ਸਲੋਕੁ ॥
Salok:
ਸਲੋਕ।
ਚਿਤਿ ਚਿਤਵਉ ਚਰਣਾਰਬਿੰਦ ਊਧ ਕਵਲ ਬਿਗਸਾਂਤ ॥
Focus your consciousness on His Lotus Feet, and the inverted lotus of your heart shall blossom forth.
(ਮੈਂ ਤਾਂ ਆਪਣੇ) ਚਿਤ ਵਿਚ ਪ੍ਰਭੂ ਦੇ ਸੋਹਣੇ ਚਰਨ ਟਿਕਾਂਦਾ ਹਾਂ (ਜੋ ਜੀਵ ਇਹ ਕੰਮ ਕਰਦਾ ਹੈ ਉਸ ਦਾ ਮਾਇਆ ਵਾਲੇ ਪਾਸੇ) ਉਲਟਿਆ ਮਨ ਕੌਲ ਫੁੱਲ ਵਾਂਗ ਖਿੜ ਪੈਂਦਾ ਹੈ। ਚਿਤਿ = ਚਿਤ ਵਿਚ। ਚਿਤਵਉ = ਚਿਤਵਉਂ, ਮੈਂ ਚਿਤਵਦਾ ਹਾਂ। ਚਰਣਾਰਬਿੰਦ = ਚਰਣ ਅਰਬਿੰਦ, ਚਰਨ ਕਮਲ, ਸੋਹਣੇ ਚਰਨ। ਊਧ = ਉਲਟਿਆ ਹੋਇਆ, ਮਾਇਆ ਵਲ ਪਰਤਿਆ ਹੋਇਆ।
ਪ੍ਰਗਟ ਭਏ ਆਪਹਿ ਗੋੁਬਿੰਦ ਨਾਨਕ ਸੰਤ ਮਤਾਂਤ ॥੧॥
The Lord of the Universe Himself becomes manifest, O Nanak, through the Teachings of the Saints. ||1||
ਹੇ ਨਾਨਕ! ਗੁਰੂ ਦੀ ਸਿੱਖਿਆ ਨਾਲ ਗੋਬਿੰਦ ਆਪ ਹੀ ਉਸ ਹਿਰਦੇ ਵਿਚ ਆ ਪਰਗਟਦਾ ਹੈ ॥੧॥ ਆਪਹਿ = ਆਪ ਹੀ। ਗਬਿੰਦ = {ਨੋਟ: ਅਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਬਿੰਦ' ਹੈ, ਇਥੇ 'ਗੁਬਿੰਦ' ਪੜ੍ਹਨਾ ਹੈ} ॥੧॥