ਫਰੀਦਾ ਜਾਂ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਉ

Fareed, when there was time for you to earn good karma, you were in love with the world instead.

ਹੇ ਫਰੀਦ! ਜਦੋਂ ਤੇਰਾ (ਅਸਲ ਖੱਟੀ) ਖੱਟਣ ਦਾ ਵੇਲਾ ਸੀ ਤਦੋਂ ਤੂੰ ਦੁਨੀਆ (ਦੀ 'ਪੋਟਲੀ') ਨਾਲ ਮਸਤ ਰਿਹਾ। ਤਉ = ਤੇਰਾ। ਖਟਣ ਵੇਲ = ਖੱਟਣ ਦਾ ਵੇਲਾ। ਰਤਾ = ਰੱਤਾ, ਰੰਗਿਆ ਹੋਇਆ, ਮਸਤ। ਸਿਉ = ਨਾਲ।

ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ ॥੮॥

Now, death has a strong foothold; when the load is full, it is taken away. ||8||

(ਇਸ ਤਰ੍ਹਾਂ) ਮੌਤ ਦੀ ਨੀਂਹ ਪੱਕੀ ਹੁੰਦੀ ਗਈ, (ਭਾਵ, ਮੌਤ ਦਾ ਸਮਾਂ ਨੇੜੇ ਆਉਂਦਾ ਗਿਆ) ਜਦੋਂ ਸਾਰੇ ਸੁਆਸ ਪੂਰੇ ਹੋ ਗਏ, ਤਾਂ ਇਥੋਂ ਕੂਚ ਕਰਨਾ ਪਿਆ ॥੮॥ ਮਾਰਗ = ਮੌਤ। ਸਵਾਈ = ਵਧਦੀ ਗਈ, ਪੱਕੀ ਹੁੰਦੀ ਗਈ। ਜਾਂ = ਜਦੋਂ। ਭਰਿਆ = (ਪਾਈ) ਭਰੀ ਗਈ, ਸੁਆਸ ਪੂਰੇ ਹੋ ਗਏ। ਨ੍ਹ੍ਹੀਹਿ = (ਅੱਖਰ 'ਨ' ਦੇ ਨਾਲ ਅੱਧਾ 'ਹ' ਹੈ), ਨੀਂਹ ॥੮॥