ਕਬੀਰ ਸਾਰੀ ਸਿਰਜਨਹਾਰ ਕੀ ਜਾਨੈ ਨਾਹੀ ਕੋਇ ॥
Kabeer, no one knows the Play of the Creator Lord.
ਹੇ ਕਬੀਰ! ਇਹ ਗੱਲ ਹਰੇਕ ਸ਼ਖ਼ਸ ਨਹੀਂ ਜਾਣਦਾ ਕਿ ਇਹ (ਮਾਇਆ-ਰੂਪ ਅੱਗ ਜੋ ਸਾਰੇ ਸੰਸਾਰ ਨੂੰ ਸਾੜ ਰਹੀ ਹੈ) ਪਰਮਾਤਮਾ ਨੇ ਆਪ ਬਣਾਈ ਹੈ। ਸਾਰੀ = ਸਾਜੀ ਹੋਈ, ਬਣਾਈ ਹੋਈ। ਸਿਰਜਨਹਾਰ = ਸ੍ਰਿਸ਼ਟੀ ਬਣਾਣ ਵਾਲਾ ਪਰਮਾਤਮਾ। ਜਾਨੈ ਨਾਹੀ ਕੋਇ = ਹਰ ਕੋਈ ਨਹੀਂ ਜਾਣਦਾ।
ਕੈ ਜਾਨੈ ਆਪਨ ਧਨੀ ਕੈ ਦਾਸੁ ਦੀਵਾਨੀ ਹੋਇ ॥੧੭੬॥
Only the Lord Himself and the slaves at His Court understand it. ||176||
ਇਸ ਭੇਤ ਨੂੰ ਪ੍ਰਭੂ ਆਪ ਜਾਣਦਾ ਹੈ ਜਾਂ ਉਹ ਭਗਤ ਜਾਣਦਾ ਹੈ ਜੋ ਸਦਾ ਉਸ ਦੇ ਚਰਨਾਂ ਵਿਚ ਜੁੜਿਆ ਰਹੇ (ਸੋ, ਹਜ਼ੂਰੀ ਵਿਚ ਰਹਿਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਮਾਇਆ ਦੀ ਸੜਨ ਤੋਂ ਬਚਣ ਲਈ ਮਾਇਆ ਨੂੰ ਬਣਾਣ ਵਾਲੇ ਦੇ ਚਰਨਾਂ ਵਿਚ ਜੁੜੇ ਰਹਿਣਾ ਹੀ ਸਹੀ ਤਰੀਕਾ ਹੈ) ॥੧੭੬॥ ਕੈ = ਜਾਂ। ਧਨੀ ਆਪਨ = ਮਾਲਕ ਪ੍ਰਭੂ ਆਪ। ਦੀਵਾਨੀ = ਉਸ ਦੇ ਦੀਵਾਨ ਵਿਚ ਰਹਿਣ ਵਾਲਾ, ਉਸ ਦੀ ਹਜ਼ੂਰੀ ਵਿਚ ਰਹਿਣ ਵਾਲਾ ॥੧੭੬॥