ਅਸਟਪਦੀ ॥

Ashtapadee:

ਅਸ਼ਟਪਦੀ।

ਮਿਥਿਆ ਨਾਹੀ ਰਸਨਾ ਪਰਸ ॥

One whose tongue does not touch falsehood;

ਜੋ ਮਨੁੱਖ ਜੀਭ ਨਾਲ ਝੂਠ ਨੂੰ ਛੋਹਣ ਨਹੀਂ ਦੇਂਦਾ, ਮਿਥਿਆ = ਝੂਠ। ਪਰਸ = ਛੋਹ।

ਮਨ ਮਹਿ ਪ੍ਰੀਤਿ ਨਿਰੰਜਨ ਦਰਸ ॥

whose mind is filled with love for the Blessed Vision of the Pure Lord,

ਮਨ ਵਿਚ ਅਕਾਲ ਪੁਰਖ ਦੇ ਦੀਦਾਰ ਦੀ ਤਾਂਘ ਰੱਖਦਾ ਹੈ; ਪ੍ਰੀਤਿ ਨਿਰੰਜਨ ਦਰਸ = ਅੰਜਨ (ਕਾਲਖ਼)-ਰਹਿਤ ਪ੍ਰਭੂ ਦੇ ਦਰਸਨ ਦੀ ਪ੍ਰੀਤਿ।

ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥

whose eyes do not gaze upon the beauty of others' wives,

ਜੋ ਪਰਾਈ ਇਸਤ੍ਰੀ ਦੇ ਹੁਸਨ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਤੱਕਦਾ, ਤ੍ਰਿਅ ਰੂਪੁ = ਇਸਤ੍ਰੀ ਦਾ ਰੂਪ।

ਸਾਧ ਕੀ ਟਹਲ ਸੰਤਸੰਗਿ ਹੇਤ ॥

who serves the Holy and loves the Saints' Congregation,

ਭਲੇ ਮਨੁੱਖਾਂ ਦੀ ਟਹਲ (ਕਰਦਾ ਹੈ) ਤੇ ਸੰਤ ਜਨਾਂ ਦੀ ਸੰਗਤਿ ਵਿਚ ਪ੍ਰੀਤ (ਰੱਖਦਾ ਹੈ); ਹੇਤ = ਪਿਆਰ।

ਕਰਨ ਨ ਸੁਨੈ ਕਾਹੂ ਕੀ ਨਿੰਦਾ ॥

whose ears do not listen to slander against anyone,

ਜੋ ਕੰਨਾਂ ਨਾਲ ਕਿਸੇ ਦੀ ਭੀ ਨਿੰਦਿਆ ਨਹੀਂ ਸੁਣਦਾ, ਕਰਨ = ਕੰਨਾਂ ਨਾਲ। ਕਾਹੂ ਕੀ = ਕਿਸੇ ਦੀ ਭੀ।

ਸਭ ਤੇ ਜਾਨੈ ਆਪਸ ਕਉ ਮੰਦਾ ॥

who deems himself to be the worst of all,

(ਸਗੋਂ) ਸਾਰਿਆਂ ਨਾਲੋਂ ਆਪਣੇ ਆਪ ਨੂੰ ਮਾੜਾ ਸਮਝਦਾ ਹੈ;

ਗੁਰ ਪ੍ਰਸਾਦਿ ਬਿਖਿਆ ਪਰਹਰੈ ॥

who, by Guru's Grace, renounces corruption,

ਜੋ ਗੁਰੂ ਦੀ ਮੇਹਰ ਦਾ ਸਦਕਾ ਮਾਇਆ (ਦਾ ਪ੍ਰਭਾਵ) ਪਰੇ ਹਟਾ ਦੇਂਦਾ ਹੈ, ਬਿਖਿਆ = ਮਾਇਆ। ਪਰਹਰੈ = ਤਿਆਗ ਦੇਵੇ।

ਮਨ ਕੀ ਬਾਸਨਾ ਮਨ ਤੇ ਟਰੈ ॥

who banishes the mind's evil desires from his mind,

ਤੇ ਜਿਸ ਦੇ ਮਨ ਦੀ ਵਾਸਨਾ ਮਨ ਤੋਂ ਟਲ ਜਾਂਦੀ ਹੈ; ਬਾਸਨਾ = ਵਾਸਨਾ, ਫੁਰਨਾ। ਟਰੈ = ਟਲ ਜਾਏ।

ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥

who conquers his sexual instincts and is free of the five sinful passions

ਜੋ ਆਪਣੇ ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਰੱਖ ਕੇ ਕਾਮਾਦਿਕ ਪੰਜੇ ਹੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਇੰਦ੍ਰੀਜਿਤ = ਗਿਆਨ-ਇੰਦ੍ਰਿਆਂ ਨੂੰ ਜਿੱਤਣ ਵਾਲਾ। ਦੋਖ = ਵਿਕਾਰ। ਪੰਚ ਦੋਖ = ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ।

ਨਾਨਕ ਕੋਟਿ ਮਧੇ ਕੋ ਐਸਾ ਅਪਰਸ ॥੧॥

- O Nanak, among millions, there is scarcely one such 'touch-nothing Saint'. ||1||

ਹੇ ਨਾਨਕ! ਕਰੋੜਾਂ ਵਿਚੋਂ ਕੋਈ ਇਹੋ ਜਿਹਾ ਵਿਰਲਾ ਬੰਦਾ "ਅਪਰਸ" (ਕਿਹਾ ਜਾ ਸਕਦਾ ਹੈ) ॥੧॥ ਕੋਟਿ = ਕਰੋੜ। ਮਧੇ = ਵਿਚ। ਕੋ = ਕੋਈ ਵਿਰਲਾ ॥੧॥