ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈਂ︀ ਸਭ ਭੂਲਿ

Kabeer, it is good that I feel the Fear of God; I have forgotten everything else.

ਹੇ ਕਬੀਰ! ਜਦੋਂ ਮਨੁੱਖ ਦੇ ਅੰਦਰ (ਇਹ) ਡਰ ਪੈਦਾ ਹੁੰਦਾ ਹੈ (ਕਿ ਪਰਮਾਤਮਾ ਨੂੰ ਵਿਸਾਰ ਕੇ ਮਾਇਆ ਪਿੱਛੇ ਭਟਕਿਆਂ ਕਈ ਠੇਡੇ ਖਾਣੇ ਪੈਂਦੇ ਹਨ) ਤਾਂ (ਇਸ ਦੇ) ਮਨ ਦੀ ਹਾਲਤ ਚੰਗੀ ਹੋ ਜਾਂਦੀ ਹੈ, ਇਸ ਨੂੰ (ਪਰਮਾਤਮਾ ਦੀ ਓਟ ਤੋਂ ਬਿਨਾ ਹੋਰ) ਸਾਰੇ ਪਾਸੇ ਭੁੱਲ ਜਾਂਦੇ ਹਨ। ਭਲੀ ਭਈ = (ਮਨੁੱਖ ਦੇ ਮਨ ਦੀ ਹਾਲਤ) ਚੰਗੀ ਹੋ ਜਾਂਦੀ ਹੈ। ਜੋ = ਜਦੋਂ। ਭਉ = (ਪਰਮਾਤਮਾ ਦਾ) ਡਰ, ਇਹ ਡਰ ਕਿ ਪਰਮਾਤਮਾ ਨੂੰ ਵਿਸਾਰ ਕੇ ਮਾਇਆ ਪਿੱਛੇ ਭਟਕਿਆਂ ਕਈ ਠੇਡੇ ਖਾਣੇ ਪੈਂਦੇ ਹਨ। ਦਿਸਾ = (ਹੋਰ ਹੋਰ) ਪਾਸੇ, ਹੋਰ ਹੋਰ ਪਾਸੇ ਦੀ ਭਟਕਣਾ।

ਓਰਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ ॥੧੭੭॥

The hail-stone has melted into water, and flowed into the ocean. ||177||

(ਪਰਮਾਤਮਾ ਦਾ ਡਰ ਮਨੁੱਖ ਦੇ ਕਠੋਰ ਹੋਏ ਮਨ ਵਾਸਤੇ, ਮਾਨੋ, ਸੇਕ ਦਾ ਕੰਮ ਦੇਂਦਾ ਹੈ; ਜਿਵੇਂ ਸੇਕ ਲੱਗਣ ਨਾਲ) ਗੜਾ ਪੰਘਰ ਕੇ ਮੁੜ ਪਾਣੀ ਬਣ ਜਾਂਦਾ ਹੈ, ਤੇ ਢਲ ਕੇ ਨਦੀ ਵਿਚ ਜਾ ਰਲਦਾ ਹੈ ॥੧੭੭॥ ਓਰਾ = ਗੜਾ, ਅਹਿਣ। ਗਰਿ = (ਸੇਕ ਨਾਲ) ਗਲ ਕੇ। ਢਲਿ = ਰਿੜ੍ਹ ਕੇ, ਨੀਵੇਂ ਪਾਸੇ ਵਲ ਢਲ ਕੇ। ਕੂਲਿ = ਨਦੀ ॥੧੭੭॥