ਸਲੋਕੁ ॥
Salok:
ਸਲੋਕ।
ਙਣਿ ਘਾਲੇ ਸਭ ਦਿਵਸ ਸਾਸ ਨਹ ਬਢਨ ਘਟਨ ਤਿਲੁ ਸਾਰ ॥
He has counted all the days and the breaths, and placed them in people's destiny; they do not increase or decrease one little bit.
(ਜੀਵ ਦੀ ਉਮਰ ਦੇ) ਸਾਰੇ ਦਿਨ ਸੁਆਸ ਗਿਣ ਕੇ ਹੀ (ਜੀਵ ਨੂੰ ਜਗਤ ਵਿਚ) ਭੇਜਦਾ ਹੈ, (ਉਸ ਗਿਣਤੀ ਨਾਲੋਂ) ਇਕ ਤਿਲ ਜਿਤਨਾ ਭੀ ਵਧਾ ਘਟਾ ਨਹੀਂ ਹੁੰਦਾ। ਙਣਿ = ਗਿਣ ਕੇ। ਘਾਲੇ = ਭੇਜਦਾ ਹੈ। ਦਿਵਸ = ਦਿਨ। ਤਿਲੁ ਸਾਰ = ਤਿਲ ਜਿਤਨਾ ਭੀ।
ਜੀਵਨ ਲੋਰਹਿ ਭਰਮ ਮੋਹ ਨਾਨਕ ਤੇਊ ਗਵਾਰ ॥੧॥
Those who long to live in doubt and emotional attachment, O Nanak, are total fools. ||1||
ਹੇ ਨਾਨਕ! ਉਹ ਬੰਦੇ ਮੂਰਖ ਹਨ ਜੋ ਮੋਹ ਦੀ ਭਟਕਣਾ ਵਿਚ ਪੈ ਕੇ (ਪ੍ਰਭੂ ਵਲੋਂ ਮਿਲੀ ਉਮਰ ਨਾਲੋਂ ਵਧੀਕ) ਜੀਊਣਾ ਲੋੜਦੇ ਹਨ ॥੧॥ ਲੋਰਹਿ = ਲੋੜਦੇ ਹਨ ॥੧॥