ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥
Fareed, if I had known that I had so few sesame seeds, I would have been more careful with them in my hands.
ਹੇ ਫਰੀਦ! ਜੇ ਮੈਨੂੰ ਪਤਾ ਹੋਵੇ ਕਿ (ਇਸ ਸਰੀਰ-ਰੂਪ ਭਾਂਡੇ ਵਿਚ) ਬਹੁਤ ਥੋੜ੍ਹੇ ਜਿਹੇ (ਸੁਆਸ ਰੂਪ) ਤਿਲ ਹਨ ਤਾਂ ਮੈਂ ਸੋਚ-ਸਮਝ ਕੇ (ਇਹਨਾਂ ਦਾ) ਬੁੱਕ ਭਰਾਂ (ਭਾਵ, ਬੇ-ਪਰਵਾਹੀ ਨਾਲ ਜੀਵਨ ਦੇ ਸੁਆਸ ਨਾ ਗੁਜ਼ਾਰੀ ਜਾਵਾਂ)। ਤਿਲ = (ਭਾਵ), ਸੁਆਸ। ਥੋੜੜੇ = ਬਹੁਤ ਥੋੜ੍ਹੇ। ਸੰਮਲਿ = ਸੰਭਲ ਕੇ, ਸੋਚ-ਸਮਝ ਕੇ।
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥੪॥
If I had known that my Husband Lord was so young and innocent, I would not have been so arrogant. ||4||
ਜੇ ਮੈਨੂੰ ਸਮਝ ਆ ਜਾਏ ਕਿ (ਮੇਰਾ) ਪਤੀ (-ਪ੍ਰਭੂ) ਬਾਲ-ਸੁਭਾਵ ਵਾਲਾ ਹੈ (ਭਾਵ, ਭੋਲੇ ਸੁਭਾਵ ਨੂੰ ਪਿਆਰ ਕਰਦਾ ਹੈ) ਤਾਂ ਮੈਂ ਭੀ (ਇਸ ਦੁਨੀਆ ਵਾਲੀ 'ਪੋਟਲੀ' ਦਾ) ਮਾਣ ਛੱਡ ਦਿਆਂ ॥੪॥ ਸਹੁ = ਖਸਮ-ਪ੍ਰਭੂ। ਨੰਢੜਾ = ਨਿੱਕਾ ਜਿਹਾ ਨੱਢਾ, ਨਿੱਕਾ ਜਿਹਾ ਬਾਲ, (ਭਾਵ, ਬਾਲ-ਸੁਭਾਉ ਵਾਲਾ) ॥੪॥