ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨੑਾ ਮਾਰੇ ਘੁੰਮਿ

Fareed, do not turn around and strike those who strike you with their fists.

ਹੇ ਫਰੀਦ! ਜੋ (ਮਨੁੱਖ) ਤੈਨੂੰ ਮੁੱਕੀਆਂ ਮਾਰਨ (ਭਾਵ, ਕੋਈ ਦੁੱਖ ਦੇਣ) ਉਹਨਾਂ ਨੂੰ ਤੂੰ ਪਰਤ ਕੇ ਨਾ ਮਾਰੀਂ (ਭਾਵ, ਬਦਲਾ ਨਾ ਲਈਂ, ਸਗੋਂ) ਤੈ = ਤੈਨੂੰ। ਤਿਨ੍ਹ੍ਹਾ = (ਅੱਖਰ 'ਨ' ਦੇ ਨਾਲ ਅੱਧਾ 'ਹ' ਹੈ)। ਮਾਰੇ = ਮਾਰਿ। ਨ ਮਾਰੇ = ਨਾਹ ਮਾਰ। ਘੁੰਮਿ = ਘੁੰਮ ਕੇ, ਪਰਤ ਕੇ।

ਆਪਨੜੈ ਘਰਿ ਜਾਈਐ ਪੈਰ ਤਿਨੑਾ ਦੇ ਚੁੰਮਿ ॥੭॥

Kiss their feet, and return to your own home. ||7||

ਉਹਨਾਂ ਦੇ ਪੈਰ ਚੁੰਮ ਕੇ ਆਪਣੇ ਘਰ ਵਿਚ (ਸ਼ਾਂਤ ਅਵਸਥਾ ਵਿਚ) ਟਿਕੇ ਰਹੀਦਾ ਹੈ ॥੭॥ ਆਪਨੜੈ ਘਰਿ = ਆਪਣੇ ਘਰ ਵਿਚ, ਸ੍ਵੈ-ਸਰੂਪ ਵਿਚ, ਸ਼ਾਂਤ ਅਵਸਥਾ ਵਿਚ। ਚੁੰਮਿ = ਚੁੰਮ ਕੇ। ਜਾਈਐ = ਅੱਪੜ ਜਾਈਦਾ ਹੈ ॥੭॥