ਜਾ ਕੀ ਲੀਲਾ ਕੀ ਮਿਤਿ ਨਾਹਿ ॥
There is no limit to His play.
ਜਿਸ ਪ੍ਰਭੂ ਦੀ (ਜਗਤ ਰੂਪ) ਖੇਡ ਦਾ ਲੇਖਾ ਕੋਈ ਨਹੀਂ ਲਾ ਸਕਦਾ, ਲੀਲਾ = (ਜਗਤ ਰੂਪ) ਖੇਡ। ਮਿਤਿ = ਮਿਣਤੀ, ਅੰਦਾਜ਼ਾ।
ਸਗਲ ਦੇਵ ਹਾਰੇ ਅਵਗਾਹਿ ॥
All the demigods have grown weary of searching for it.
ਉਸ ਨੂੰ ਖੋਜ ਖੋਜ ਕੇ ਸਾਰੇ ਦੇਵਤੇ (ਭੀ) ਥੱਕ ਗਏ ਹਨ; ਅਵਗਾਹਿ = ਚੁੱਭੀ ਲਾ ਕੇ, ਖੋਜ ਖੋਜ ਕੇ। ਸਗਲ = ਸਾਰੀ (ਸ੍ਰਿਸ਼ਟੀ)।
ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥
What does the son know of his father's birth?
(ਕਿਉਂਕਿ) ਪਿਉ ਦਾ ਜਨਮ ਪੁੱਤ੍ਰ ਕੀਹ ਜਾਣਦਾ ਹੈ?
ਸਗਲ ਪਰੋਈ ਅਪੁਨੈ ਸੂਤਿ ॥
All are strung upon His string.
(ਜਿਵੇਂ ਮਾਲਾ ਦੇ ਮਣਕੇ) ਧਾਗੇ ਵਿਚ ਪਰੋਏ ਹੁੰਦੇ ਹਨ, (ਤਿਵੇਂ) ਸਾਰੀ ਰਚਨਾ ਪ੍ਰਭੂ ਨੇ ਆਪਣੇ (ਹੁਕਮ ਰੂਪ) ਧਾਗੇ ਵਿਚ ਪ੍ਰੋ ਰੱਖੀ ਹੈ। ਸੂਤਿ = ਸੂਤ੍ਰ ਵਿਚ, ਧਾਗੇ ਵਿਚ, (ਜਿਵੇਂ ਮਾਲਾ ਦੇ ਮਣਕੇ)।
ਸੁਮਤਿ ਗਿਆਨੁ ਧਿਆਨੁ ਜਿਨ ਦੇਇ ॥
He bestows good sense, spiritual wisdom and meditation,
ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਸੋਹਣੀ ਮਤਿ ਉੱਚੀ ਸਮਝ ਤੇ ਸੁਰਤ ਜੋੜਨ ਦੀ ਦਾਤ ਦੇਂਦਾ ਹੈ, ਗਿਆਨੁ = ਉਚੀ ਸਮਝ। ਧਿਆਨੁ = (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜਨੀ। ਜਿਨ ਦੇਇ = ਜਿਨ੍ਹਾਂ ਨੂੰ ਦੇਂਦਾ ਹੈ।
ਜਨ ਦਾਸ ਨਾਮੁ ਧਿਆਵਹਿ ਸੇਇ ॥
On His humble servants and slaves who meditate on the Naam.
ਉਹੀ ਸੇਵਕ ਤੇ ਦਾਸ ਉਸ ਦਾ ਨਾਮ ਸਿਮਰਦੇ ਹਨ। ਸੇਇ = ਉਹ ਹੀ।
ਤਿਹੁ ਗੁਣ ਮਹਿ ਜਾ ਕਉ ਭਰਮਾਏ ॥
He leads some astray in the three qualities;
(ਪਰ) ਜਿਨ੍ਹਾਂ ਨੂੰ (ਮਾਇਆ ਦੇ) ਤਿੰਨ ਗੁਣਾਂ ਵਿਚ ਭਵਾਉਂਦਾ ਹੈ, ਭਰਮਾਏ = ਭਟਕਾਉਂਦਾ ਹੈ।
ਜਨਮਿ ਮਰੈ ਫਿਰਿ ਆਵੈ ਜਾਏ ॥
they are born and die, coming and going over and over again.
ਉਹ ਜੰਮਦੇ ਮਰਦੇ ਰਹਿੰਦੇ ਹਨ ਤੇ ਮੁੜ ਮੁੜ (ਜਗਤ ਵਿਚ) ਆਉਂਦੇ ਤੇ ਜਾਂਦੇ ਰਹਿੰਦੇ ਹਨ।
ਊਚ ਨੀਚ ਤਿਸ ਕੇ ਅਸਥਾਨ ॥
The high and the low are His places.
ਸੋਹਣੀ ਮੱਤ ਵਾਲੇ ਉਚੇ ਬੰਦਿਆਂ ਦੇ ਹਿਰਦੇ ਤ੍ਰਿਗੁਣੀ ਨੀਚ ਬੰਦਿਆਂ ਦੇ ਮਨ-ਇਹ ਸਾਰੇ ਉਸ ਪ੍ਰਭੂ ਦੇ ਆਪਣੇ ਹੀ ਟਿਕਾਣੇ ਹਨ (ਭਾਵ, ਸਭ ਵਿਚ ਵੱਸਦਾ ਹੈ)। ਊਚ ਅਸਥਾਨ = ਸੁਮਤਿ ਗਿਆਨ ਧਿਆਨ ਵਾਲੇ ਜੀਵ। ਨੀਚ ਅਸਥਾਨ = ਤਿੰਨ ਗੁਣਾਂ ਵਿਚ ਭਟਕਣ ਵਾਲੇ ਜੀਵ।
ਜੈਸਾ ਜਨਾਵੈ ਤੈਸਾ ਨਾਨਕ ਜਾਨ ॥੩॥
As He inspires us to know Him, O Nanak, so is He known. ||3||
ਹੇ ਨਾਨਕ! ਜਿਹੋ ਜਿਹੀ ਬੁੱਧ-ਮੱਤ ਦੇਂਦਾ ਹੈ, ਤਿਹੋ ਜਿਹੀ ਸਮਝ ਵਾਲਾ ਜੀਵ ਬਣ ਜਾਂਦਾ ਹੈ ॥੩॥ ਜਨਾਵੈ = ਸਮਝ ਦੇਂਦਾ ਹੈ ॥੩॥