ਆਸਾ ਮਹਲਾ

Aasaa, First Mehl:

ਰਾਗ ਆਸਾ ਪਹਿਲੀ ਪਾਤਸ਼ਾਹੀ।

ਜੇ ਦਰਿ ਮਾਂਗਤੁ ਕੂਕ ਕਰੇ ਮਹਲੀ ਖਸਮੁ ਸੁਣੇ

If a beggar cries out at the door, the Master hears it in His Mansion.

ਕੋਈ ਮੰਗਤਾ (ਭਾਵੇਂ ਕਿਸੇ ਭੀ ਜਾਤਿ ਦਾ ਹੋਵੇ) ਪ੍ਰਭੂ ਦੇ ਦਰ ਤੇ ਪੁਕਾਰ ਕਰੇ, ਤਾਂ ਉਹ ਮਹਲ ਦਾ ਮਾਲਕ ਖਸਮ-ਪ੍ਰਭੂ (ਉਸ ਦੀ ਪੁਕਾਰ) ਸੁਣ ਲੈਂਦਾ ਹੈ। ਦਰਿ = (ਪ੍ਰਭੂ ਦੇ) ਦਰ ਤੇ। ਮਾਂਗਤੁ = ਕੋਈ ਮੰਗਤਾ (ਭਾਵੇਂ ਕਿਸੇ ਭੀ ਜਾਤਿ ਦਾ ਹੋਵੇ)। ਕੂਕ = ਪੁਕਾਰ, ਫ਼ਰਿਆਦ। ਮਹਲੀ = ਮਹਲ ਦਾ ਮਾਲਕ।

ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ ॥੧॥

Whether He receives him or pushes him away, it is the Gift of the Lord's Greatness. ||1||

(ਫਿਰ) ਉਸ ਦੀ ਮਰਜ਼ੀ ਹੌਸਲਾ ਦੇਵੇ ਉਸ ਦੀ ਮਰਜ਼ੀ ਧੱਕਾ ਦੇ ਦੇਵੇ (ਮੰਗਤੇ ਦੀ ਅਰਦਾਸ ਸੁਣ ਲੈਣ ਵਿਚ ਹੀ) ਪ੍ਰਭੂ ਉਸ ਨੂੰ ਵਡਿਆਈ ਹੀ ਦੇ ਰਿਹਾ ਹੈ ॥੧॥ ਧੀਰਕ = ਧੀਰਜ, ਹੌਸਲਾ। ਦੇਇ = ਦੇਂਦਾ ਹੈ ॥੧॥

ਜਾਣਹੁ ਜੋਤਿ ਪੂਛਹੁ ਜਾਤੀ ਆਗੈ ਜਾਤਿ ਹੇ ॥੧॥ ਰਹਾਉ

Recognize the Lord's Light within all, and do not consider social class or status; there are no classes or castes in the world hereafter. ||1||Pause||

ਹੇ ਭਾਈ! ਸਭਨਾ ਵਿੱਚ ਇੱਕ ਪ੍ਰਭੂ ਦੀ ਜੋਤ ਜਾਣ ਕੇ ਕਿਸੇ ਦੀ ਜਾਤਿ ਨਾ ਪੁੱਛੋ (ਕਿਉਂਕਿ) ਅੱਗੇ (ਪਰਲੋਕ ਵਿੱਚ) ਕਿਸੇ ਦੀ ਜਾਤਿ ਨਾਲ ਨਹੀਂ ਜਾਂਦੀ ॥੧॥ ਰਹਾਉ ॥ ਜਾਣਹੁ = ਪਛਾਣੋ। ਆਗੈ = ਪਰਲੋਕ ਵਿਚ ॥੧॥ ਰਹਾਉ ॥

ਆਪਿ ਕਰਾਏ ਆਪਿ ਕਰੇਇ

He Himself acts, and He Himself inspires us to act.

(ਹਰੇਕ ਜੀਵ ਦੇ ਅੰਦਰ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਪ੍ਰੇਰਨਾ ਕਰ ਕੇ ਜੀਵ ਪਾਸੋਂ ਪੁਕਾਰ) ਕਰਾਂਦਾ ਹੈ, (ਹਰੇਕ ਵਿਚ ਵਿਆਪਕ ਹੋ ਕੇ) ਆਪ ਹੀ (ਪੁਕਾਰ) ਕਰਦਾ ਹੈ,

ਆਪਿ ਉਲਾਮੑੇ ਚਿਤਿ ਧਰੇਇ

He Himself considers our complaints.

ਆਪ ਹੀ ਪ੍ਰਭੂ (ਹਰੇਕ ਜੀਵ ਦੇ) ਗਿਲੇ ਸੁਣਦਾ ਹੈ। ਉਲਾਮ੍ਹ੍ਹੇ = ਸ਼ਿਕਾਇਤਾਂ, ਗਿਲੇ। ਚਿਤਿ ਧਰੇਇ = ਚਿੱਤ ਵਿਚ ਧਰਦਾ ਹੈ, ਸੁਣਦਾ ਹੈ।

