ਅਸਟਪਦੀ ॥

Ashtapadee:

ਅਸ਼ਟਪਦੀ।

ਅਬਿਨਾਸੀ ਪ੍ਰਭੁ ਮਨ ਮਹਿ ਰਾਖੁ ॥

Keep the Immortal Lord God enshrined within your mind.

(ਹੇ ਭਾਈ!) ਆਪਣੇ ਮਨ ਵਿਚ ਅਕਾਲ ਪੁਰਖ ਨੂੰ ਪ੍ਰੋ ਰੱਖ,

ਮਾਨੁਖ ਕੀ ਤੂ ਪ੍ਰੀਤਿ ਤਿਆਗੁ ॥

Renounce your love and attachment to people.

ਅਤੇ ਮਨੁੱਖ ਦਾ ਪਿਆਰ (ਮੋਹ) ਛੱਡ ਦੇਹ। ਤਿਆਗੁ = ਛੱਡ ਦੇਹ।

ਤਿਸ ਤੇ ਪਰੈ ਨਾਹੀ ਕਿਛੁ ਕੋਇ ॥

Beyond Him, there is nothing at all.

ਉਸ ਤੋਂ ਬਾਹਰਾ ਹੋਰ ਕੋਈ ਜੀਵ ਨਹੀਂ, ਕੋਈ ਚੀਜ਼ ਨਹੀਂ[

ਸਰਬ ਨਿਰੰਤਰਿ ਏਕੋ ਸੋਇ ॥

The One Lord is pervading among all.

ਸਭ ਜੀਵਾਂ ਦੇ ਅੰਦਰ ਇਕ ਅਕਾਲ ਪੁਰਖ ਹੀ ਵਿਆਪਕ ਹੈ। ਨਿਰੰਤਰਿ = ਇਕ-ਰਸ ਅੰਦਰ।

ਆਪੇ ਬੀਨਾ ਆਪੇ ਦਾਨਾ ॥

He Himself is All-seeing; He Himself is All-knowing,

ਉਹੀ ਆਪ ਹੀ (ਜੀਵਾਂ ਦੇ ਦਿਲ ਦੀ) ਪਛਾਣਨ ਵਾਲਾ ਤੇ ਜਾਣਨ ਵਾਲਾ ਹੈ, ਬੀਨਾ = ਪਛਾਣਨ ਵਾਲਾ। ਦਾਨਾ = ਸਮਝਣ ਵਾਲਾ।

ਗਹਿਰ ਗੰਭੀਰੁ ਗਹੀਰੁ ਸੁਜਾਨਾ ॥

Unfathomable, Profound, Deep and All-knowing.

ਪ੍ਰਭੂ ਬੜਾ ਗੰਭੀਰ ਹੈ ਤੇ ਡੂੰਘਾ ਹੈ, ਸਿਆਣਾ ਹੈ, ਗਹੀਰੁ = ਡੂੰਘਾ। ਸੁਜਾਨਾ = ਸਿਆਣਾ।

ਪਾਰਬ੍ਰਹਮ ਪਰਮੇਸੁਰ ਗੋਬਿੰਦ ॥

He is the Supreme Lord God, the Transcendent Lord, the Lord of the Universe,

ਹੇ ਪਾਰਬ੍ਰਹਮ ਪ੍ਰਭੂ! ਸਭ ਦੇ ਵੱਡੇ ਮਾਲਕ! ਤੇ ਜੀਵਾਂ ਦੇ ਪਾਲਕ!

ਕ੍ਰਿਪਾ ਨਿਧਾਨ ਦਇਆਲ ਬਖਸੰਦ ॥

the Treasure of mercy, compassion and forgiveness.

ਦਇਆ ਦੇ ਖ਼ਜ਼ਾਨੇ! ਦਇਆ ਦੇ ਘਰ! ਤੇ ਬਖ਼ਸ਼ਣਹਾਰ! ਕ੍ਰਿਪਾਨਿਧਾਨ = ਦਇਆ ਦਾ ਖ਼ਜ਼ਾਨਾ। ਬਖਸੰਦ = ਬਖ਼ਸ਼ਣ ਵਾਲਾ।

ਸਾਧ ਤੇਰੇ ਕੀ ਚਰਨੀ ਪਾਉ ॥

To fall at the Feet of Your Holy Beings

ਮੈਂ ਤੇਰੇ ਸਾਧਾਂ ਦੀ ਚਰਨੀਂ ਪਵਾਂ, ਪਾਉ = ਮੈਂ ਪਵਾਂ।

ਨਾਨਕ ਕੈ ਮਨਿ ਇਹੁ ਅਨਰਾਉ ॥੧॥

- this is the longing of Nanak's mind. ||1||

ਨਾਨਕ ਦੇ ਮਨ ਵਿਚ ਇਹ ਤਾਂਘ ਹੈ ॥੧॥ ਮਨਿ = ਮਨ ਵਿਚ। ਅਨੁਰਾਉ = ਅਨੁਰਾਗ, ਤਾਂਘ, ਖਿੱਚ ॥੧॥