ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ ॥
If I had known that my robe would come loose, I would have tied a tighter knot.
(ਹੇ ਪਤੀ-ਪ੍ਰਭੂ!) ਜੇ ਮੈਨੂੰ ਸਮਝ ਹੋਵੇ ਕਿ (ਇਸ 'ਪੋਟਲੀ' ਦੇ ਕਾਰਨ ਤੇਰਾ ਫੜਿਆ ਹੋਇਆ) ਪੱਲਾ ਛਿੱਜ ਜਾਂਦਾ ਹੈ (ਭਾਵ, ਤੇਰੇ ਨਾਲੋਂ ਵਿੱਥ ਪੈ ਜਾਂਦੀ ਹੈ) ਤਾਂ ਮੈਂ (ਤੇਰੇ ਪੱਲੇ ਨਾਲ ਹੀ) ਪੱਕੀ ਗੰਢ ਪਾਵਾਂ। ਲੜੁ = ਪੱਲਾ। ਛਿਜਣਾ = ਟੁੱਟ ਜਾਣਾ ਹੈ। ਪੀਡੀ = ਪੱਕੀ।
ਤੈ ਜੇਵਡੁ ਮੈ ਨਾਹਿ ਕੋ ਸਭੁ ਜਗੁ ਡਿਠਾ ਹੰਢਿ ॥੫॥
I have found none as great as You, Lord; I have looked and searched throughout the world. ||5||
(ਹੇ ਸਾਂਈਂ!) ਮੈਂ ਸਾਰਾ ਜਗਤ ਫਿਰ ਕੇ ਵੇਖ ਲਿਆ ਹੈ, ਤੇਰੇ ਵਰਗਾ (ਸਾਥੀ) ਮੈਨੂੰ ਹੋਰ ਕੋਈ ਨਹੀਂ ਲੱਭਾ ॥੫॥ ਤੈ ਜੇਵਡੁ = ਤੇਰੇ ਜੇਡਾ। ਹੰਢਿ = ਫਿਰ ਕੇ ॥੫॥