ਸਵੈਯਾ

SWAYYA

ਸਵੈਯਾ:

ਉਤ ਭੂਪਤਿ ਹਾਰਿ ਗਯੋ ਗ੍ਰਿਹ ਕੌ ਰਨ ਜੀਤਿ ਇਤੈ ਹਰਿ ਜੂ ਗ੍ਰਿਹ ਆਯੋ

ਉਧਰ ਰਾਜਾ ਹਾਰ ਕੇ ਘਰ ਨੂੰ ਚਲਾ ਗਿਆ ਅਤੇ ਇਧਰ ਸ੍ਰੀ ਕ੍ਰਿਸ਼ਨ ਯੁੱਧ ਨੂੰ ਜਿਤ ਕੇ ਘਰ ਨੂੰ ਪਰਤੇ ਹਨ।

ਮਾਤ ਪਿਤਾ ਕੋ ਜੁਹਾਰੁ ਕੀਯੋ ਪੁਨਿ ਭੂਪਤਿ ਕੇ ਸਿਰ ਛਤ੍ਰ ਤਨਾਯੋ

On that side, the king on his defeat went back to his home and on this side, Krishna winning the war, came back to his home, he gave befitting respects to his parents and then caused the canopy to be swung over the head of Uggarsain

(ਪਹਿਲਾਂ) ਮਾਤਾ-ਪਿਤਾ ਨੂੰ ਪ੍ਰਨਾਮ ਕੀਤਾ, ਫਿਰ ਰਾਜਾ (ਉਗ੍ਰਸੈਨ) ਦੇ ਸਿਰ ਉਤੇ ਛੱਤਰ ਤਣਵਾਇਆ।

ਬਾਹਰਿ ਆਇ ਗੁਨੀਨ ਸੁ ਦਾਨ ਦੀਯੋ ਤਿਨ ਇਉ ਜਸੁ ਭਾਖਿ ਸੁਨਾਯੋ

(ਘਰੋਂ) ਬਾਹਰ ਆ ਕੇ ਗੁਣੀ ਜਨਾਂ ਨੂੰ ਦਾਨ ਦਿੱਤਾ ਅਤੇ ਉਨ੍ਹਾਂ ਨੇ (ਸ੍ਰੀ ਕ੍ਰਿਸ਼ਨ ਦਾ) ਯਸ਼ ਇਸ ਤਰ੍ਹਾਂ ਕਰ ਕੇ ਸੁਣਾਇਆ,

ਸ੍ਰੀ ਜਦੁਬੀਰ ਮਹਾ ਰਨਧੀਰ ਬਡੋ ਅਰਿ ਜੀਤਿ ਭਲੋ ਜਸੁ ਪਾਯੋ ॥੧੮੮੭॥

He gave gifts in charity to the talented people, who appreciated him by saying that Krishna, the great hero of the battlefield, conquering a very great enemy has even adored approbation.1887.

ਸ੍ਰੀ ਕ੍ਰਿਸ਼ਨ ਮਹਾਨ ਅਤੇ ਧੀਰਜ ਵਾਲਾ ਸੂਰਮਾ ਹੈ ਜਿਸ ਨੇ ਵੈਰੀ ਨੂੰ ਜਿਤ ਕੇ ਚੰਗਾ ਯਸ਼ ਪ੍ਰਾਪਤ ਕੀਤਾ ਹੈ ॥੧੮੮੭॥

ਅਉਰ ਜਿਤੀ ਪੁਰਿ ਨਾਰਿ ਹੁਤੀ ਮਿਲਿ ਕੈ ਸਭ ਸ︀ਯਾਮ ਕੀ ਓਰਿ ਨਿਹਾਰੈ

ਹੋਰ ਜਿਤਨੀਆਂ ਵੀ (ਮਥੁਰਾ) ਨਗਰ ਦੀਆਂ ਇਸਤਰੀਆਂ ਸਨ, (ਉਹ) ਸਾਰੀਆਂ ਮਿਲ ਕੇ ਸ੍ਰੀ ਕ੍ਰਿਸ਼ਨ ਵਲ ਵੇਖਦੀਆਂ ਹਨ।

ਭੂਖਨ ਅਉਰ ਜਿਤੋ ਧਨੁ ਹੈ ਪਟ ਸ੍ਰੀ ਜਦੁਬੀਰ ਕੇ ਊਪਰ ਵਾਰੈ

All the women of the city now saw Krishna in person and sacrificed their wealth and ornaments on him

