ਕਬੀਰ ਸੰਸਾ ਦੂਰਿ ਕਰੁ ਕਾਗਦ ਦੇਹ ਬਿਹਾਇ ॥
Kabeer, give up your skepticism; let your papers float away.
ਹੇ ਕਬੀਰ! (ਇਸ ਪ੍ਰਭੂ-ਯਾਦ ਦੀ ਬਰਕਤਿ ਨਾਲ) ਦੁਨੀਆ ਵਾਲੇ ਸਹਸੇ-ਦਾਝਨ ਦੂਰ ਕਰ, ਚਿੰਤਾ ਵਾਲੇ ਸਾਰੇ ਲੇਖੇ ਹੀ ਭਗਤੀ ਦੇ ਪਰਵਾਹ ਵਿਚ ਰੋੜ੍ਹ ਦੇਹ। ਸੰਸਾ = ਚਿੰਤਾ, 'ਦਾਝਨੁ'। ਕਾਗਦ = ਕਾਗਜ਼, (ਭਾਵ,) ਦੁਨੀਆ ਦੀ ਚਿੰਤਾ ਵਾਲੇ ਲੇਖੇ, "ਦਾਵੈ ਦਾਝਨੁ" ਵਾਲੇ ਲੇਖੇ। ਬਿਹਾਇ ਦੇਹਿ = ਰੋੜ੍ਹ ਦੇਹ, ਹਰਿ = ਚਰਨੀਂ ਚਿੱਤ ਜੋੜਨ ਦਾ ਇਕ ਐਸਾ ਪ੍ਰਵਾਹ ਚਲਾ ਦੇਹ ਕਿ 'ਦਾਵੈ ਦਾਝਨੁ' ਵਾਲੇ ਲੇਖੇ ਉਸ ਨਾਮ-ਪ੍ਰਵਾਹ ਵਿਚ ਰੁੜ੍ਹ ਜਾਣ।
ਬਾਵਨ ਅਖਰ ਸੋਧਿ ਕੈ ਹਰਿ ਚਰਨੀ ਚਿਤੁ ਲਾਇ ॥੧੭੩॥
Find the essence of the letters of the alphabet, and focus your consciousness on the Lord. ||173||
ਵਿੱਦਿਆ ਦੀ ਰਾਹੀਂ ਵਿਚਾਰਵਾਨ ਬਣ ਕੇ ਪ੍ਰਭੂ-ਚਰਨਾਂ ਵਿਚ ਚਿੱਤ ਜੋੜ (ਭਾਵ, ਜੇ ਤੈਨੂੰ ਵਿੱਦਿਆ ਹਾਸਲ ਕਰਨ ਦਾ ਮੌਕਾ ਮਿਲਿਆ ਹੈ ਤਾਂ ਉਸ ਦੀ ਰਾਹੀਂ ਦੁਨੀਆ ਦੀਆਂ ਮਲਕੀਅਤਾਂ ਵਿਚ ਖਿੱਝਣ ਦੇ ਥਾਂ ਵਿਚਾਰਵਾਨ ਬਣ ਅਤੇ ਪਰਮਾਤਮਾ ਦਾ ਸਿਮਰਨ ਕਰ) ॥੧੭੩॥ ਬਾਵਨ ਅਖਰ = ਬਵੰਜਾ ਅੱਖਰ (ਸੰਸਕ੍ਰਿਤ ਹਿੰਦੀ ਦੇ ਬਵੰਜਾ ਅੱਖਰ ਹਨ। ਹਿੰਦੂ ਕੌਮ ਸੰਸਕ੍ਰਿਤ ਜਾਂ ਹਿੰਦੀ ਦੀ ਰਾਹੀਂ ਹੀ ਵਿੱਦਿਆ ਹਾਸਲ ਕਰਨ ਦਾ ਉੱਦਮ ਕਰਦੀ ਸੀ; ਸੋ 'ਬਾਵਨ ਅਖਰ' ਦਾ ਭਾਵ ਹੈ 'ਵਿੱਦਿਆ'), ਵਿੱਦਿਆ। ਸੋਧਿ ਕੈ = (ਆਪਣੇ ਆਪ ਨੂੰ) ਸੋਧ ਕੇ, ਵਿਚਾਰਵਾਨ ਬਣ ਕੇ ॥੧੭੩॥