) ਚਾਰੇ ਵੇਦ ਦਸਦੇ ਹਨ ॥੧੯੯॥
ਇਤਿ ਚੇਰਕਾ ਅਸਟਮੋ ਗੁਰੂ ਸਮਾਪਤੰ ॥੮॥
End of the description of the adoption of Maid-servant as the eighth Guru.
ਇਥੇ ਦਾਸੀ ਅੱਠਵੇਂ ਗੁਰੂ ਦਾ ਪ੍ਰਸੰਗ ਸਮਾਪਤ ॥੮॥