(ਉਨ੍ਹਾਂ ਕੋਲ) ਜਿਤਨੇ ਗਹਿਣੇ, ਕਪੜੇ ਅਤੇ ਧਨ ਹੈ, (ਉਹ) ਸ੍ਰੀ ਕ੍ਰਿਸ਼ਨ ਉਤੋਂ ਵਾਰਦੀਆਂ ਹਨ।

ਬੀਰ ਬਡੋ ਅਰਿ ਜੀਤ ਲਯੋ ਰਨਿ ਯੌ ਹਸਿ ਕੈ ਸਬ ਬੈਨ ਉਚਾਰੈ

All of them said smilingly, “He has conquered a very great hero in the war

ਅਤੇ ਸਾਰੀਆਂ ਹਸ ਹਸ ਕੇ ਇਹ ਬੋਲ ਉਚਾਰਦੀਆਂ ਹਨ ਕਿ ਰਣ ਵਿਚ ਬਹੁਤ ਵੱਡਾ ਵੈਰੀ ਜਿਤ ਲਿਆ ਹੈ।

ਸੁੰਦਰ ਤੈਸੋ ਪਉਰਖ ਮੈ ਕਹਿ ਇਉ ਸਬ ਸੋਕ ਬਿਦਾ ਕਰ ਡਾਰੈ ॥੧੮੮੮॥

His bravery is as charming as he himself,” saying this all of them abandoned their sorrow.1888.

(ਜਿਹੋ ਜਿਹੇ) ਤੁਸੀਂ ਸੁੰਦਰ ਹੋ, ਉਸੇ ਤਰ੍ਹਾਂ ਬਹਾਦਰ ਵੀ ਹੋ। ਇਸ ਤਰ੍ਹਾਂ ਕਹਿ ਕੇ ਸਭ ਨੇ ਗ਼ਮ ਨੂੰ ਖ਼ਤਮ ਕਰ ਦਿੱਤਾ ਹੈ ॥੧੮੮੮॥

ਹਸਿ ਕੈ ਪੁਰਿ ਨਾਰਿ ਮੁਰਾਰਿ ਨਿਹਾਰਿ ਸੁ ਬਾਤ ਕਹੈ ਕਛੁ ਨੈਨ ਨਚੈ ਕੈ

ਨਗਰ ਦੀਆਂ ਇਸਤਰੀਆਂ ਨੇ ਸ੍ਰੀ ਕ੍ਰਿਸ਼ਨ ਵਲ ਵੇਖ ਕੇ, ਹਸ ਕੇ ਅਤੇ ਕੁਝ ਅੱਖਾਂ ਮਟਕਾ ਕੇ ਇਹ ਗੱਲਾਂ ਕਹੀਆਂ।

ਜੀਤਿ ਫਿਰੇ ਰਨ ਧਾਮਹਿ ਕੋ ਸੰਗਿ ਬੈਰਨ ਕੇ ਬਹੁ ਜੂਝ ਮਚੈ ਕੈ

Seeing Krishna all the women of the city dancing their eyes and smiling said, “Krishna has come back after winning a terrible war,”

ਵੈਰੀਆਂ ਨਾਲ ਤਕੜਾ ਯੁੱਧ ਮਚਾ ਕੇ ਅਤੇ ਯੁੱਧ ਵਿਚ ਜਿਤ ਕੇ ਘਰ ਨੂੰ ਮੁੜ ਆਏ ਹੋ।

ਸੁ ਬੈਨ ਕਹੈ ਹਰਿ ਸੋ ਤਬ ਸ︀ਯਾਮ ਭਨੈ ਕਛੁ ਸੰਕ ਕੈ ਕੈ

ਇਹੋ ਜਿਹੇ ਬੋਲ (ਜਦੋਂ ਉਨ੍ਹਾਂ ਨੇ) ਸ੍ਰੀ ਕ੍ਰਿਸ਼ਨ ਪ੍ਰਤਿ ਕਹੇ, ਤਾਂ ਨਿਸੰਗ ਹੋ ਕੇ ਕਹਿਣ ਲਗੀਆਂ,

ਰਾਧਿਕਾ ਸਾਥ ਹਸੋ ਪ੍ਰਭ ਜੈਸੇ ਸੁ ਤੈਸੇ ਹਸੈ ਹਮ ਓਰਿ ਚਿਤੈ ਕੈ ॥੧੮੮੯॥

Saying this, they also said unhesitatingly, “O Lord! just as you smiled on seeing Radha, you may also smile looking towards us.”1889.

