ਮਨਸਾ ਪੂਰਨ ਸਰਨਾ ਜੋਗ ॥

He is the Fulfiller of wishes, who can give us Sanctuary;

ਪ੍ਰਭੂ (ਜੀਵਾਂ ਦੇ) ਮਨ ਦੇ ਫੁਰਨੇ ਪੂਰੇ ਕਰਨ ਤੇ ਸਰਨ ਆਇਆਂ ਦੀ ਸਹਾਇਤਾ ਕਰਨ ਦੇ ਸਮਰੱਥ ਹੈ। ਮਨਸਾ = ਮਨ ਦਾ ਫੁਰਨਾ, ਖ਼ਾਹਸ਼। ਸਰਨਾ ਜੋਗ = ਸਰਨ ਦੇਣ ਜੋਗਾ, ਸਰਨ ਆਏ ਦੀ ਸਹਾਇਤਾ ਕਰਨ ਦੇ ਲਾਇਕ।

ਜੋ ਕਰਿ ਪਾਇਆ ਸੋਈ ਹੋਗੁ ॥

That which He has written, comes to pass.

ਜੋ ਉਸ ਨੇ (ਜੀਵਾਂ ਦੇ) ਹੱਥ ਉਤੇ ਲਿਖ ਦਿੱਤਾ ਹੈ, ਉਹੀ ਹੁੰਦਾ ਹੈ। ਕਰਿ = ਹੱਥ ਤੇ, ਜੀਵ ਦੇ ਹੱਥ ਤੇ। ਪਾਇਆ = ਪਾ ਦਿੱਤਾ ਹੈ, ਲਿਖ ਦਿੱਤਾ ਹੈ। ਹੋਗੁ = ਹੋਵੇਗਾ।

ਹਰਨ ਭਰਨ ਜਾ ਕਾ ਨੇਤ੍ਰ ਫੋਰੁ ॥

He destroys and creates in the twinkling of an eye.

ਜਿਸ ਪ੍ਰਭੂ ਦਾ ਅੱਖ ਫਰਕਣ ਦਾ ਸਮਾ (ਜਗਤ ਦੇ) ਪਾਲਣ ਤੇ ਨਾਸ ਲਈ (ਕਾਫ਼ੀ) ਹੈ, ਨੇਤ੍ਰ ਫੋਰੁ = ਅੱਖ ਦਾ ਫਰਕਣਾ। ਹਰਨ = ਨਾਸ ਕਰਨਾ। ਭਰਨ = ਪਾਲਣਾ।

ਤਿਸ ਕਾ ਮੰਤ੍ਰੁ ਨ ਜਾਨੈ ਹੋਰੁ ॥

No one else knows the mystery of His ways.

ਉਸ ਦਾ ਗੁੱਝਾ ਭੇਤ ਕੋਈ ਹੋਰ ਜੀਵ ਨਹੀਂ ਜਾਣਦਾ। ਮੰਤ੍ਰ = ਗੁੱਝਾ ਭੇਤ।

ਅਨਦ ਰੂਪ ਮੰਗਲ ਸਦ ਜਾ ਕੈ ॥

He is the embodiment of ecstasy and everlasting joy.

ਜਿਸ ਪ੍ਰਭੂ ਦੇ ਘਰ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ, ਮੰਗਲ = ਖ਼ੁਸ਼ੀਆਂ।

ਸਰਬ ਥੋਕ ਸੁਨੀਅਹਿ ਘਰਿ ਤਾ ਕੈ ॥

I have heard that all things are in His home.

(ਜਗਤ ਦੇ) ਸਾਰੇ ਪਦਾਰਥ ਉਸ ਦੇ ਘਰ ਵਿਚ (ਮੌਜੂਦ) ਸੁਣੀਦੇ ਹਨ। ਸੁਨੀਅਹਿ = ਸੁਣੇ ਜਾਂਦੇ ਹਨ।

ਰਾਜ ਮਹਿ ਰਾਜੁ ਜੋਗ ਮਹਿ ਜੋਗੀ ॥

Among kings, He is the King; among yogis, He is the Yogi.

ਰਾਜਿਆਂ ਵਿਚ ਪ੍ਰਭੂ ਆਪ ਹੀ ਰਾਜਾ ਹੈ, ਜੋਗੀਆਂ ਵਿਚ ਜੋਗੀ ਹੈ,

ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ ॥

Among ascetics, He is the Ascetic; among householders, He is the Enjoyer.

ਤਪੀਆਂ ਵਿਚ ਆਪ ਹੀ ਵੱਡਾ ਤਪੀ ਹੈ ਤੇ ਗ੍ਰਿਹਸਤੀਆਂ ਵਿਚ ਭੀ ਆਪ ਹੀ ਗ੍ਰਿਹਸਤੀ ਹੈ। ਤਪੀਸੁਰ = ਵੱਡਾ ਤਪੀ। ਭੋਗੀ = ਭੋਗਣਵਾਲਾ, ਗ੍ਰਿਹਸਤੀ।

ਧਿਆਇ ਧਿਆਇ ਭਗਤਹ ਸੁਖੁ ਪਾਇਆ ॥

By constant meditation, His devotee finds peace.

ਭਗਤ ਜਨਾਂ ਨੇ (ਉਸ ਪ੍ਰਭੂ ਨੂੰ) ਸਿਮਰ ਸਿਮਰ ਕੇ ਸੁਖ ਪਾ ਲਿਆ ਹੈ।

ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥੨॥

O Nanak, no one has found the limits of that Supreme Being. ||2||

ਹੇ ਨਾਨਕ! ਕਿਸੇ ਜੀਵ ਨੇ ਉਸ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ॥੨॥