ਰਾਮਕਲੀ ਮਹਲਾ

Raamkalee, Fifth Mehl:

ਰਾਮਕਲੀ ਪੰਜਵੀਂ ਪਾਤਿਸ਼ਾਹੀ।

ਰਾਜਾ ਰਾਮ ਕੀ ਸਰਣਾਇ

I seek the Sanctuary of the Sovereign Lord.

ਹੇ ਭਾਈ! ਜਿਹੜੇ ਮਨੁੱਖ ਪ੍ਰਕਾਸ਼-ਸਰੂਪ ਪਰਮਾਤਮਾ ਦਾ ਆਸਰਾ ਲੈਂਦੇ ਹਨ, ਰਾਜਾ ਰਾਮ = ਚਾਨਣ-ਰੂਪ ਪ੍ਰਭੂ, ਸਭ ਜੀਵਾਂ ਨੂੰ ਆਪਣੀ ਜੋਤਿ ਦਾ ਚਾਨਣ ਦੇਣ ਵਾਲਾ ਹਰੀ।

ਨਿਰਭਉ ਭਏ ਗੋਬਿੰਦ ਗੁਨ ਗਾਵਤ ਸਾਧਸੰਗਿ ਦੁਖੁ ਜਾਇ ॥੧॥ ਰਹਾਉ

I have become fearless, singing the Glorious Praises of the Lord of the Universe. In the Saadh Sangat, the Company of the Holy, my pains have been taken away. ||1||Pause||

ਪਰਮਾਤਮਾ ਦੇ ਗੁਣ ਗਾਂਦਿਆਂ ਗਾਂਦਿਆਂ ਉਹ ਦੁਨੀਆ ਦੇ ਡਰਾਂ ਤੋਂ ਮੁਕਤ ਹੋ ਜਾਂਦੇ ਹਨ; ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹਨਾਂ ਦਾ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ ॥੧॥ ਰਹਾਉ ॥ ਗਾਵਤ = ਗਾਂਦਿਆਂ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ ॥੧॥ ਰਹਾਉ ॥

ਜਾ ਕੈ ਰਾਮੁ ਬਸੈ ਮਨ ਮਾਹੀ

That person, within whose mind the Lord abides,

ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ (ਦਾ ਨਾਮ) ਆ ਵੱਸਦਾ ਹੈ, ਜਾ ਕੈ ਮਨ ਮਾਹੀ = ਜਿਸ (ਮਨੁੱਖ) ਦੇ ਮਨ ਵਿਚ।

ਸੋ ਜਨੁ ਦੁਤਰੁ ਪੇਖਤ ਨਾਹੀ

does not see the impassible world-ocean.

ਉਹ ਮਨੁੱਖ ਔਖਿਆਈ ਨਾਲ ਤਰੇ ਜਾਣ ਵਾਲੇ ਇਸ ਸੰਸਾਰ-ਸਮੁੰਦਰ ਨੂੰ ਵੇਖਦਾ ਭੀ ਨਹੀਂ (ਉਸ ਦੇ ਰਸਤੇ ਵਿਚ) ਇਹ ਕੋਈ ਰੁਕਾਵਟ ਨਹੀਂ ਪਾਂਦਾ। ਦੁਤਰੁ = ਬੜੀ ਔਖਿਆਈ ਨਾਲ ਤਰਿਆ ਜਾ ਸਕਣ ਵਾਲਾ ਸੰਸਾਰ-ਸਮੁੰਦਰ।

ਸਗਲੇ ਕਾਜ ਸਵਾਰੇ ਅਪਨੇ

All one's affairs are resolved,

ਉਹ ਮਨੁੱਖ ਆਪਣੇ ਸਾਰੇ ਕੰਮ ਸਿਰੇ ਚਾੜ੍ਹ ਲੈਂਦਾ ਹੈ। ਸਗਲੇ = ਸਾਰੇ।

ਹਰਿ ਹਰਿ ਨਾਮੁ ਰਸਨ ਨਿਤ ਜਪਨੇ ॥੧॥

by chanting continually the Name of the Lord, Har, Har. ||1||

ਪਰਮਾਤਮਾ ਦਾ ਨਾਮ (ਆਪਣੀ) ਜੀਭ ਨਾਲ ਨਿੱਤ ਜਪ ਜਪ ਕੇ (ਤਰ ਜਾਂਦਾ ਹੈ) ॥੧॥ ਰਸਨ = ਜੀਭ (ਨਾਲ) ॥੧॥

ਜਿਸ ਕੈ ਮਸਤਕਿ ਹਾਥੁ ਗੁਰੁ ਧਰੈ

Why should His slave feel any anxiety?

ਹੇ ਭਾਈ! ਇਸ ਮਨੁੱਖ ਦੇ ਮੱਥੇ ਉਤੇ ਗੁਰੂ (ਆਪਣਾ) ਹੱਥ ਰੱਖਦਾ ਹੈ, ਜਿਸ ਕੈ = {ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ')। ਕੈ ਮਸਤਕਿ = ਦੇ ਮੱਥੇ ਉਤੇ।

ਸੋ ਦਾਸੁ ਅਦੇਸਾ ਕਾਹੇ ਕਰੈ

The Guru places His hand upon my forehead.

(ਪ੍ਰਭੂ ਦਾ ਉਹ) ਸੇਵਕ ਕਿਸੇ ਤਰ੍ਹਾਂ ਦਾ ਭੀ ਕੋਈ ਚਿੰਤਾ-ਫ਼ਿਕਰ ਨਹੀਂ ਕਰਦਾ। ਅਦੇਸਾ = ਅੰਦੇਸ਼ਾ, ਚਿੰਤਾ-ਫ਼ਿਕਰ। ਕਾਹੇ = ਕਿਉਂ?