ਹੇ ਪ੍ਰਭੂ! ਜਿਸ ਤਰ੍ਹਾਂ ਤੁਸੀਂ ਰਾਧਕਾ ਨਾਲ ਹਸਦੇ ਹੋ, ਉਸ ਤਰ੍ਹਾਂ ਅਸਾਂ ਵਲ ਵੇਖ ਕੇ ਹਸੋ ॥੧੮੮੯॥

ਇਉ ਜਬ ਬੈਨ ਕਹੈ ਪੁਰ ਬਾਸਨਿ ਤਉ ਹਸਿ ਕੈ ਬ੍ਰਿਜਨਾਥ ਨਿਹਾਰੇ

When the citizens said this, then Krishna began to smile, looking towards all

ਜਦੋਂ ਨਗਰ ਵਿਚ ਵਸਣ ਵਾਲੀਆਂ ਨੇ ਇਸ ਤਰ੍ਹਾਂ ਬੋਲ ਕਹੇ ਤਾਂ ਸ੍ਰੀ ਕ੍ਰਿਸ਼ਨ ਨੇ ਹਸ ਕੇ (ਉਨ੍ਹਾਂ ਵਲ) ਵੇਖਿਆ।

ਚਾਰੁ ਚਿਤੌਨ ਕਉ ਹੇਰਿ ਤਿਨੋ ਮਨ ਕੇ ਸਬ ਸੋਕ ਸੰਤਾਪ ਬਿਡਾਰੇ

Sensing their charming thoughts, their sorrows and sufferings ended

ਉਨ੍ਹਾਂ ਨੂੰ ਸੁੰਦਰ ਜਾਂ ਪਿਆਰ ਭਰੀ ਦ੍ਰਿਸ਼ਟੀ ਨਾਲ ਵੇਖ ਕੇ, (ਉਨ੍ਹਾਂ ਦੇ) ਮਨ ਦੇ ਸਾਰੇ ਕਲੇਸ਼ ਅਤੇ ਸੋਗ ਦੂਰ ਕਰ ਦਿੱਤੇ।

ਪ੍ਰੇਮ ਛਕੀ ਤ੍ਰੀਯ ਭੂਮਿ ਕੇ ਊਪਰ ਝੂਮਿ ਗਿਰੀ ਕਬਿ ਸ︀ਯਾਮ ਉਚਾਰੇ

The women swinging with the sentiments of love, fell down the earth

ਕਵੀ ਸ਼ਿਆਮ ਕਹਿੰਦੇ ਹਨ, ਪ੍ਰੇਮ ਵਿਚ ਮਤਵਾਲੀਆਂ ਹੋਈਆਂ ਇਸਤਰੀਆਂ ਘੁੰਮੇਰੀ ਖਾ ਕੇ ਧਰਤੀ ਉਤੇ ਡਿਗ ਪਈਆਂ ਹਨ।

ਭਉਹ ਕਮਾਨ ਸਮਾਨ ਮਨੋ ਦ੍ਰਿਗ ਸਾਇਕ ਯੌ ਬ੍ਰਿਜ ਨਾਇਕ ਮਾਰੇ ॥੧੮੯੦॥

The eyebrows of Krishna were like the bow and with the speech of the eyesight, he was alluring everyone.1890.

ਮਾਨੋ (ਸ੍ਰੀ ਕ੍ਰਿਸ਼ਨ ਦੀਆਂ) ਭੌਆਂ ਕਮਾਨ ਵਰਗੀਆਂ ਹੋਣ ਅਤੇ ਕ੍ਰਿਸ਼ਨ ਨੇ ਨੈਣਾਂ ਦੇ ਤੀਰ ਮਾਰੇ ਹੋਣ ॥੧੮੯੦॥

ਉਤ ਸੰਕਿਤ ਹੁਇ ਤ੍ਰੀਯਾ ਧਾਮਿ ਗਈ ਇਤ ਬੀਰ ਸਭਾ ਮਹਿ ਸ︀ਯਾਮ ਜੂ ਆਯੋ

On that side, the women entrapped in the illusive net of love, went to their homes

ਉਧਰ ਸੰਗਦੀਆਂ ਹੋਈਆਂ ਇਸਤਰੀਆਂ ਘਰਾਂ ਨੂੰ ਚਲੀਆਂ ਗਈਆਂ ਅਤੇ ਇਧਰ ਸ੍ਰੀ ਕ੍ਰਿਸ਼ਨ ਯੋਧਿਆਂ ਦੀ ਸਭਾ ਵਿਚ ਆ ਗਏ।

ਹੇਰਿ ਕੈ ਸ੍ਰੀ ਬ੍ਰਿਜਨਾਥਹਿ ਭੂਪਤਿ ਦਉਰ ਕੈ ਪਾਇਨ ਸੀਸ ਲੁਡਾਯੋ

Krishna reached the gathering of warriors, seeing Krishna, the king fell at his feet,

