ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਲੇਖ

Fareed, if you have a keen understanding, then do not write black marks against anyone else.

ਹੇ ਫਰੀਦ! ਜੇ ਤੂੰ ਬਰੀਕ ਅਕਲ ਵਾਲਾ (ਸਮਝਦਾਰ) ਹੈਂ, ਤਾਂ ਹੋਰ ਬੰਦਿਆਂ ਦੇ ਮੰਦੇ ਕਰਮਾਂ ਦੀ ਪਛਚੋਲ ਨਾ ਕਰ; ਅਕਲਿ ਲਤੀਫੁ = ਲਤਫ਼ਿ ਅਕਲ ਵਾਲਾ, ਬਰੀਕ ਸਮਝ ਵਾਲਾ। ਕਾਲੇ ਲੇਖੁ = ਕਾਲੇ ਕਰਮਾਂ ਦਾ ਲੇਖਾ, ਹੋਰਨਾਂ ਦੇ ਮੰਦੇ ਕਰਮਾਂ ਦਾ ਲੇਖਾ-ਪੜਚੋਲ।

ਆਪਨੜੇ ਗਿਰੀਵਾਨ ਮਹਿ ਸਿਰੁ ਨੀਂ︀ਵਾਂ ਕਰਿ ਦੇਖੁ ॥੬॥

Look underneath your own collar instead. ||6||

ਆਪਣੀ ਬੁੱਕਲ ਵਿਚ ਮੂੰਹ ਪਾ ਕੇ ਵੇਖ (ਕਿ ਤੇਰੇ ਆਪਣੇ ਕਰਮ ਕੈਸੇ ਹਨ) ॥੬॥ ਗਿਰੀਵਾਨ = ਬੁੱਕਲ ॥੬॥