ਅਥ ਬਨਜਾਰਾ ਨਵਮੋ ਗੁਰੂ ਕਥਨੰ ॥
Now begins the description of the adoption of the Trader as the Ninth Guru.
ਹੁਣ ਬਨਜਾਰਾ ਨੌਵੇਂ ਗੁਰੂ ਦਾ ਕਥਨ
ਚੌਪਈ ॥
CHAUPAI
ਚੌਪਈ:
ਆਗੇ ਚਲਾ ਜੋਗ ਜਟ ਧਾਰੀ ॥
ਯੋਗ ਅਤੇ ਜਟਾਂ ਨੂੰ ਧਾਰਨ ਕਰਨ ਵਲਾ (ਮੁਨੀ) ਅਗੇ ਚਲ ਪਿਆ।
ਲਏ ਸੰਗਿ ਚੇਲਕਾ ਅਪਾਰੀ ॥
Then taking his disciples alongwith him, Dutt, the Yogi with matted locks, moved further
(ਉਸ ਨੇ) ਬੇਅੰਤ ਚੇਲੇ ਨਾਲ ਲਏ ਹੋਏ ਸਨ।
ਦੇਖਤ ਬਨਖੰਡ ਨਗਰ ਪਹਾਰਾ ॥
(ਉਹ) ਬਨ-ਖੰਡਾਂ, ਨਗਰਾਂ ਅਤੇ ਪਹਾੜਾਂ ਨੂੰ ਵੇਖਦਾ ਚਲਾ ਜਾ ਰਿਹਾ ਸੀ।
ਆਵਤ ਲਖਾ ਏਕ ਬਨਜਾਰਾ ॥੨੦੦॥
When, passing through the forests, cities and mountains, they went forward, there they saw a trader coming.200.
ਤਦ ਉਸ ਨੇ ਇਕ ਬਨਜਾਰਾ ਆਉਂਦਾ ਹੋਇਆ ਵੇਖਿਆ ॥੨੦੦॥
ਧਨ ਕਰ ਭਰੇ ਸਬੈ ਭੰਡਾਰਾ ॥
ਧਨ ਨਾਲ ਜਿਸ ਦੇ ਸਾਰੇ ਭੰਡਾਰ ਭਰੇ ਹੋਏ ਸਨ।
ਚਲਾ ਸੰਗ ਲੈ ਟਾਡ ਅਪਾਰਾ ॥
(ਉਹ) ਬਹੁਤ ਸਾਰੇ (ਸਮਾਨ ਦੇ ਲਦੇ) ਬਲਦਾਂ ਦਾ ਝੁੰਡ ਨਾਲ ਲੈ ਕੇ ਚਲਿਆ ਸੀ।
ਅਮਿਤ ਗਾਵ ਲਵੰਗਨ ਕੇ ਭਰੇ ॥
ਬੇਅੰਤ ਬੋਰੀਆਂ ('ਗਾਵ') ਲੌਂਗਾਂ ਦੀਆਂ ਭਰੀਆਂ ਹੋਈਆਂ ਸਨ।
ਬਿਧਨਾ ਤੇ ਨਹੀ ਜਾਤ ਬਿਚਰੇ ॥੨੦੧॥
His coffers were full of money and he was moving with a good deal of merchandise, he had many bags full of cloves and no one could enumerate them.201.
(ਉਨ੍ਹਾਂ ਦਾ) ਵਿਚਾਰ ਬ੍ਰਹਮਾ ਵੀ ਨਹੀਂ ਕਰ ਸਕਦਾ ਸੀ ॥੨੦੧॥
ਰਾਤਿ ਦਿਵਸ ਤਿਨ ਦ੍ਰਬ ਕੀ ਆਸਾ ॥
(ਉਸ ਨੂੰ) ਰਾਤ ਦਿਨ ਧਨ ਦੀ ਇੱਛਾ ਰਹਿੰਦੀ ਸੀ।
ਬੇਚਨ ਚਲਾ ਛਾਡਿ ਘਰ ਵਾਸਾ ॥
He desired for more wealth day and night and he had left his home for selling his articles
(ਇਸ ਲਈ ਸੌਦੇ ਨੂੰ) ਵੇਚਣ ਲਈ ਘਰ ਦਾ ਵਾਸਾ ਛਡ ਕੇ ਚਲਿਆ ਸੀ।
ਔਰ ਆਸ ਦੂਸਰ ਨਹੀ ਕੋਈ ॥
(ਉਸ ਨੂੰ) ਹੋਰ ਕੋਈ ਦੂਜੀ ਆਸ ਨਹੀਂ ਸੀ।
ਏਕੈ ਆਸ ਬਨਜ ਕੀ ਹੋਈ ॥੨੦੨॥
He had no other desire except his trade.202.