ਸ੍ਰੀ ਕ੍ਰਿਸ਼ਨ ਨੂੰ ਆਉਂਦਿਆਂ ਵੇਖ ਕੇ ਰਾਜਾ (ਉਗ੍ਰਸੈਨ) ਨੇ ਦੌੜ ਕੇ ਪੈਰਾਂ ਉਤੇ ਸਿਰ ਝੁਕਾਇਆ।

ਆਦਰ ਸੋ ਕਬਿ ਸ︀ਯਾਮ ਭਨੈ ਨ੍ਰਿਪ ਲੈ ਸੁ ਸਿੰਘਾਸਨ ਤੀਰ ਬੈਠਾਯੋ

And got him seated on his throne respectfully

ਕਵੀ ਸ਼ਿਆਮ ਕਹਿੰਦੇ ਹਨ, ਰਾਜੇ ਨੇ ਆਦਰ ਨਾਲ (ਸ੍ਰੀ ਕ੍ਰਿਸ਼ਨ ਨੂੰ) (ਆਪਣੇ) ਕੋਲ ਸਿੰਘਾਸਨ ਉਤੇ ਬਿਠਾਇਆ।

ਬਾਰਨੀ ਲੈ ਰਸੁ ਆਗੇ ਧਰਿਯੋ ਤਿਹ ਪੇਖਿ ਕੈ ਸ︀ਯਾਮ ਮਹਾ ਸੁਖ ਪਾਯੋ ॥੧੮੯੧॥

The king presented the extract of Varuni to Krishna, seeing which he was extremely pleased.1891.

(ਫਿਰ) ਸ਼ਰਾਬ ਅਤੇ ਜਲ ਲੈ ਕੇ ਅਗੇ ਰਖੇ ਜਿਸ ਨੂੰ ਵੇਖ ਕੇ ਸ੍ਰੀ ਕ੍ਰਿਸ਼ਨ ਬਹੁਤ ਪ੍ਰਸੰਨ ਹੋਏ ॥੧੮੯੧॥

ਬਾਰੁਨੀ ਕੇ ਰਸ ਸੌ ਜਬ ਸੂਰ ਛਕੇ ਸਬ ਹੀ ਬਲਿਭਦ੍ਰ ਚਿਤਾਰਿਯੋ

ਜਦ ਸ਼ਰਾਬ ਦੇ ਰਸ ਨਾਲ ਸਾਰੇ ਸੂਰਮੇ ਮਸਤ ਹੋ ਗਏ (ਤਾਂ) ਬਲਰਾਮ ਨੇ ਦਸਿਆ

ਸ੍ਰੀ ਬ੍ਰਿਜਰਾਜ ਸਮਾਜ ਮੈ ਬਾਜ ਹਨੇ ਗਜ ਰਾਜ ਕੋਊ ਬਿਚਾਰਿਯੋ

After drinking Varuni, Balram told everyone that Krishna had killed the elephants and horses

ਕਿ ਸ੍ਰੀ ਕ੍ਰਿਸ਼ਨ ਨੇ (ਜਰਾਸੰਧ ਦੀ) ਸੈਨਾ ('ਸਮਾਜ') ਦੇ ਘੋੜੇ ਮਾਰ ਦਿੱਤੇ ਹਨ ਅਤੇ ਕਿਸੇ ਵੱਡੇ ਹਾਥੀ ਨੂੰ ਵਿਚਾਰਿਆ ਤਕ ਨਹੀਂ ਹੈ (ਅਰਥਾਤ ਮਾਰਨੋ ਸੰਕੋਚ ਨਹੀਂ ਕੀਤਾ ਹੈ)।

ਸੋ ਬਿਨੁ ਪ੍ਰਾਨ ਕੀਯੋ ਛਿਨ ਮੈ ਰਿਸ ਕੈ ਜਿਹ ਬਾਨ ਸੁ ਏਕ ਪ੍ਰਹਾਰਿਯੋ

He, who discharged one arrow on Krishna, he was made lifeless by him

ਜਿਸ ਨੂੰ ਕ੍ਰੋਧਵਾਨ ਹੋ ਕੇ ਇਕ ਬਾਣ ਵੀ ਮਾਰਿਆ ਹੈ, ਉਸ ਨੂੰ ਪ੍ਰਾਣਾਂ ਤੋਂ ਬਿਨਾ ਕਰ ਦਿੱਤਾ ਹੈ।

ਬੀਰਨ ਬੀਚ ਸਰਾਹਤ ਭਯੋ ਸੁ ਹਲੀ ਯੁਧ ਸ︀ਯਾਮ ਇਤੋ ਰਨ ਪਾਰਿਯੋ ॥੧੮੯੨॥

In this way Balram eulogised the way of fighting of Krishna amongst the warriors.1892.

ਸਾਰਿਆਂ ਸੂਰਮਿਆਂ ਵਿਚ ਸਲਾਹੁੰਦਿਆਂ ਹੋਇਆਂ, ਬਲਰਾਮ ਨੇ (ਦਸਿਆ) ਕਿ ਕ੍ਰਿਸ਼ਨ ਨੇ ਇਸ ਤਰ੍ਹਾਂ ਦਾ ਯੁੱਧ ਮਚਾਇਆ ਹੈ ॥੧੮੯੨॥