ਅਥ ਸੁਰਥ ਯਾਰਮੋ ਗੁਰੂ ਕਥਨੰ

Now begins the description of the adoption of Surath as the Eleventh Guru

ਹੁਣ ਸੁਰਥ ਯਾਰ੍ਹਵੇਂ ਗੁਰੂ ਦਾ ਕਥਨ

ਚੌਪਈ

CHAUPAI

ਚੌਪਈ:

ਆਗੇ ਦਤ ਦੇਵ ਤਬ ਚਲਾ

ਦੱਤ ਦੇਵ ਤਦ ਅਗੇ ਚਲ ਪਿਆ

ਸਾਧੇ ਸਰਬ ਜੋਗ ਕੀ ਕਲਾ

Then the sage Dutt, practising all the arts of Yoga, moved forward

(ਜਿਸ ਨੇ) ਯੋਗ ਦੀ ਸਾਰੀ ਕਲਾ ਨੂੰ ਸਾਧਿਆ ਹੋਇਆ ਸੀ।

ਅਮਿਤ ਤੇਜ ਅਰੁ ਉਜਲ ਪ੍ਰਭਾਉ

(ਉਸ ਦਾ) ਅਮਿਤ ਤੇਜ ਅਤੇ ਉਜਲਾ ਪ੍ਰਭਾਵ ਸੀ,

ਜਾਨੁਕ ਬਨਾ ਦੂਸਰ ਹਰਿ ਰਾਉ ॥੨੧੧॥

His glory was infinite and he seemed to be the second God.211.

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਦੂਜਾ ਹਰਿ ਰਾਜਾ ਬਣਿਆ ਹੋਇਆ ਹੋਵੇ ॥੨੧੧॥

ਸਭ ਹੀ ਕਲਾ ਜੋਗ ਕੀ ਸਾਧੀ

(ਜਿਸ ਨੇ) ਯੋਗ ਦੀ ਸਾਰੀ ਕਲਾ ਸਾਧੀ ਹੋਈ ਹੈ,

ਮਹਾ ਸਿਧਿ ਮੋਨੀ ਮਨਿ ਲਾਧੀ

That great adept and the silence-observing purusha practiced all the skill of Yoga

(ਉਸ) ਸ਼ਿਰੋਮਣੀ ਮੋਨੀ (ਦੱਤ) ਨੇ ਮਨ ਵਿਚੋਂ ਹੀ ਸਿੱਧੀ ਨੂੰ ਪ੍ਰਾਪਤ ਕਰ ਲਿਆ ਹੈ।

ਅਧਿਕ ਤੇਜ ਅਰੁ ਅਧਿਕ ਪ੍ਰਭਾਵਾ

(ਉਸ ਦਾ) ਬਹੁਤ ਅਧਿਕ ਤੇਜ ਅਤੇ ਪ੍ਰਭਾਵ ਹੈ,

ਜਾ ਲਖਿ ਇੰਦ੍ਰਾਸਨ ਥਹਰਾਵਾ ॥੨੧੨॥

Seeing his extreme glory and impact, the seat of Indra also trembled.212.

ਜਿਸ ਨੂੰ ਵੇਖ ਕੇ ਇੰਦਰ ਦਾ ਆਸਣ ਡੋਲ ਗਿਆ ਹੈ ॥੨੧੨॥