ਅਥ ਕਾਛਨ ਦਸਮੋ ਗੁਰੂ ਕਥਨੰ

Now begins the description of the adoption of the Lady-Gardener as the Tenth Guru.

ਹੁਣ ਦਸਵੇਂ ਗੁਰੂ 'ਕਾਛਨ' ਦਾ ਕਥਨ

ਚੌਪਈ

CHAUPAI

ਚੌਪਈ:

ਚਲਾ ਮੁਨੀ ਤਜਿ ਪਰਹਰਿ ਆਸਾ

(ਉਥੋਂ) ਮੁਨੀ ਦੱਤ ਤਿਆਗਣ ਯੋਗ ਆਸ਼ਾ ਨੂੰ ਛਡ ਕੇ ਚਲ ਪਿਆ।

ਮਹਾ ਮੋਨਿ ਅਰੁ ਮਹਾ ਉਦਾਸਾ

The sage forsaking all desires and observing great silence moved further in a state of apathy

(ਜੋ) ਮਹਾਨ ਮੋਨੀ ਅਤੇ ਮਹਾਨ ਉਦਾਸੀ ਹੈ।

ਪਰਮ ਤਤ ਬੇਤਾ ਬਡਭਾਗੀ

(ਉਹ) ਪਰਮ ਤੱਤ੍ਵ ਨੂੰ ਜਾਣਨ ਵਾਲਾ ਵਡਭਾਗੀ ਹੈ।

ਮਹਾ ਮੋਨ ਹਰਿ ਕੋ ਅਨੁਰਾਗੀ ॥੨੦੫॥

He was a great knower of the Essence, a silence-observer and a lover of the Lord.205.

(ਉਹ) ਮਹਾਂ ਮੋਨ ਧਾਰੀ ਹਰਿ ਦਾ ਪ੍ਰੇਮੀ ਹੈ ॥੨੦੫॥

ਪਰਮ ਪੁਰਖ ਪੂਰੋ ਬਡਭਾਗੀ

(ਉਹ) ਪਰਮ ਪੁਰਖ ਅਤੇ ਪੂਰਾ ਵਡਭਾਗੀ ਹੈ

ਮਹਾ ਮੁਨੀ ਹਰਿ ਕੇ ਰਸ ਪਾਗੀ

He was a great sage, absorbed in the love of he Supreme Purusha i.e. the Lord

ਅਤੇ (ਉਹ) ਮਹਾ ਮੁਨੀ ਹਰਿ ਦੇ ਰਸ ਵਿਚ (ਪੂਰੀ ਤਰ੍ਹਾਂ) ਭਿਜਿਆ ਹੋਇਆ ਹੈ।

ਬ੍ਰਹਮ ਭਗਤ ਖਟ ਗੁਨ ਰਸ ਲੀਨਾ

(ਉਹ) ਬ੍ਰਹਮ ਦੀ ਭਗਤੀ ਦੇ ਰਸ ਅਤੇ ਛੇ ਗੁਣਾਂ ਵਿਚ ਲੀਨ ਹੋ ਚੁਕਾ ਹੈ

ਏਕ ਨਾਮ ਕੇ ਰਸ ਸਉ ਭੀਨਾ ॥੨੦੬॥

He was a devotee of Brahman, the knower of he philosophies of the six Shastras and the one who remained absorbed in the Name of the Lord.206.

ਅਤੇ ਇਕ ਨਾਮ ਦੇ ਰਸ ਵਿਚ ਭਿਜਿਆ ਹੋਇਆ ਹੈ ॥੨੦੬॥

ਉਜਲ ਗਾਤ ਮਹਾ ਮੁਨਿ ਸੋਹੈ

(ਉਸ) ਮਹਾਮੁਨੀ ਦਾ ਸਫ਼ੈਦ ਸ਼ਰੀਰ ਸੋਭ ਰਿਹਾ ਸੀ

ਸੁਰ ਨਰ ਮੁਨਿ ਸਭ ਕੋ ਮਨ ਮੋਹੈ

The white body of the great sage was alluring the gods, men and sages

ਜੋ ਦੇਵਤਿਆਂ, ਮਨੁੱਖਾਂ ਅਤੇ ਮੁਨੀਆਂ ਸਭ ਦੇ ਮਨ ਨੂੰ ਮੋਹ ਰਿਹਾ ਸੀ।

ਜਹ ਜਹ ਜਾਇ ਦਤ ਸੁਭ ਕਰਮਾ

ਜਿਸ ਜਿਸ ਥਾਂ ਤੇ ਸ਼ੁਭ ਕਰਮਾਂ ਵਾਲਾ ਦੱਤ ਗਿਆ,

ਤਹ ਤਹ ਹੋਤ ਸਭੈ ਨਿਹਕਰਮਾ ॥੨੦੭॥

Wherever Dutt, the sage performing good actions went, all those who resided there, achieved passivity.207.

