ਗਉੜੀ ਮਹਲਾ

Gauree, First Mehl:

ਗਊੜੀ ਪਹਿਲੀ ਪਾਤਸ਼ਾਹੀ।

ਸਤਿਗੁਰੁ ਮਿਲੈ ਸੁ ਮਰਣੁ ਦਿਖਾਏ

Meeting the True Guru, we are shown the way to die.

ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਉਹ ਮੌਤ ਵਿਖਾ ਦੇਂਦਾ ਹੈ (ਵਿਕਾਰਾਂ ਵਲੋਂ ਉਹ ਮੌਤ ਉਸ ਦੇ ਜੀਵਨ-ਤਜਰਬੇ ਵਿਚ ਲਿਆ ਦੇਂਦਾ ਹੈ), ਸੁ ਮਰਣੁ = ਉਹ ਮੌਤ, (ਵਿਕਾਰਾਂ ਵਲੋਂ) ਉਹ ਮੌਤ। ਮਰਣੁ ਦਿਖਾਏ = ਵਿਕਾਰਾਂ ਵਲੋਂ ਮੌਤ ਵਿਖਾ ਦੇਂਦਾ ਹੈ, ਵਿਕਾਰਾਂ ਵਲੋਂ ਮੌਤ ਜ਼ਿੰਦਗੀ ਦੇ ਤਜਰਬੇ ਵਿਚ ਲਿਆ ਦੇਂਦਾ ਹੈ।

ਮਰਣ ਰਹਣ ਰਸੁ ਅੰਤਰਿ ਭਾਏ

Remaining alive in this death brings joy deep within.

ਜਿਸ ਮੌਤ ਦਾ ਆਨੰਦ (ਤੇ ਉਸ ਤੋਂ ਪੈਦਾ ਹੋਏ) ਸਦੀਵੀ ਆਤਮਕ ਜੀਵਨ ਦਾ ਆਨੰਦ ਉਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਪਿਆਰਾ ਲੱਗਣ ਪੈਂਦਾ ਹੈ। ਮਰਣੁ ਰਸੁ = (ਜਿਸ) ਮੌਤ ਦਾ ਆਨੰਦ, ਵਿਕਾਰਾਂ ਵਲੋਂ ਜਿਸ ਮੌਤ ਦਾ ਆਨੰਦ। ਅੰਤਰਿ = ਹਿਰਦੇ ਵਿਚ। ਭਾਏ = ਪਿਆਰਾ ਲਗਦਾ ਹੈ।

ਗਰਬੁ ਨਿਵਾਰਿ ਗਗਨ ਪੁਰੁ ਪਾਏ ॥੧॥

Overcoming egotistical pride, the Tenth Gate is found. ||1||

ਉਹ ਮਨੁੱਖ (ਸਰੀਰ ਆਦਿਕ ਦਾ) ਅਹੰਕਾਰ ਦੂਰ ਕਰ ਕੇ ਉਹ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਸੁਰਤ ਉੱਚੀਆਂ ਉਡਾਰੀਆਂ ਲਾਂਦੀ ਰਹੇ ॥੧॥ ਗਰਬੁ = ਅਹੰਕਾਰ, (ਧਰਤੀ ਦੇ ਪਦਾਰਥਾਂ ਦਾ) ਅਹੰਕਾਰ। ਗਗਨ ਪੁਰੁ = ਆਕਾਸ਼ ਦਾ ਸ਼ਹਰ, ਉਹ ਸ਼ਹਰ ਜਿੱਥੇ ਸੁਰਤਿ ਆਕਾਸ਼ ਵਿਚ ਚੜ੍ਹੀ ਰਹੇ, ਉਹ ਆਤਮਕ ਅਵਸਥਾ ਜਿਥੇ ਸੁਰਤਿ ਉੱਚੀਆਂ ਆਤਮਕ ਉਡਾਰੀਆਂ ਲਾਂਦੀ ਰਹੇ ॥੧॥

ਮਰਣੁ ਲਿਖਾਇ ਆਏ ਨਹੀ ਰਹਣਾ

Death is pre-ordained - no one who comes can remain here.

