ਕਬੀਰ ਪਾਲਿ ਸਮੁਹਾ ਸਰਵਰੁ ਭਰਾ ਪੀ ਨ ਸਕੈ ਕੋਈ ਨੀਰੁ ॥
Kabeer, the pool is filled to overflowing, but no one can drink the water from it.
ਹੇ ਕਬੀਰ! ਸਰੋਵਰ ਕੰਢਿਆਂ ਤਕ ਨਕਾ-ਨਕ (ਪਾਣੀ ਨਾਲ) ਭਰਿਆ ਹੋਇਆ ਹੈ, (ਪਰ "ਦਾਵੈ ਦਾਝਨੁ" ਦੇ ਕਾਰਨ ਇਹ ਪਾਣੀ ਕਿਸੇ ਨੂੰ ਦਿੱਸਦਾ ਹੀ ਨਹੀਂ, ਇਸ ਵਾਸਤੇ) ਕੋਈ ਮਨੁੱਖ ਇਹ ਪਾਣੀ ਪੀ ਨਹੀਂ ਸਕਦਾ। ਪਾਲਿ = (Skt. पालि = skirt, boundary)। ਕੰਢਾ, ਕਿਨਾਰਾ। ਸਮੁਹਾ = ਸੁ-ਮੁਹ, ਮੂੰਹ ਤਕ, ਨਕਾ-ਨਕ। ਪਾਲਿ ਸਮੁਹਾ = ਕੰਢਿਆਂ ਤਕ ਨਕਾ-ਨਕ। ਸਰਵਰੁ = ਤਲਾਬ।
ਭਾਗ ਬਡੇ ਤੈ ਪਾਇਓ ਤੂੰ ਭਰਿ ਭਰਿ ਪੀਉ ਕਬੀਰ ॥੧੭੦॥
By great good fortune, you have found it; drink it in handfuls, O Kabeer. ||170||
ਹੇ ਕਬੀਰ! (ਤੂੰ ਇਸ 'ਦਾਝਨ' ਤੋਂ ਬਚ ਗਿਆ) ਚੰਗੇ ਭਾਗਾਂ ਨਾਲ ਤੈਨੂੰ ਇਹ ਪਾਣੀ ਦਿੱਸ ਪਿਆ ਹੈ, ਤੂੰ ਹੁਣ (ਪਿਆਲੇ) ਭਰ ਭਰ ਕੇ ਪੀ (ਮੌਜ ਨਾਲ ਸੁਆਸ ਸੁਆਸ ਨਾਮ ਜਪ) ॥੧੭੦॥ ਤੈ ਪਾਇਓ = ਤੂੰ (ਨੀਰੁ) ਲੱਭ ਲਿਆ ਹੈ। ਭਰਿ ਭਰਿ = ਪਿਆਲੇ ਭਰ ਭਰ ਕੇ, ਰੱਜ ਰੱਜ ਕੇ ॥੧੭੦॥