ਕਾਨੜਾ ਮਹਲਾ

Kaanraa, Fifth Mehl:

ਕਾਨੜਾ ਪੰਜਵੀਂ ਪਾਤਿਸ਼ਾਹੀ।

ਬਿਖੈ ਦਲੁ ਸੰਤਨਿ ਤੁਮੑਰੈ ਗਾਹਿਓ

Your Saints have overwhelmed the wicked army of corruption.

(ਹੇ ਪ੍ਰਭੂ) ਤੇਰੇ ਸੰਤ ਜਨਾਂ ਦੀ (ਸੰਗਤ ਦੀ) ਰਾਹੀਂ ਮੈਂ (ਸਾਰੇ) ਵਿਸ਼ਿਆਂ ਦੀ ਫ਼ੌਜ ਨੂੰ ਵੱਸ ਵਿਚ ਕਰ ਲਿਆ ਹੈ। ਬਿਖੈ ਦਲੁ = ਵਿਸ਼ਿਆਂ ਦਾ ਦਲ, ਵਿਸ਼ਿਆਂ ਦੀ ਫ਼ੌਜ। ਸੰਤਨਿ ਤੁਮ੍ਹ੍ਹਰੈ = ਤੇਰੇ ਸੰਤ ਜਨਾਂ ਦੀ ਰਾਹੀਂ। ਗਾਹਿਓ = ਗਾਹ ਲਿਆ ਹੈ, ਵੱਸ ਵਿਚ ਕਰ ਲਿਆ ਹੈ।

ਤੁਮਰੀ ਟੇਕ ਭਰੋਸਾ ਠਾਕੁਰ ਸਰਨਿ ਤੁਮੑਾਰੀ ਆਹਿਓ ॥੧॥ ਰਹਾਉ

They take Your Support and place their faith in You, O my Lord and Master; they seek Your Sanctuary. ||1||Pause||

ਹੇ (ਮੇਰੇ) ਠਾਕੁਰ! ਮੈਨੂੰ ਤੇਰੀ ਟੇਕ ਹੈ, ਮੈਨੂੰ ਤੇਰਾ (ਹੀ) ਭਰੋਸਾ ਹੈ, ਮੈਂ (ਸਦਾ) ਤੇਰੀ ਹੀ ਸਰਨ ਲੋੜਦਾ ਹਾਂ ॥੧॥ ਰਹਾਉ ॥ ਠਾਕੁਰ = ਹੇ ਠਾਕੁਰ! ਆਹਿਓ = ਚਾਹੁੰਦਾ ਹਾਂ ॥੧॥ ਰਹਾਉ ॥

ਜਨਮ ਜਨਮ ਕੇ ਮਹਾ ਪਰਾਛਤ ਦਰਸਨੁ ਭੇਟਿ ਮਿਟਾਹਿਓ

Gazing upon the Blessed Vision of Your Darshan, the terrible sins of countless lifetimes are erased.

ਹੇ ਮੇਰੇ ਠਾਕੁਰ! (ਜਿਹੜੇ ਭੀ ਵਡਭਾਗੀ ਤੇਰੀ ਸਰਨ ਪੈਂਦੇ ਹਨ, ਉਹ) ਤੇਰਾ ਦਰਸਨ ਕਰ ਕੇ ਜਨਮਾਂ ਜਨਮਾਂਤਰਾਂ ਦੇ ਪਾਪ ਮਿਟਾ ਲੈਂਦੇ ਹਨ, ਪਰਾਛਤ = ਪਾਪ। ਭੇਟਿ = ਭੇਟ ਕੇ, ਕਰ ਕੇ। ਮਿਟਾਹਿਓ = ਮਿਟਾ ਲੈਂਦੇ ਹਨ।

ਭਇਓ ਪ੍ਰਗਾਸੁ ਅਨਦ ਉਜੀਆਰਾ ਸਹਜਿ ਸਮਾਧਿ ਸਮਾਹਿਓ ॥੧॥

I am illumined, enlightened and filled with ecstasy. I am intuitively absorbed in Samaadhi. ||1||

(ਉਹਨਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ, ਆਤਮਕ ਆਨੰਦ ਦੀ ਰੌਸ਼ਨੀ ਹੋ ਜਾਂਦੀ ਹੈ, ਉਹ ਸਦਾ ਆਤਮਕ ਅਡੋਲਤਾ ਦੀ ਸਮਾਧੀ ਵਿਚ ਲੀਨ ਰਹਿੰਦੇ ਹਨ ॥੧॥ ਪ੍ਰਗਾਸੁ = (ਆਤਮਕ ਜੀਵਨ ਦੀ ਸੂਝ ਦਾ) ਚਾਨਣ। ਉਜੀਆਰਾ = ਉਜਿਆਲਾ, ਰੌਸ਼ਨੀ। ਸਹਜਿ = ਆਤਮਕ ਅਡੋਲਤਾ ਵਿਚ। ਸਮਾਹਿਓ = ਲੀਨ ਰਹਿੰਦੇ ਹਨ ॥੧॥

ਕਉਨੁ ਕਹੈ ਤੁਮ ਤੇ ਕਛੁ ਨਾਹੀ ਤੁਮ ਸਮਰਥ ਅਥਾਹਿਓ

Who says that You cannot do everything? You are Infinitely All-powerful.

ਹੇ ਮੇਰੇ ਠਾਕੁਰ! ਕੌਣ ਆਖਦਾ ਹੈ ਕਿ ਤੈਥੋਂ ਕੁਝ ਭੀ ਹਾਸਲ ਨਹੀਂ ਹੁੰਦਾ? ਤੂੰ ਸਾਰੀਆਂ ਤਾਕਤਾਂ ਦਾ ਮਾਲਕ ਪ੍ਰਭੂ (ਸੁਖਾਂ ਦਾ) ਅਥਾਹ (ਸਮੁੰਦਰ) ਹੈਂ। ਤੁਮ ਤੇ = ਤੈਥੋਂ। ਸਮਰਥ = ਸਾਰੀਆਂ ਤਾਕਤਾਂ ਦਾ ਮਾਲਕ। ਅਥਾਹਿਓ = ਅਥਾਹ, ਬੇਅੰਤ ਡੂੰਘਾ।

ਕ੍ਰਿਪਾ ਨਿਧਾਨ ਰੰਗ ਰੂਪ ਰਸ ਨਾਮੁ ਨਾਨਕ ਲੈ ਲਾਹਿਓ ॥੨॥੭॥੨੬॥

O Treasure of Mercy, Nanak savors Your Love and Your Blissful Form, earning the Profit of the Naam, the Name of the Lord. ||2||7||26||

ਹੇ ਨਾਨਕ! ਹੇ ਕਿਰਪਾ ਦੇ ਖ਼ਜ਼ਾਨੇ! (ਜਿਹੜਾ ਮਨੁੱਖ ਤੇਰੀ ਸਰਨ ਪੈਂਦਾ ਹੈ, ਉਹ ਤੇਰੇ ਦਰ ਤੋਂ ਤੇਰਾ) ਨਾਮ-ਲਾਭ ਹਾਸਲ ਕਰਦਾ ਹੈ (ਇਹ ਨਾਮ ਹੀ ਉਸ ਦੇ ਵਾਸਤੇ ਦੁਨੀਆ ਦੇ) ਰੰਗ ਰੂਪ ਰਸ ਹਨ ॥੨॥੭॥੨੬॥ ਕ੍ਰਿਪਾ ਨਿਧਾਨ = ਹੇ ਕਿਰਪਾ ਦੇ ਖ਼ਜ਼ਾਨੇ! ਲਾਹਿਓ = ਲਾਹਾ, ਲਾਭ ॥੨॥੭॥੨੬॥