ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ ॥
Kabeer, the body is a pile of dust, collected and packed together.
ਹੇ ਕਬੀਰ! (ਜਿਵੇਂ) ਮਿੱਟੀ ਇਕੱਠੀ ਕਰ ਕੇ ਇਕ ਨਗਰੀ ਵਸਾਈ ਜਾਂਦੀ ਹੈ ਤਿਵੇਂ (ਪੰਜ ਤੱਤ ਇਕੱਠੇ ਕਰ ਕੇ ਪਰਮਾਤਮਾ ਨੇ) ਇਹ ਸਰੀਰ ਰਚਿਆ ਹੈ। ਧੂਰਿ = ਧੂੜ, ਮਿੱਟੀ। ਸਕੇਲਿ ਕੈ = ਇਕੱਠੀ ਕਰ ਕੇ। ਪੁਰੀਆ = ਨਗਰੀ। ਦੇਹ = ਸਰੀਰ।
ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ ॥੧੭੮॥
It is a show which lasts for only a few days, and then dust returns to dust. ||178||
ਵੇਖਣ ਨੂੰ ਚਾਰ ਦਿਨ ਸੋਹਣਾ ਲੱਗਦਾ ਹੈ, ਪਰ ਆਖ਼ਰ ਜਿਸ ਮਿੱਟੀ ਤੋਂ ਬਣਿਆ ਉਸ ਮਿੱਟੀ ਵਿਚ ਹੀ ਰਲ ਜਾਂਦਾ ਹੈ ॥੧੭੮॥ ਕੋ = ਦਾ। ਪੇਖਨਾ = ਵੇਖਣ ਨੂੰ ਸੁੰਦਰ। ਅੰਤਿ = ਆਖ਼ਰ ਨੂੰ। ਖੇਹ ਕੀ ਖੇਹ = ਮਿੱਟੀ ਤੋਂ ਪੈਦਾ ਹੋਈ ਫਿਰ ਮਿੱਟੀ ਵਿਚ ਹੀ ਜਾ ਰਲੀ ॥੧੭੮॥