(ਹੇ ਭਾਈ! ਸਾਰੇ ਜੀਵ ਸਰੀਰਕ) ਮੌਤ-ਰੂਪ ਹੁਕਮ (ਪ੍ਰਭੂ ਦੀ ਹਜ਼ੂਰੀ ਵਿਚੋਂ) ਲਿਖਾ ਕੇ ਜੰਮਦੇ ਹਨ (ਭਾਵ, ਇਹੀ ਰੱਬੀ ਨਿਯਮ ਹੈ ਕਿ ਜੋ ਜੰਮਦਾ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ)। ਸੋ, ਇਥੇ ਸਰੀਰਕ ਤੌਰ ਤੇ ਕਿਸੇ ਨੇ ਸਦਾ ਨਹੀਂ ਟਿਕੇ ਰਹਿਣਾ। ਮਰਣੁ = ਮੌਤ, ਸਰੀਰ ਦੀ ਮੌਤ। ਨਹੀ ਰਹਣਾ = ਸਰੀਰਕ ਤੌਰ ਤੇ ਸਦਾ ਨਹੀਂ ਟਿਕੇ ਰਹਿਣਾ।

ਹਰਿ ਜਪਿ ਜਾਪਿ ਰਹਣੁ ਹਰਿ ਸਰਣਾ ॥੧॥ ਰਹਾਉ

So chant and meditate on the Lord, and remain in the Sanctuary of the Lord. ||1||Pause||

(ਹਾਂ) ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ, ਪ੍ਰਭੂ ਦੀ ਸਰਨ ਵਿਚ ਰਹਿ ਕੇ ਸਦੀਵੀ ਆਤਮਕ ਜੀਵਨ ਮਿਲ ਜਾਂਦਾ ਹੈ ॥੧॥ ਰਹਾਉ ॥ ਜਪਿ = ਜਪ ਕੇ, ਸਿਮਰ ਕੇ। ਜਾਪਿ = ਜਾਪ ਕੇ, ਜਾਪ ਕਰ ਕੇ। ਰਹਣੁ = ਰਿਹਾਇਸ਼, ਸਦਾ ਦੀ ਰਿਹਾਇਸ਼, ਸਦੀਵੀ ਆਤਮਕ ਜੀਵਨ ॥੧॥ ਰਹਾਉ ॥

ਸਤਿਗੁਰੁ ਮਿਲੈ ਦੁਬਿਧਾ ਭਾਗੈ

Meeting the True Guru, duality is dispelled.

ਜੇ ਸਤਿਗੁਰੂ ਮਿਲ ਪਏ, ਤਾਂ ਮਨੁੱਖ ਦੀ ਦੁਬਿਧਾ ਦੂਰ ਹੋ ਜਾਂਦੀ ਹੈ। ਦੁਬਿਧਾ = ਦੁਚਿੱਤਾ-ਪਨ, ਮੇਰ-ਤੇਰ।

ਕਮਲੁ ਬਿਗਾਸਿ ਮਨੁ ਹਰਿ ਪ੍ਰਭ ਲਾਗੈ

The heart-lotus blossoms forth, and the mind is attached to the Lord God.

ਹਿਰਦੇ ਦਾ ਕੌਲ-ਫੁੱਲ ਖਿੜ ਕੇ ਉਸ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ। ਕਮਲੁ = ਹਿਰਦੇ ਦਾ ਕੌਲ ਫੁੱਲ। ਬਿਗਾਸਿ = ਖਿੜ ਕੇ।

ਜੀਵਤੁ ਮਰੈ ਮਹਾ ਰਸੁ ਆਗੈ ॥੨॥

One who remains dead while yet alive obtains the greatest happiness hereafter. ||2||

ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੀ ਮਾਇਆ ਦੇ ਮੋਹ ਤੋਂ ਉੱਚਾ ਰਹਿੰਦਾ ਹੈ, ਉਸ ਨੂੰ ਪਰਤੱਖ ਤੌਰ ਤੇ ਪਰਮਾਤਮਾ ਦੇ ਸਿਮਰਨ ਦਾ ਮਹਾ ਆਨੰਦ ਅਨੁਭਵ ਹੁੰਦਾ ਹੈ ॥੨॥ ਜੀਵਤੁ = ਜੀਊਂਦਾ ਹੀ, ਦੁਨੀਆ ਦਾ ਕਾਰ-ਵਿਹਾਰ ਕਰਦਾ ਹੋਇਆ ਹੀ। ਮਰੈ = ਮਾਇਆ ਦੇ ਮੋਹ ਵਲੋਂ ਮਰੇ। ਆਗੈ = ਸਾਹਮਣੇ, ਪਰਤੱਖ ॥੨॥

ਸਤਿਗੁਰਿ ਮਿਲਿਐ ਸਚ ਸੰਜਮਿ ਸੂਚਾ

Meeting the True Guru, one becomes truthful, chaste and pure.

ਜੇ ਗੁਰੂ ਮਿਲ ਪਏ, ਤਾਂ ਮਨੁੱਖ ਸਿਮਰਨ ਦੀ ਜੁਗਤਿ ਵਿਚ ਰਹਿ ਕੇ ਪਵਿਤ੍ਰ-ਆਤਮਾ ਹੋ ਜਾਂਦਾ ਹੈ। ਸਤਿਗੁਰਿ ਮਿਲਿਐ = ਜੇ ਸਤਿਗੁਰੂ ਮਿਲ ਪਏ। ਸਚ ਸੰਜਮਿ = ਸੱਚ ਦੇ ਸੰਜਮ ਵਿਚ (ਰਹਿ ਕੇ), ਸਿਮਰਨ ਦੀ ਜੁਗਤਿ ਵਿਚ ਰਹਿ ਕੇ। ਸੂਚਾ = ਪਵਿਤ੍ਰ।

ਗੁਰ ਕੀ ਪਉੜੀ ਊਚੋ ਊਚਾ

Climbing up the steps of the Guru's Path, one becomes the highest of the high.

