ਅੜਿਲ

Arril

ਅੜਿਲ:

ਭਏ ਪੂਜ ਤੋ ਕਹਾ ਗੁਮਾਨ ਕੀਜਿਯੈ

The one, who is considered as worship-worthy, should not become egotistical.

(ਇਸਤਰੀ ਨੇ ਕਿਹਾ) ਜੇ ਪੂਜਣ ਯੋਗ ਹੋ ਗਏ ਤਾਂ ਕੀ ਹੋ ਗਿਆ, (ਫਿਰ ਵੀ) ਹੰਕਾਰ ਨਹੀਂ ਕਰਨਾ ਚਾਹੀਦਾ।

ਧਨੀ ਭਏ ਤੋ ਦੁਖ︀ਯਨ ਨਿਧਨ ਦੀਜਿਯੈ

If one becomes a rich man he should not beset the poor.

ਜੇ ਧਨਵਾਨ ਹੋ ਗਏ ਤਾਂ ਨਿਰਧਨਾਂ ਨੂੰ ਦੁਖ ਨਹੀਂ ਦੇਣਾ ਚਾਹੀਦਾ।

ਰੂਪ ਭਯੋ ਤੋ ਕਹਾ ਐਂਠ ਨਹਿ ਠਾਨਿਯੈ

‘With prettiness one should not display arrogance,

ਜੇ ਰੂਪਵਾਨ ਹੋ ਗਏ ਤਾਂ ਕੀ ਹੋਇਆ, ਆਕੜਨਾ ਨਹੀਂ ਚਾਹੀਦਾ।

ਹੋ ਧਨ ਜੋਬਨ ਦਿਨ ਚਾਰਿ ਪਾਹੁਨੋ ਜਾਨਿਯੈ ॥੧੫॥

‘Because the youth and beauty are sustainable for four (a few) days only.(15)

ਧਨ ਅਤੇ ਜੋਬਨ ਨੂੰ ਚਾਰ ਦਿਨਾਂ ਦਾ ਪ੍ਰਾਹੁਣਾ ਹੀ ਸਮਝਣਾ ਚਾਹੀਦਾ ਹੈ ॥੧੫॥