ਛੰਦ

Chhand

ਛੰਦ:

ਧਰਮ ਕਰੇ ਸੁਭ ਜਨਮ ਧਰਮ ਤੇ ਰੂਪਹਿ ਪੈਯੈ

(ਰਾਜੇ ਨੇ ਕਿਹਾ) ਧਰਮ (ਕਰਮ) ਕਰਨ ਨਾਲ ਸ਼ੁਭ ਜਨਮ (ਪ੍ਰਾਪਤ ਹੁੰਦਾ ਹੈ) ਅਤੇ ਧਰਮ ਤੋਂ ਹੀ ਰੂਪ ਦੀ ਪ੍ਰਾਪਤੀ ਹੁੰਦੀ ਹੈ।

ਧਰਮ ਕਰੇ ਧਨ ਧਾਮ ਧਰਮ ਤੇ ਰਾਜ ਸੁਹੈਯੈ

‘Righteousness endows auspicious birth and righteousness confers beauty.

ਧਰਮ (ਕਰਮ) ਕਰਨ ਨਾਲ ਧਨ ਅਤੇ ਧਾਮ (ਮਿਲਦੇ ਹਨ) ਅਤੇ ਧਰਮ (ਕਰਮ) ਨਾਲ ਹੀ ਰਾਜ ਸ਼ੋਭਾਸ਼ਾਲੀ ਹੁੰਦਾ ਹੈ।

ਕਹਿਯੋ ਤੁਹਾਰੋ ਮਾਨਿ ਧਰਮ ਕੈਸੇ ਕੈ ਛੋਰੋ

‘The righteousness augments the wealth and holiness and the righteousness idealises the sovereignty.

ਤੇਰਾ ਕਿਹਾ ਮੰਨ ਕੇ (ਮੈਂ) ਧਰਮ ਨੂੰ ਕਿਸ ਤਰ੍ਹਾਂ ਛਡ ਦਿਆਂ

ਮਹਾ ਨਰਕ ਕੇ ਬੀਚ ਦੇਹ ਅਪਨੀ ਕ︀ਯੋ ਬੋਰੋ ॥੧੬॥

‘Why should I abandon righteousness on your instance and make myself worthy of hell? (l6)

ਅਤੇ ਆਪਣੀ ਦੇਹ ਨੂੰ ਮਹਾ ਨਰਕ ਵਿਚ ਕਿਉਂ ਡੋਬਾਂ ॥੧੬॥

ਕਹਿਯੋ ਤੁਮਾਰੋ ਮਾਨਿ ਭੋਗ ਤੋਸੋ ਨਹਿ ਕਰਿਹੋ

‘Acquiescing to your request, I am not going to copulate with you,

ਤੇਰਾ ਕਿਹਾ ਮਨ ਕੇ ਮੈਂ ਤੇਰੇ ਨਾਲ ਰਤੀ-ਕ੍ਰੀੜਾ ਨਹੀਂ ਕਰਾਂਗਾ।

ਕੁਲਿ ਕਲੰਕ ਕੇ ਹੇਤ ਅਧਿਕ ਮਨ ਭੀਤਰ ਡਰਿਹੋ

‘Because, in my heart, I am apprehensive of denigrating my family.

ਕੁਲ ਨੂੰ ਕਲੰਕ ਲਗ ਜਾਣ ਕਰ ਕੇ (ਮੈਂ) ਮਨ ਵਿਚ ਬਹੁਤ ਡਰਦਾ ਹਾਂ।

ਛੋਰਿ ਬ੍ਰਯਾਹਿਤਾ ਨਾਰਿ ਕੇਲ ਤੋ ਸੋ ਕਮਾਊ

‘Deserting behind my married woman (wife), I will never have sex with you.

(ਮੈਂ ਆਪਣੀ) ਵਿਆਹੀ ਹੋਈ ਇਸਤਰੀ ਨੂੰ ਛਡ ਕੇ ਤੇਰੇ ਨਾਲ ਕਾਮ-ਕੇਲ ਨਹੀਂ ਕਰਾਂਗਾ।

ਧਰਮਰਾਜ ਕੀ ਸਭਾ ਠੌਰ ਕੈਸੇ ਕਰਿ ਪਾਊ ॥੧੭॥

‘I will never be able to find a place in the court of Lord of Righteousness.’(l7)

(ਅਜਿਹਾ ਕਰਨ ਨਾਲ ਮੈਂ) ਧਰਮਰਾਜ ਦੀ ਸਭਾ ਵਿਚ ਸਥਾਨ ਕਿਸ ਤਰ੍ਹਾਂ ਪ੍ਰਾਪਤ ਕਰਾਂਗਾ ॥੧੭॥