ਕਬੀਰ ਕੋਠੀ ਕਾਠ ਕੀ ਦਹ ਦਿਸਿ ਲਾਗੀ ਆਗਿ

Kabeer, the wooden house is burning on all sides.

ਹੇ ਕਬੀਰ! ਇਹ ਜਗਤ, ਮਾਨੋ, ਲੱਕੜ ਦਾ ਮਕਾਨ ਹੈ ਜਿਸ ਨੂੰ ਹਰ ਪਾਸੇ ਵਲੋਂ (ਮੱਲਾਂ ਮੱਲਣ ਦੀ) ਅੱਗ ਲੱਗੀ ਹੋਈ ਹੈ; ਕੋਠੀ = ("ਇਹੁ ਜਗੁ ਸਚੈ ਕੀ ਹੈ ਕੋਠੜੀ") ਜਗਤ। ਦਿਸਿ = ਪਾਸੇ ਵਲੋਂ। ਦਹ ਦਿਸਿ = ਦਸਾਂ ਪਾਸਿਆ ਵਲੋਂ, ਹਰ ਪਾਸੇ ਵਲੋਂ। ਆਗਿ ਲਾਗੀ = "ਦਾਵੈ ਦਾਝਨੁ" ਲੱਗੀ ਹੋਈ ਹੈ, ਮਲਕੀਅਤਾਂ ਬਣਾਣ ਦੇ ਕਾਰਨ ਮਨ ਵਿਚ ਤਪਸ਼ ਪੈਦਾ ਹੋ ਰਹੀ ਹੈ।

ਪੰਡਿਤ ਪੰਡਿਤ ਜਲਿ ਮੂਏ ਮੂਰਖ ਉਬਰੇ ਭਾਗਿ ॥੧੭੨॥

The Pandits, the religious scholars, have been burnt to death, while the illiterate ones run to safety. ||172||

(ਜੋ ਮਨੁੱਖ ਆਪਣੇ ਵਲੋਂ) ਸਿਆਣੇ (ਬਣ ਕੇ ਇਸ ਅੱਗ ਦੇ ਵਿਚ ਹੀ ਬੈਠੇ ਰਹਿੰਦੇ ਹਨ ਉਹ) ਸੜ ਮਰਦੇ ਹਨ, (ਜੋ ਇਹਨਾਂ ਸਿਆਣਿਆਂ ਦੇ ਭਾਣੇ) ਮੂਰਖ (ਹਨ ਉਹ) ਇਸ ਅੱਗ ਤੋਂ ਦੂਰ ਪਰੇ ਭੱਜ ਕੇ (ਸੜਨੋਂ) ਬਚ ਜਾਂਦੇ ਹਨ ॥੧੭੨॥ ਮੂਰਖ = ਉਹ ਬੰਦੇ ਜੋ ਮਲਕੀਅਤਾਂ ਬਣਾਣ ਵਲੋਂ ਬੇ-ਪਰਵਾਹ ਰਹੇ। ਭਾਗਿ = ਭੱਜ ਕੇ, ਦੌੜ ਕੇ, ਇਸ "ਦਾਵੈ ਦਾਝਨੁ" ਤੋਂ ਪਰੇ ਹਟ ਕੇ ॥੧੭੨॥