ਚੌਪਈ

Chaupaee

ਚੌਪਈ:

ਰੈਨਿ ਭਈ ਤ੍ਰਿਯ ਮਿਤ੍ਰ ਬੁਲਾਯੋ

Another night came, the lady called her friend,

(ਇਕ ਵਾਰ) ਰਾਤ ਪੈਣ ਤੇ (ਉਸ) ਇਸਤਰੀ ਨੇ ਮਿਤਰ ਨੂੰ ਬੁਲਾ ਲਿਆ।

ਤ੍ਰਿਯ ਕੋ ਭੇਸ ਧਾਰਿ ਸੋ ਆਯੋ

Disguising himself as a woman, he came in.

ਉਹ ਇਸਤਰੀ ਦਾ ਭੇਸ ਧਾਰ ਕੇ ਆ ਗਿਆ।

ਇਹ ਬਿਧਿ ਤਾ ਸੋ ਬਚਨ ਉਚਰੇ

Then she told him this,

(ਉਸ ਇਸਤਰੀ ਨੇ) ਇਸ ਤਰ੍ਹਾਂ ਦੇ ਬੋਲ ਉਸ ਨਾਲ ਸਾਂਝੇ ਕੀਤੇ

ਹਮ ਸੋ ਭੋਗ ਅਧਿਕ ਤੁਮ ਕਰੇ ॥੧੮॥

‘You have had enough sex with me.(18)

ਕਿ ਤੁਸੀਂ ਮੇਰੇ ਨਾਲ ਬਹੁਤ ਭੋਗ-ਵਿਲਾਸ ਕਰ ਲਿਆ ਹੈ ॥੧੮॥

ਨਾਰਿ ਕਹਿਯੋ ਸੁਨਿ ਮਿਤ੍ਰ ਹਮਾਰੇ

She said, ‘listen my dear friend,

ਇਸਤਰੀ ਨੇ ਕਿਹਾ, ਹੇ ਮਿਤਰ! ਸੁਣੋ।

ਕਹੋ ਬਾਤ ਸੋ ਕਰਹੁ ਪ︀ਯਾਰੇ

‘Listen to what I am going to tell you.

ਜੋ ਗੱਲ ਮੈਂ ਕਹਿੰਦੀ ਹਾਂ, ਹੇ ਪਿਆਰੇ! ਉਹ ਕਰੋ।

ਮੰਤ੍ਰ ਮੋਰ ਕਾਨਨ ਧਰਿ ਲੀਜਹੁ

And listen with full ear towards me,

ਮੇਰੀ ਗੱਲ ਨੂੰ ਕੰਨਾਂ ਵਿਚ ਪਾ ਲਵੋ

ਅਵਰ ਕਿਸੂ ਤਨ ਭੇਦ ਦੀਜਹੁ ॥੧੯॥

‘On the condition that you never divulge to any one.’(19)

ਅਤੇ ਕਿਸੇ ਹੋਰ ਨੂੰ ਇਹ ਭੇਦ ਨਾ ਦਿਓ ॥੧੯॥

ਏਕ ਦਿਵਸ ਤੁਮ ਬਨ ਮੈ ਜੈਯਹੁ

‘You go to the woods one day,

ਇਕ ਦਿਨ ਤੁਸੀਂ ਜੰਗਲ ਵਿਚ ਜਾਓ

ਏਕ ਬਾਵਰੀ ਭੀਤਰਿ ਨੈਯਹੁ

And take bath in natural spring water.

ਅਤੇ ਇਕ ਬਾਉਲੀ ਵਿਚ ਇਸ਼ਨਾਨ ਕਰੋ।

ਮੋਹਿ ਮਿਲੇ ਜਦੁਪਤਿ ਯੌ ਕਹਿਯਹੁ

(Tell others), ‘I have met Shri Krishna,’

(ਅਤੇ) ਇਸ ਤਰ੍ਹਾਂ ਕਹਿਣਾ ਕਿ ਮੈਨੂੰ ਸ੍ਰੀ ਕ੍ਰਿਸ਼ਨ ਮਿਲੇ ਹਨ।

ਬਚ ਭਾਖਿ ਮੌਨ ਹ੍ਵੈ ਰਹਿਯਹੁ ॥੨੦॥

And then become a silent ascetic.(20)

ਇਹ ਗੱਲ ਕਹਿ ਕੇ ਚੁਪ ਹੋ ਜਾਣਾ ॥੨੦॥

ਤੁਮ ਜੋ ਲੋਗ ਦੇਖ ਹੈ ਆਈ

‘The people who would come to see you,

ਤੈਨੂੰ ਜੋ ਲੋਕ ਵੇਖਣ ਲਈ ਆਉਣ,

ਯੌ ਕਹਿ ਯਹੁ ਤਿਨ ਬਚਨ ਸੁਨਾਈ

‘You narrate to them.

ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਕਹਿ ਕੇ ਸੁਣਾਉਣਾ।

ਆਨਿ ਗਾਵ ਤੇ ਬਚਨ ਕਹੈਂਗੇ

‘They would, no doubt, indulge in cacophony.

(ਉਹ ਲੋਕ) ਆ ਕੇ ਪਿੰਡ ਵਿਚ ਗੱਲਾਂ ਕਰਨਗੇ,

ਸੁਨ ਬਤਿਯਾ ਹਮ ਚਕ੍ਰਿਤ ਰਹੈਂਗੇ ॥੨੧॥

‘Listening to them we would show surprise.(21)

ਜਿਨ੍ਹਾਂ ਬੋਲਾਂ ਨੂੰ ਸੁਣ ਕੇ ਮੈਂ ਹੈਰਾਨ ਹੋ ਜਾਵਾਂਗੀ ॥੨੧॥

ਚੜਿ ਝੰਪਾਨ ਸੁ ਤਹਾ ਹਮ ਹੈ

‘I would come to you sitting in a palanquin,

ਮੈਂ ਪਾਲਕੀ ('ਝੰਪਾਨ') ਵਿਚ ਚੜ੍ਹ ਕੇ ਉਥੇ ਆਵਾਂਗੀ।

ਗੁਰੂ ਭਾਖਿ ਤਵ ਸੀਸ ਝੁਕੈ ਹੈ

‘I would bow to you considering you as my Guru.

ਤੈਨੂੰ ਗੁਰੂ ਕਹਿ ਕੇ ਸਿਰ ਝੁਕਾਵਾਂਗੀ।

ਲੈ ਤੋ ਕੋ ਅਪਨੇ ਘਰ ਜੈਹੋ

‘Then I would bring you to my house,

ਤੈਨੂੰ ਲੈ ਕੇ ਆਪਣੇ ਘਰ ਜਾਵਾਂਗੀ

ਭਾਤਿ ਭਾਤਿ ਕੇ ਭੋਗ ਕਮੈਹੋ ॥੨੨॥

Ad there we would revel in various sex plays.’(22)

ਅਤੇ (ਤੇਰੇ ਨਾਲ) ਭਾਂਤ ਭਾਂਤ ਦੀ ਕਾਮਕ੍ਰੀੜਾ ਕਰਾਂਗੀ ॥੨੨॥

ਤਵਨੈ ਜਾਰ ਤੈਸ ਹੀ ਕਿਯੋ

Her friend acted upon the way,

ਉਸ ਦੇ ਯਾਰ ਨੇ ਉਸੇ ਤਰ੍ਹਾਂ ਕੀਤਾ,

ਜਵਨ ਭਾਤਿ ਅਬਲਾ ਕਹਿ ਦਿਯੋ

The lady had told him..

ਜਿਸ ਤਰ੍ਹਾਂ (ਉਸ) ਇਸਤਰੀ ਨੇ ਕਿਹਾ ਸੀ।

ਭਯੋ ਪ੍ਰਾਤ ਬਨ ਮਾਹਿ ਸਿਧਾਰਿਯੋ

(Then) next morning he went into the woods,

ਸਵੇਰ ਹੋਣ ਤੇ (ਉਹ) ਬਨ ਵਿਚ ਚਲਾ ਗਿਆ

ਏਕ ਬਾਵਰੀ ਮਾਹਿ ਬਿਹਾਰਿਯੋ ॥੨੩॥

And took bath in natural spring water.(23)

ਅਤੇ ਇਕ ਬਾਉਲੀ ਵਿਚ ਜਾ ਕੇ ਵਿਹਾਰ ਕੀਤਾ (ਭਾਵ ਇਸ਼ਨਾਨ ਕੀਤਾ) ॥੨੩॥