ਜਾ ਤੂੰ ਕਰਣਹਾਰੁ ਕਰਤਾਰੁ

Since You, O Creator Lord, are the Doer,

ਜਦੋਂ (ਹੇ ਪ੍ਰਭੂ! ਕਿਸੇ ਜੀਵ ਨੂੰ ਤੂੰ ਇਹ ਨਿਸਚਾ ਕਰਾ ਦੇਂਦਾ ਹੈਂ ਕਿ) ਤੂੰ ਸਿਰਜਣਹਾਰ ਸਭ ਕੁਝ ਕਰਨ ਦੇ ਸਮਰੱਥ (ਸਿਰ ਉਤੇ ਰਾਖਾ) ਹੈਂ,

ਕਿਆ ਮੁਹਤਾਜੀ ਕਿਆ ਸੰਸਾਰੁ ॥੨॥

why should I submit to the world? ||2||

ਤਾਂ ਉਸ ਨੂੰ (ਜਗਤ ਦੀ) ਕੋਈ ਮੁਥਾਜੀ ਨਹੀਂ ਰਹਿੰਦੀ, ਜਗਤ ਉਸ ਦਾ ਕੁਝ ਵਿਗਾੜ ਨਹੀਂ ਸਕਦਾ ॥੨॥

ਆਪਿ ਉਪਾਏ ਆਪੇ ਦੇਇ

You Yourself created and You Yourself give.

ਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ (ਸਭਨਾਂ ਨੂੰ ਰਿਜ਼ਕ ਆਦਿਕ) ਦੇਂਦਾ ਹੈ। ਆਪੇ = ਆਪ ਹੀ।

ਆਪੇ ਦੁਰਮਤਿ ਮਨਹਿ ਕਰੇਇ

You Yourself eliminate evil-mindedness;

ਪ੍ਰਭੂ ਆਪ ਹੀ ਜੀਵਾਂ ਨੂੰ ਭੈੜੀ ਮਤਿ ਵਲੋਂ ਵਰਜਦਾ ਹੈ। ਮਨਹਿ ਕਰੇਇ = ਰੋਕਦਾ ਹੈ, ਵਰਜਦਾ ਹੈ।

ਗੁਰ ਪਰਸਾਦਿ ਵਸੈ ਮਨਿ ਆਇ

by Guru's Grace, You come to abide in our minds,

ਗੁਰੂ ਦੀ ਕਿਰਪਾ ਨਾਲ ਪ੍ਰਭੂ ਜਿਸ ਦੇ ਮਨ ਵਿਚ ਆ ਵੱਸਦਾ ਹੈ, ਮਨਿ = ਮਨ ਵਿਚ।

ਦੁਖੁ ਅਨੑੇਰਾ ਵਿਚਹੁ ਜਾਇ ॥੩॥

and then, pain and darkness are dispelled from within. ||3||

ਉਸ ਦੇ ਅੰਦਰੋਂ ਦੁਖ ਦੂਰ ਹੋ ਜਾਂਦਾ ਹੈ, ਅਗਿਆਨਤਾ ਮਿਟ ਜਾਂਦੀ ਹੈ ॥੩॥

ਸਾਚੁ ਪਿਆਰਾ ਆਪਿ ਕਰੇਇ

He Himself infuses love for the Truth.

ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿਚ ਆਪਣਾ ਸਿਮਰਨ ਪਿਆਰਾ ਕਰਦਾ ਹੈ (ਸਿਮਰਨ ਦਾ ਪਿਆਰ ਪੈਦਾ ਕਰਦਾ ਹੈ);

ਅਵਰੀ ਕਉ ਸਾਚੁ ਦੇਇ

Unto others, the Truth is not bestowed.

ਜਿਨ੍ਹਾਂ ਦੇ ਅੰਦਰ ਪਿਆਰ ਦੀ ਅਜੇ ਘਾਟ ਹੈ, ਉਹਨਾਂ ਨੂੰ ਆਪ ਹੀ ਸਿਮਰਨ ਦੀ ਦਾਤਿ ਨਹੀਂ ਦੇਂਦਾ। ਅਵਰੀ ਕਉ = ਹੋਰਨਾਂ ਨੂੰ ਜੋ ਆਦਰਸ਼ ਤੋਂ ਅਜੇ ਨੀਵੇਂ ਹਨ।

ਜੇ ਕਿਸੈ ਦੇਇ ਵਖਾਣੈ ਨਾਨਕੁ ਆਗੈ ਪੂਛ ਲੇਇ ॥੪॥੩॥

If He bestows it upon someone, says Nanak, then, in the world hereafter, that person is not called to account. ||4||3||

ਨਾਨਕ ਆਖਦਾ ਹੈ- ਜਿਸ ਕਿਸੇ ਨੂੰ ਸਿਮਰਨ ਦੀ ਦਾਤਿ ਪ੍ਰਭੂ ਦੇਂਦਾ ਹੈ ਉਸ ਪਾਸੋਂ ਅੱਗੇ ਕਰਮਾਂ ਦਾ ਲੇਖਾ ਨਹੀਂ ਮੰਗਦਾ (ਭਾਵ, ਉਹ ਜੀਵ ਕੋਈ ਅਜੇਹੇ ਕਰਮ ਕਰਦਾ ਹੀ ਨਹੀਂ ਜਿਨ੍ਹਾਂ ਕਰਕੇ ਕੋਈ ਤਾੜਨਾ ਹੋਵੇ) ॥੪॥੩॥ ਵਖਾਣੈ = ਆਖਦਾ ਹੈ। ਪੂਛ ਨ ਲੇਇ = ਲੇਖਾ ਨਹੀਂ ਮੰਗਦਾ ॥੪॥੩॥