ਕਬੀਰ ਪਰਭਾਤੇ ਤਾਰੇ ਖਿਸਹਿ ਤਿਉ ਇਹੁ ਖਿਸੈ ਸਰੀਰੁ

Kabeer, just as the stars disappear at dawn, so shall this body disappear.

ਹੇ ਕਬੀਰ! (ਜਿਵੇਂ ਸੂਰਜ ਦੇ ਤੇਜ-ਪ੍ਰਤਾਪ ਕਰਕੇ) ਪਰਭਾਤ ਵੇਲੇ ਤਾਰੇ (ਜੋ ਰਾਤ ਦੀ ਟਿਕਵੀਂ ਸ਼ਾਂਤੀ ਵਿਚ ਚਮਕ ਰਹੇ ਹੁੰਦੇ ਹਨ) ਮੱਧਮ ਪੈਂਦੇ ਜਾਂਦੇ ਹਨ; ਤਿਵੇਂ ਮਲਕੀਅਤਾਂ ਤੋਂ ਪੈਦਾ ਹੋਈ ਅੰਦਰਲੀ ਤਪਸ਼ ਦੇ ਕਾਰਨ ਗਿਆਨ ਇੰਦ੍ਰਿਆਂ ਵਿਚੋਂ ਪ੍ਰਭੂ ਵਾਲੇ ਪਾਸੇ ਦੀ ਲੋ ਘਟਦੀ ਜਾਂਦੀ ਹੈ। ਪਰਭਾਤੇ = ਪਰਭਾਤ ਵੇਲੇ, (ਜਦੋਂ ਸੂਰਜ ਚੜ੍ਹਨ ਤੇ ਆਉਂਦਾ ਹੈ, ਸੂਰਜ ਦੇ ਤੇਜ-ਪ੍ਰਤਾਪ ਦੇ ਕਾਰਨ)। ਖਿਸਹਿ = ਮੱਧਮ ਪੈਂਦੇ ਜਾਂਦੇ ਹਨ, (ਤਾਰਿਆਂ ਦਾ) ਚਾਨਣ ਘਟਦਾ ਜਾਂਦਾ ਹੈ। ਤਿਉ = ਉਸੇ ਤਰ੍ਹਾਂ "ਦਾਵੈ ਦਾਝਨੁ" ਦੇ ਕਾਰਨ, ਮਲਕੀਅਤਾਂ ਦੇ ਕਾਰਨ ਪੈਦਾ ਹੋਈ ਅੰਦਰਲੀ ਤਪਸ਼ ਦੇ ਅਸਰ ਹੇਠ। ਖਿਸੈ = ਖੀਣ ਹੁੰਦਾ ਜਾਂਦਾ ਹੈ। ਖਿਸੈ ਸਰੀਰੁ = ਇਹ ਸਰੀਰ ਖੀਣ ਹੁੰਦਾ ਜਾਂਦਾ ਹੈ, ਇਸ ਸਰੀਰ ਵਿਚੋਂ ਆਤਮਕ ਲੋ ਕਮਜ਼ੋਰ ਹੁੰਦੀ ਜਾਂਦੀ ਹੈ, ਗਿਆਨ ਇੰਦ੍ਰਿਆਂ ਵਿਚੋਂ ਪ੍ਰਭੂ ਵਾਲੇ ਪਾਸੇ ਦੀ ਪ੍ਰੇਰਨਾ ਘਟਦੀ ਜਾਂਦੀ ਹੈ। ਏ ਦੁਇ ਅਖਰ ਨਾ ਖਿਸਹਿ = 'ਰਾਮ' ਨਾਮ ਦੇ ਦੋਵੇਂ ਅੱਖਰ ਮੱਧਮ ਨਹੀਂ ਪੈਂਦੇ, ਪਰਮਾਤਮਾ ਦੇ ਨਾਮ ਉੱਤੇ ਮਲਕੀਅਤਾਂ ਦੀ ਤਪਸ਼ ਕੋਈ ਪ੍ਰਭਾਵ ਨਹੀਂ ਪਾ ਸਕਦੀ (ਨੋਟ: ਇਥੇ "ਦੁਇ ਅਖਰ" ਤੋਂ ਭਾਵ ਹੈ = ਰਾਮ ਦਾ ਦੋ-ਅੱਖਰਾ ਨਾਮ, ਪ੍ਰਭੂ ਦਾ ਨਾਮ)।

ਦੁਇ ਅਖਰ ਨਾ ਖਿਸਹਿ ਸੋ ਗਹਿ ਰਹਿਓ ਕਬੀਰੁ ॥੧੭੧॥

Only the letters of God's Name do not disappear; Kabeer holds these tight. ||171||

ਸਿਰਫ਼ ਇਕ ਪ੍ਰਭੂ-ਨਾਮ ਹੀ ਹੈਂ ਜੋ ਮਲਕੀਅਤਾਂ ਦੀ ਤਪਸ਼ ਦੇ ਅਸਰ ਤੋਂ ਪਰੇ ਰਹਿੰਦਾ ਹੈ। ਕਬੀਰ (ਦੁਨੀਆ ਦੀਆਂ ਮੱਲਾਂ ਮੱਲਣ ਦੇ ਥਾਂ) ਉਸ ਨਾਮ ਨੂੰ ਸਾਂਭੀ ਬੈਠਾ ਹੈ ॥੧੭੧॥ ਗਹਿ ਰਹਿਓ = ਸਾਂਭੀ ਬੈਠਾ ਹੈ ॥੧੭੧॥