ਜਨਮ ਮਰਣ ਕੀ ਚੂਕੀ ਕਾਣਿ

The fear of birth and death is dispelled;

ਉਸ ਮਨੁੱਖ ਦਾ ਜਨਮ ਮਰਨ ਦੇ ਗੇੜ ਦਾ ਡਰ ਮੁੱਕ ਜਾਂਦਾ ਹੈ। ਕਾਣਿ = ਮੁਥਾਜੀ, ਤੋਖ਼ਲਾ।

ਪੂਰੇ ਗੁਰ ਊਪਰਿ ਕੁਰਬਾਣ ॥੨॥

I am a sacrifice to the Perfect Guru. ||2||

ਉਹ ਪੂਰੇ ਗੁਰੂ ਉਤੋਂ ਸਦਾ ਸਦਕੇ ਜਾਂਦਾ ਹੈ (ਆਪਣਾ ਆਪਾ ਵਾਰਦਾ ਰਹਿੰਦਾ ਹੈ) ॥੨॥ ਕੁਰਬਾਣ = ਸਦਕੇ, ਵਾਰਨੇ ॥੨॥

ਗੁਰੁ ਪਰਮੇਸਰੁ ਭੇਟਿ ਨਿਹਾਲ

I am enraptured, meeting with the Guru, the Transcendent Lord.

ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਪਰਮੇਸਰ ਮਿਲ ਪੈਂਦਾ ਹੈ, ਉਹ ਸਦਾ ਖਿੜਿਆ ਰਹਿੰਦਾ ਹੈ। ਭੇਟਿ = ਮਿਲ ਕੇ। ਨਿਹਾਲ = ਚੜ੍ਹਦੀ ਕਲਾ ਵਾਲਾ।

ਸੋ ਦਰਸਨੁ ਪਾਏ ਜਿਸੁ ਹੋਇ ਦਇਆਲੁ

He alone obtains the Blessed Vision of the Lord's Darshan, who is blessed by His Mercy.

(ਪਰ ਗੁਰੂ ਦਾ ਪਰਮੇਸਰ ਦਾ) ਦਰਸਨ ਉਹੀ ਮਨੁੱਖ ਪ੍ਰਾਪਤ ਕਰਦਾ ਹੈ, ਜਿਸ ਉਤੇ ਪ੍ਰਭੂ ਆਪ ਦਇਆਵਾਨ ਹੁੰਦਾ ਹੈ। ਸੋ = ਉਹ ਬੰਦਾ।

ਪਾਰਬ੍ਰਹਮੁ ਜਿਸੁ ਕਿਰਪਾ ਕਰੈ

One who is blessed by the Grace of the Supreme Lord God,

ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ,

ਸਾਧਸੰਗਿ ਸੋ ਭਵਜਲੁ ਤਰੈ ॥੩॥

crosses over the terrifying world-ocean in the Saadh Sangat, the Company of the Holy. ||3||

ਉਹ ਮਨੁੱਖ ਗੁਰੂ ਦੀ ਸੰਗਤਿ ਵਿਚ (ਰਹਿ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥ ਭਵਜਲੁ = ਸੰਸਾਰ-ਸਮੁੰਦਰ ॥੩॥

ਅੰਮ੍ਰਿਤੁ ਪੀਵਹੁ ਸਾਧ ਪਿਆਰੇ

Drink in the Ambrosial Nectar, O Beloved Holy people.

ਹੇ ਪਿਆਰੇ ਸੰਤ ਜਨੋ! (ਤੁਸੀ ਭੀ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਰਹੋ, ਸਾਧ = ਹੇ ਸੰਤ ਜਨੋ! ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ।

ਮੁਖ ਊਜਲ ਸਾਚੈ ਦਰਬਾਰੇ

Your face shall be radiant and bright in the Court of the Lord.

ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ਤੁਹਾਡੇ ਮੂੰਹ ਉਜਲੇ ਹੋਣਗੇ (ਤੁਹਾਨੂੰ ਉਥੇ ਆਦਰ-ਸਤਕਾਰ ਮਿਲੇਗਾ)। ਊਜਲ = ਉਜਲੇ, ਬੇ-ਦਾਗ਼। ਦਰਬਾਰੇ = ਦਰਬਾਰਿ, ਦਰਬਾਰ ਵਿਚ।

ਅਨਦ ਕਰਹੁ ਤਜਿ ਸਗਲ ਬਿਕਾਰ

Celebrate and be blissful, and abandon all corruption.

(ਹੇ ਸੰਤ ਜਨੋ!) ਸਾਰੇ ਵਿਚਾਰ ਛੱਡ ਕੇ ਆਤਮਕ ਆਨੰਦ ਮਾਣਦੇ ਰਹੋ, ਤਜਿ = ਤਿਆਗ ਕੇ। ਬਿਕਾਰ = ਮੰਦੇ ਕੰਮ। ਅਨਦ = ਆਤਮਕ ਅਨੰਦ।

ਨਾਨਕ ਹਰਿ ਜਪਿ ਉਤਰਹੁ ਪਾਰਿ ॥੪॥੪੨॥੫੩॥

O Nanak, meditate on the Lord and cross over. ||4||42||53||

ਹੇ ਨਾਨਕ! ਪਰਮਾਤਮਾ ਦਾ ਨਾਮ ਜਪ ਕੇ ਤੁਸੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਉਗੇ ॥੪॥੪੨॥੫੩॥ ਜਪਿ = ਜਪ ਕੇ ॥੪॥੪੨॥੫੩॥