ਉਥੇ ਉਥੇ ਸਾਰੇ ਨਿਸ਼ਕਰਮ (ਕਰਮਾਂ ਦੇ ਬੰਧਨ ਤੋਂ ਮੁਕਤ) ਹੋ ਗਏ ॥੨੦੭॥

ਭਰਮ ਮੋਹ ਤਿਹ ਦੇਖਤ ਭਾਗੈ

ਉਸ ਨੂੰ ਵੇਖ ਕੇ ਭਰਮ ਅਤੇ ਮੋਹ ਭਜ ਜਾਂਦੇ ਹਨ।

ਰਾਮ ਭਗਤਿ ਸਭ ਹੀ ਉਠਿ ਲਾਗੈ

Seeing him, all the illusions, attachment etc, fled away and all were absorbed in the devotion of the Lord

ਸਾਰੇ ਉਠ ਕੇ ਰਾਮ ਭਗਤੀ ਵਿਚ ਲਗ ਜਾਂਦੇ ਹਨ।

ਪਾਪ ਤਾਪ ਸਭ ਦੂਰ ਪਰਾਈ

ਸਭ ਪਾਪ ਅਤੇ ਤਾਪ ਦੂਰ ਭਜ ਜਾਂਦੇ ਹਨ।

ਨਿਸਿ ਦਿਨ ਰਹੈ ਏਕ ਲਿਵ ਲਾਈ ॥੨੦੮॥

The sins and ailments of all were destroyed, all remained engrossed in the meditation of one Lord.208.

ਰਾਤ ਦਿਨ (ਨਾਮ ਸਿਮਰਨ ਵਿਚ) ਲਿਵ ਲਗਾਈ ਰਖਦੇ ਹਨ ॥੨੦੮॥

ਕਾਛਨ ਏਕ ਤਹਾ ਮਿਲ ਗਈ

ਉਥੇ (ਉਸ ਨੂੰ) ਇਕ ਕਾਛਨ (ਕੱਛ ਦੇਸ ਦੀ ਅਰਾਇਨ) ਮਿਲ ਗਈ

ਸੋਆ ਚੂਕ ਪੁਕਾਰਤ ਭਈ

The sage met a lady-gardener there, who was shouting continuously

ਜੋ 'ਸੌਣ ਵਾਲਾ ਚੁਕ ਗਿਆ' (ਜੋ ਕਿਸਾਨ ਸੌਂ ਗਿਆ,

ਭਾਵ ਯਾਹਿ ਮਨ ਮਾਹਿ ਨਿਹਾਰਾ

ਉਹ ਦਾ ਖੇਤ ਨਸ਼ਟ ਹੋ ਗਿਆ) ਦਾ ਹੋਕਾ ਦੇ ਰਹੀ ਸੀ।

ਦਸਵੋ ਗੁਰੂ ਤਾਹਿ ਬੀਚਾਰਾ ॥੨੦੯॥

The sage feeling the notion of her shouts in his mind, adopted her the tenth Guru.209.

ਇਸ ਭਾਵ ਨੂੰ ਮੁਨੀ ਨੇ ਮਨ ਵਿਚ ਵਿਚਾਰਿਆ ਅਤੇ ਉਸ ਨੂੰ ਦਸਵਾਂ ਗੁਰੂ ਧਾਰਨ ਕੀਤਾ ॥੨੦੯॥

ਜੋ ਸੋਵੈ ਸੋ ਮੂਲੁ ਗਵਾਵੈ

ਜੋ ਸੌਵੇਂਗਾ, (ਉਹ) ਮੂਲ ਨੂੰ ਗੰਵਾ ਲਵੇਗਾ।

ਜੋ ਜਾਗੈ ਹਰਿ ਹ੍ਰਿਦੈ ਬਸਾਵੈ

He, who will serve the Lord, he will destroy the ego, which is the origin of the world

ਜੋ ਜਾਗਦਾ ਰਹੇਗਾ, (ਉਹ) ਹਰਿ ਨੂੰ ਹਿਰਦੇ ਵਿਚ ਵਸਾ ਲਵੇਗਾ।

ਸਤਿ ਬੋਲਿ ਯਾ ਕੀ ਹਮ ਮਾਨੀ

ਅਸਾਂ ਇਸ ਦੀ ਬੋਲੀ ਸੱਚੀ ਮਨ ਲਈ ਹੈ।

ਜੋਗ ਧਿਆਨ ਜਾਗੈ ਤੇ ਜਾਨੀ ॥੨੧੦॥

Who will actually be awakened from the sleep of maya, he will enshrine the Lord the sleep of maya, he will enshrine the Lord in hi heart the sage accepted the voice of the lady-gardener as true and as the power of kindling the knowledge of Yoga.210.

ਜੋ ਯੋਗ ਦੇ ਧਿਆਨ ਵਿਚ ਲਗੇ ਹੋਏ ਹਨ, ਉਹੀ ਇਸ (ਗੱਲ) ਨੂੰ ਜਾਣ ਸਕਦੇ ਹਨ ॥੨੧੦॥

ਇਤਿ ਕਾਛਨ ਗੁਰੂ ਦਸਵੋ ਸਮਾਪਤੰ ॥੧੦॥

End of the description of the adoption of the Lady-Gradener as the Tenth Guru.

ਇਥੇ 'ਕਾਛਨ' ਦਸਵੇਂ ਗੁਰੂ ਦਾ ਪ੍ਰਸੰਗ ਸਮਾਪਤ ॥੧੦॥