ਕਬੀਰ ਮਨੁ ਸੀਤਲੁ ਭਇਆ ਪਾਇਆ ਬ੍ਰਹਮ ਗਿਆਨੁ ॥
Kabeer, my mind is cooled and soothed; I have become God-conscious.
ਹੇ ਕਬੀਰ! ਜਦੋਂ ਮਨੁੱਖ ਪਰਮਾਤਮਾ ਨਾਲ (ਸਿਮਰਨ ਦੀ ਰਾਹੀਂ) ਜਾਣ-ਪਛਾਣ ਬਣਾ ਲੈਂਦਾ ਹੈ ਤਾਂ (ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਭੀ) ਉਸ ਦਾ ਮਨ ਠੰਢਾ-ਠਾਰ ਰਹਿੰਦਾ ਹੈ।
ਜਿਨਿ ਜੁਆਲਾ ਜਗੁ ਜਾਰਿਆ ਸੁ ਜਨ ਕੇ ਉਦਕ ਸਮਾਨਿ ॥੧੭੫॥
The fire which has burnt the world is like water to the Lord's humble servant. ||175||
ਜਿਸ (ਮਾਇਆ ਦੀ ਮਲਕੀਅਤ ਦੀ) ਅੱਗ ਨੇ ਸਾਰਾ ਸੰਸਾਰ ਸਾੜ ਦਿੱਤਾ ਹੈ, ਬੰਦਗੀ ਕਰਨ ਵਾਲੇ ਮਨੁੱਖ ਵਾਸਤੇ ਉਹ ਪਾਣੀ (ਵਰਗੀ ਠੰਢੀ) ਰਹਿੰਦੀ ਹੈ ॥੧੭੫॥ ਜਿਨਿ ਜੁਆਲਾ = ਜਿਸ ਮਾਇਆ = ਅੱਗ ਨੇ। ਜਾਰਿਆ = ਸਾੜ ਦਿੱਤਾ ਹੈ। ਸੁ = ਉਹ ਅੱਗ। ਜਨ ਕੇ = ਜਨ ਵਾਸਤੇ, ਬੰਦਗੀ ਕਰਨ ਵਾਲੇ ਵਾਸਤੇ। ਉਦਕ = ਪਾਣੀ। ਗਿਆਨੁ = ਸੂਝ, ਜਾਣ-ਪਛਾਣ। ਬ੍ਰਹਮ = ਪਰਮਾਤਮਾ ॥੧੭੫॥