ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ ॥
Kabeer, the Saint does not forsake his Saintly nature, even though he meets with millions of evil-doers.
ਹੇ ਕਬੀਰ! (ਹਰਿ-ਚਰਨਾਂ ਵਿਚ ਚਿੱਤ ਲਾਣ ਦੀ ਹੀ ਇਹ ਬਰਕਤਿ ਹੈ ਕਿ) ਸੰਤ ਆਪਣਾ ਸ਼ਾਂਤ ਸੁਭਾਉ ਨਹੀਂ ਛੱਡਦਾ, ਭਾਵੇਂ ਉਸ ਨੂੰ ਕ੍ਰੋੜਾਂ ਭੈੜੇ ਬੰਦਿਆਂ ਨਾਲ ਵਾਹ ਪੈਂਦਾ ਰਹੇ। ਸੰਤਈ = ਸੰਤ ਦਾ ਸੁਭਾਉ, ਚਿੱਤ ਦੀ ਸ਼ਾਂਤੀ। ਜਉ = ਭਾਵੇਂ। ਕੋਟਿਕ = ਕ੍ਰੋੜਾਂ। ਅਸੰਤ = ਵਿਕਾਰੀ ਬੰਦੇ ਜਿਨ੍ਹਾਂ ਦੇ ਮਨ ਸ਼ਾਂਤ ਨਹੀਂ ਹਨ।
ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤਜੰਤ ॥੧੭੪॥
Even when sandalwood is surrounded by snakes, it does not give up its cooling fragrance. ||174||
ਚੰਦਨ ਦਾ ਬੂਟਾ ਸੱਪਾਂ ਨਾਲ ਘਿਰਿਆ ਰਹਿੰਦਾ ਹੈ, ਪਰ ਉਹ ਆਪਣੀ ਅੰਦਰਲੀ ਠੰਢਕ ਨਹੀਂ ਤਿਆਗਦਾ ॥੧੭੪॥ ਮਲਿਆਗਰੁ = ਮਲਯ ਪਰਬਤ ਉੱਤੇ ਉੱਗਾ ਹੋਇਆ ਚੰਦਨ ਦਾ ਬੂਟਾ। ਭੁਯੰਗਮ = ਸੱਪ। ਬੇਢਿਓ = ਘਿਰਿਆ ਹੋਇਆ ॥੧੭੪॥