ਕਾਨੜਾ ਮਹਲਾ

Kaanraa, Fifth Mehl:

ਕਾਨੜਾ ਪੰਜਵੀਂ ਪਾਤਿਸ਼ਾਹੀ।

ਬੂਡਤ ਪ੍ਰਾਨੀ ਹਰਿ ਜਪਿ ਧੀਰੈ

The drowning mortal is comforted and consoled, meditating on the Lord.

(ਸੰਸਾਰ-ਸਮੁੰਦਰ ਵਿਚ) ਡੁੱਬ ਰਿਹਾ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਦਾ ਨਾਮ ਜਪ ਕੇ (ਪਾਰ ਲੰਘ ਸਕਣ ਲਈ) ਹੌਸਲਾ ਪ੍ਰਾਪਤ ਕਰ ਲੈਂਦਾ ਹੈ, ਬੂਡਤ ਪ੍ਰਾਨੀ = (ਵਿਕਾਰਾਂ ਵਿਚ) ਡੁੱਬ ਰਿਹਾ ਮਨੁੱਖ। ਜਪਿ = ਜਪ ਕੇ। ਧੀਰੈ = (ਪਾਰ ਲੰਘ ਸਕਣ ਲਈ) ਹੌਸਲਾ ਹਾਸਲ ਕਰ ਲੈਂਦਾ ਹੈ।

ਬਿਨਸੈ ਮੋਹੁ ਭਰਮੁ ਦੁਖੁ ਪੀਰੈ ॥੧॥ ਰਹਾਉ

He is rid of emotional attachment, doubt, pain and suffering. ||1||Pause||

(ਉਸ ਦੇ ਅੰਦਰੋਂ) ਮਾਇਆ ਦਾ ਮੋਹ ਮਿਟ ਜਾਂਦਾ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਦੁੱਖ-ਦਰਦ ਨਾਸ ਹੋ ਜਾਂਦਾ ਹੈ ॥੧॥ ਰਹਾਉ ॥ ਬਿਨਸੈ = ਨਾਸ ਹੋ ਜਾਂਦਾ ਹੈ। ਭਰਮੁ = ਭਟਕਣਾ। ਪੀਰੈ = ਪੀੜ ॥੧॥ ਰਹਾਉ ॥

ਸਿਮਰਉ ਦਿਨੁ ਰੈਨਿ ਗੁਰ ਕੇ ਚਰਨਾ

I meditate in remembrance, day and night, on the Guru's Feet.

ਮੈਂ (ਭੀ) ਦਿਨ ਰਾਤ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਹਾਂ। ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਰੈਨਿ = ਰਾਤ।

ਜਤ ਕਤ ਪੇਖਉ ਤੁਮਰੀ ਸਰਨਾ ॥੧॥

Wherever I look, I see Your Sanctuary. ||1||

ਹੇ ਪ੍ਰਭੂ! ਮੈਂ ਜਿਧਰ ਕਿਧਰ ਵੇਖਦਾ ਹਾਂ (ਗੁਰੂ ਦੀ ਕਿਰਪਾ ਨਾਲ) ਮੈਨੂੰ ਤੇਰਾ ਹੀ ਸਹਾਰਾ ਦਿੱਸ ਰਿਹਾ ਹੈ ॥੧॥ ਜਤ ਕਤ = ਜਿਧਰ ਕਿਧਰ। ਪੇਖਉ = ਪੇਖਉਂ, ਮੈਂ ਵੇਖਦਾ ਹਾਂ ॥੧॥

ਸੰਤ ਪ੍ਰਸਾਦਿ ਹਰਿ ਕੇ ਗੁਨ ਗਾਇਆ

By the Grace of the Saints, I sing the Glorious Praises of the Lord.

ਗੁਰੂ ਦੀ ਕਿਰਪਾ ਨਾਲ (ਜਿਹੜਾ ਮਨੁੱਖ) ਪਰਮਾਤਮਾ ਦੇ ਗੁਣ ਗਾਣ ਲੱਗ ਪਿਆ, ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ।

ਗੁਰ ਭੇਟਤ ਨਾਨਕ ਸੁਖੁ ਪਾਇਆ ॥੨॥੮॥੨੭॥

Meeting with the Guru, Nanak has found peace. ||2||8||27||

ਹੇ ਨਾਨਕ! ਗੁਰੂ ਨੂੰ ਮਿਲਦਿਆਂ ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ ॥੨॥੮॥੨੭॥ ਗੁਰ ਭੇਟਤ = ਗੁਰੂ ਨੂੰ ਮਿਲਦਿਆਂ ॥੨॥੮॥੨੭॥