ਗੁਰੂ ਦੀ ਦੱਸੀ ਹੋਈ ਸਿਮਰਨ ਦੀ ਪੌੜੀ ਦਾ ਆਸਰਾ ਲੈ ਕੇ (ਆਤਮਕ ਜੀਵਨ ਵਿਚ) ਉੱਚਾ ਹੀ ਉੱਚਾ ਹੁੰਦਾ ਜਾਂਦਾ ਹੈ। ਪਉੜੀ = ਸਿਮਰਨ-ਰੂਪ ਪੌੜੀ। ਊਚੋ ਊਚਾ = ਉੱਚਾ ਹੀ ਉੱਚਾ।

ਕਰਮਿ ਮਿਲੈ ਜਮ ਕਾ ਭਉ ਮੂਚਾ ॥੩॥

When the Lord grants His Mercy, the fear of death is conquered. ||3||

(ਪਰ ਇਹ ਸਿਮਰਨ ਪ੍ਰਭੂ ਦੀ) ਮਿਹਰ ਨਾਲ ਮਿਲਦਾ ਹੈ, (ਜਿਸ ਨੂੰ ਮਿਲਦਾ ਹੈ ਉਸ ਦਾ) ਮੌਤ ਦਾ ਡਰ ਲਹਿ ਜਾਂਦਾ ਹੈ ॥੩॥ ਕਰਮਿ = ਪ੍ਰਭੂ ਦੀ ਮਿਹਰ ਨਾਲ। ਮੂਚਾ = ਮੁੱਕ ਜਾਂਦਾ ਹੈ ॥੩॥

ਗੁਰਿ ਮਿਲਿਐ ਮਿਲਿ ਅੰਕਿ ਸਮਾਇਆ

Uniting in Guru's Union, we are absorbed in His Loving Embrace.

ਜੇ ਗੁਰੂ ਮਿਲ ਪਏ ਤਾਂ ਮਨੁੱਖ ਪ੍ਰਭੂ ਦੀ ਯਾਦ ਵਿਚ ਜੁੜ ਕੇ ਪ੍ਰਭੂ ਦੇ ਚਰਨਾਂ ਵਿਚ ਲੀਨ ਹੋਇਆ ਰਹਿੰਦਾ ਹੈ। ਮਿਲਿ = (ਪ੍ਰਭੂ ਦੀ ਯਾਦ ਵਿਚ) ਜੁੜ ਕੇ। ਅੰਕਿ = ਪ੍ਰਭੂ ਦੇ ਅੰਕ ਵਿਚ, ਪ੍ਰਭੂ ਦੇ ਚਰਨਾਂ ਵਿਚ।

ਕਰਿ ਕਿਰਪਾ ਘਰੁ ਮਹਲੁ ਦਿਖਾਇਆ

Granting His Grace, He reveals the Mansion of His Presence, within the home of the self.

ਗੁਰੂ ਮਿਹਰ ਕਰ ਕੇ ਉਸ ਨੂੰ ਉਹ ਆਤਮਕ ਅਵਸਥਾ ਵਿਖਾ ਦੇਂਦਾ ਹੈ ਜਿੱਥੇ ਪ੍ਰਭੂ ਦਾ ਮਿਲਾਪ ਹੋਇਆ ਰਹੇ। ਮਹਲੁ = ਪ੍ਰਭੂ ਦਾ ਨਿਵਾਸ-ਥਾਂ, ਉਹ ਅਵਸਥਾ ਜਿਥੇ ਪ੍ਰਭੂ ਦਾ ਮਿਲਾਪ ਹੋ ਜਾਏ।

ਨਾਨਕ ਹਉਮੈ ਮਾਰਿ ਮਿਲਾਇਆ ॥੪॥੯॥

O Nanak, conquering egotism, we are absorbed into the Lord. ||4||9||

ਹੇ ਨਾਨਕ! ਉਸ ਮਨੁੱਖ ਦੀ ਹਉਮੈ ਦੂਰ ਕਰ ਕੇ ਗੁਰੂ ਉਸ ਨੂੰ ਪ੍ਰਭੂ ਨਾਲ ਇਕ-ਮਿਕ ਕਰ ਦੇਂਦਾ ਹੈ ॥੪॥੯॥ ਮਾਰਿ = ਮਾਰ ਕੇ ॥੪॥