ਇਕੋ ਵਪਾਰ ਕਰਨ ਦੀ ਆਸ ਪਾਲੀ ਹੋਈ ਸੀ ॥੨੦੨॥
ਛਾਹ ਧੂਪ ਕੋ ਤ੍ਰਾਸ ਨ ਮਾਨੈ ॥
(ਉਹ) ਧੁਪ ਛਾਂ ਦਾ ਡਰ ਨਹੀਂ ਮੰਨਦਾ ਸੀ
ਰਾਤਿ ਅਉ ਦਿਵਸ ਗਵਨ ਈ ਠਾਨੈ ॥
He had no fear of sunshine and shade and he was always musing of moving forward day and night
ਅਤੇ ਰਾਤ ਦਿਨ (ਬਸ) ਚਲਦਾ ਹੀ ਰਹਿੰਦਾ ਸੀ।
ਪਾਪ ਪੁੰਨ ਕੀ ਅਉਰ ਨ ਬਾਤਾ ॥
(ਉਹ) ਪਾਪ ਪੁੰਨ ਦੀ ਕੋਈ ਹੋਰ ਗੱਲ ਨਹੀਂ ਜਾਣਦਾ ਸੀ
ਏਕੈ ਰਸ ਮਾਤ੍ਰਾ ਕੇ ਰਾਤਾ ॥੨੦੩॥
He had no concern for virtue and vice and he was only absorbed in the relish of trade.203.
(ਬਸ) ਇਕ ਮਾਇਆ ਦੇ ਰਸ ਵਿਚ ਮਗਨ ਸੀ ॥੨੦੩॥
ਤਾ ਕਹ ਦੇਖਿ ਦਤ ਹਰਿ ਭਗਤੂ ॥
ਉਸ ਨੂੰ ਵੇਖ ਕੇ ਹਰਿ ਦੇ ਭਗਤ ਦੱਤ ਨੇ (ਵਿਚਾਰਿਆ)
ਜਾ ਕਰ ਰੂਪ ਜਗਤਿ ਜਗ ਮਗਤੂ ॥
ਕਿ ਜਿਸ ਹਰਿ ਦਾ ਰੂਪ ਜਗਤ ਵਿਚ ਜਗਮਗ ਕਰ ਰਿਹਾ ਹੈ,
ਐਸ ਭਾਤਿ ਜੋ ਸਾਹਿਬ ਧਿਆਈਐ ॥
ਜੇ ਇਸ ਤਰ੍ਹਾਂ (ਮਗਨਤਾ ਨਾਲ) ਹਰਿ ਦੀ ਆਰਾਧਨਾ ਕਰੀਏ,
ਤਬ ਹੀ ਪੁਰਖ ਪੁਰਾਤਨ ਪਾਈਐ ॥੨੦੪॥
Seeing him, Dutt, the devotee of the Lord, whose person was revered throughout the world, thought in his mind that in such manner the Lord be remembered, only then that Supreme Purusha i.e. the Lord can be realized.204.
ਤਦ ਹੀ ਪਰਮ ਪੁਰਖ ਦੀ ਪ੍ਰਾਪਤੀ ਹੋ ਸਕਦੀ ਹੈ ॥੨੦੪॥
ਇਤਿ ਬਨਜਾਰਾ ਨਉਮੋ ਗੁਰੂ ਸਮਾਪਤੰ ॥੯॥
End of the description of the adoption of he Trader as the Ninth Guru.
ਇਥੇ 'ਬਨਜਾਰਾ' ਨੌਵੇ ਗੁਰੂ ਦਾ ਪ੍ਰਸੰਗ ਸਮਾਪਤ ॥੯॥