ਪਉੜੀ

Pauree:

ਪਉੜੀ

ਙੰਙਾ ਙ੍ਰਾਸੈ ਕਾਲੁ ਤਿਹ ਜੋ ਸਾਕਤ ਪ੍ਰਭਿ ਕੀਨ

NGANGA: Death seizes those whom God has made into faithless cynics.

ਮੌਤ ਦਾ ਡਰ ਉਹਨਾਂ ਬੰਦਿਆਂ ਨੂੰ ਗ੍ਰਸਦਾ ਹੈ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਨਾਲੋਂ ਵਿਛੋੜ ਦਿੱਤਾ ਹੈ, ਙ੍ਰਾਸੈ = ਗ੍ਰਸਦਾ ਹੈ। ਸਾਕਤ = ਮਾਇਆ-ਗ੍ਰਸੇ, ਰੱਬ ਨਾਲੋਂ ਟੁੱਟੇ ਹੋਏ। ਪ੍ਰਭਿ = ਪ੍ਰਭੂ ਨੇ।

ਅਨਿਕ ਜੋਨਿ ਜਨਮਹਿ ਮਰਹਿ ਆਤਮ ਰਾਮੁ ਚੀਨ

They are born and they die, enduring countless incarnations; they do not realize the Lord, the Supreme Soul.

ਉਹਨਾਂ ਨੇ ਵਿਆਪਕ ਪ੍ਰਭੂ ਨੂੰ ਨਾਹ ਪਛਾਣਿਆ, ਤੇ ਉਹ ਅਨੇਕਾਂ ਜੂਨਾਂ ਵਿਚ ਜੰਮਦੇ ਮਰਦੇ ਰਹਿੰਦੇ ਹਨ। ਚੀਨ = ਪਛਾਣਿਆ।

ਙਿਆਨ ਧਿਆਨ ਤਾਹੂ ਕਉ ਆਏ

They alone find spiritual wisdom and meditation,

(ਮੌਤ ਦਾ ਸਹਮ ਲਾਹ ਕੇ) ਪ੍ਰਭੂ ਨਾਲ ਸਾਂਝ ਉਹਨਾਂ ਨੇ ਹੀ ਪਾਈ, ਪ੍ਰਭੂ ਵਿਚ ਸੁਰਤ ਉਹਨਾਂ ਨੇ ਹੀ ਜੋੜੀ,

ਕਰਿ ਕਿਰਪਾ ਜਿਹ ਆਪਿ ਦਿਵਾਏ

whom the Lord blesses with His Mercy;

ਜਿਨ੍ਹਾਂ ਨੂੰ ਪ੍ਰਭੂ ਨੇ ਮਿਹਰ ਕਰ ਕੇ ਇਹ ਦਾਤ ਦਿੱਤੀ।

ਙਣਤੀ ਙਣੀ ਨਹੀ ਕੋਊ ਛੂਟੈ

no one is emancipated by counting and calculating.

ਸੋਚਾਂ ਸੋਚਿਆਂ (ਇਸ ਹੋਣੀ ਤੋਂ) ਕੋਈ ਬੰਦਾ ਬਚ ਨਹੀਂ ਸਕਦਾ। ਙਣਤੀ ਙਣੀ = ਗਿਣਤੀ ਗਿਣਿਆਂ, ਸੋਚਾਂ ਸੋਚਿਆਂ।

ਕਾਚੀ ਗਾਗਰਿ ਸਰਪਰ ਫੂਟੈ

The vessel of clay shall surely break.

(ਇਹ ਸਰੀਰ) ਕੱਚਾ ਘੜਾ ਹੈ ਇਸ ਨੇ ਜ਼ਰੂਰ ਟੁੱਟਣਾ ਹੈ। ਸਰਪਰ = ਜ਼ਰੂਰ।

ਸੋ ਜੀਵਤ ਜਿਹ ਜੀਵਤ ਜਪਿਆ

They alone live, who, while alive, meditate on the Lord.

(ਕੋਈ ਲੰਮੀ ਉਮਰ ਜੀਊ ਗਿਆ, ਕੋਈ ਥੋੜੀ) ਉਸੇ ਨੂੰ ਹੀ ਜੀਊਂਦਾ ਸਮਝੋ ਜਿਸ ਨੇ ਜੀਊਂਦੇ ਪਰਮਾਤਮਾ ਦਾ ਸਿਮਰਨ ਕੀਤਾ ਹੈ,

ਪ੍ਰਗਟ ਭਏ ਨਾਨਕ ਨਹ ਛਪਿਆ ॥੨੧॥

They are respected, O Nanak, and do not remain hidden. ||21||

ਹੇ ਨਾਨਕ! ਸਿਮਰਨ ਕਰਨ ਵਾਲਾ ਮਨੁੱਖ ਲੁਕਿਆ ਨਹੀਂ ਰਹਿੰਦਾ, ਜਗਤ ਵਿਚ ਨਾਮਣਾ ਭੀ ਖੱਟਦਾ ਹੈ ॥੨੧॥