ਰਾਮਕਲੀ ਮਹਲਾ

Raamkalee, Fifth Mehl:

ਰਾਮਕਲੀ ਪੰਜਵੀਂ ਪਾਤਿਸ਼ਾਹੀ।

ਈੰਧਨ ਤੇ ਬੈਸੰਤਰੁ ਭਾਗੈ

The fire runs away from the fuel.

(ਹੇ ਮਨ! ਵੇਖ ਉਸ ਪ੍ਰਭੂ ਦੀਆਂ ਅਸਚਰਜ ਤਾਕਤਾਂ!) ਲੱਕੜੀ ਤੋਂ ਅੱਗ ਪਰੇ ਭੱਜਦੀ ਹੈ (ਲੱਕੜੀ ਵਿਚ ਅੱਗ ਹਰ ਵੇਲੇ ਮੌਜੂਦ ਹੈ, ਪਰ ਉਸ ਨੂੰ ਸਾੜਦੀ ਨਹੀਂ)। ਈਧਨ ਤੇ = ਬਾਲਣ ਤੋਂ, ਲੱਕੜਾਂ ਤੋਂ। ਬੈਸੰਤਰੁ = ਅੱਗ।

ਮਾਟੀ ਕਉ ਜਲੁ ਦਹ ਦਿਸ ਤਿਆਗੈ

The water runs away from the dust in all directions.

(ਸਮੁੰਦਰ ਦਾ) ਪਾਣੀ ਧਰਤੀ ਨੂੰ ਹਰ ਪਾਸੇ ਵਲੋਂ ਤਿਆਗੀ ਰੱਖਦਾ ਹੈ (ਧਰਤੀ ਸਮੁੰਦਰ ਦੇ ਵਿਚ ਰਹਿੰਦੀ ਹੈ, ਪਰ ਸਮੁੰਦਰ ਇਸ ਨੂੰ ਡੋਬਦਾ ਨਹੀਂ)। ਕਉ = ਨੂੰ। ਦਹਦਿਸ = ਦਸੀਂ ਪਾਸੀਂ।

ਊਪਰਿ ਚਰਨ ਤਲੈ ਆਕਾਸੁ

The feet are above, and the sky is beneath.

(ਰੁੱਖ ਦੇ) ਪੈਰ (ਜੜ੍ਹਾਂ) ਉਪਰ ਵਲ ਹਨ, ਤੇ ਸਿਰ ਹੇਠਲੇ ਪਾਸੇ ਹੈ। ਊਪਰਿ = ਉਤਾਂਹ ਵਲ। ਤਲੈ = ਹੇਠਲੇ ਪਾਸੇ। ਆਕਾਸੁ = ਉਤਲਾ ਪਾਸਾ, ਸਿਰ।

ਘਟ ਮਹਿ ਸਿੰਧੁ ਕੀਓ ਪਰਗਾਸੁ ॥੧॥

The ocean appears in the cup. ||1||

ਘੜੇ ਵਿਚ (ਨਿੱਕੇ ਨਿੱਕੇ ਸਰੀਰਾਂ ਵਿਚ) ਸਮੁੰਦਰ-ਪ੍ਰਭੂ ਆਪਣਾ ਆਪ ਪਰਕਾਸ਼ਦਾ ਹੈ ॥੧॥ ਘਟ ਮਹਿ = ਘੜੇ ਵਿਚ। ਸਿੰਧੁ = ਸਮੁੰਦਰ, ਬੇਅੰਤ ਪ੍ਰਭੂ ॥੧॥

ਐਸਾ ਸੰਮ੍ਰਥੁ ਹਰਿ ਜੀਉ ਆਪਿ

Such is our all-powerful dear Lord.

ਹੇ ਮਨ! ਪਰਮਾਤਮਾ ਆਪ ਬੜੀਆਂ ਤਾਕਤਾਂ ਦਾ ਮਾਲਕ ਹੈ। ਸੰਮ੍ਰਥੁ = ਸਮਰਥਾ ਵਾਲਾ, ਸਭ ਤਾਕਤਾਂ ਦਾ ਮਾਲਕ।

ਨਿਮਖ ਬਿਸਰੈ ਜੀਅ ਭਗਤਨ ਕੈ ਆਠ ਪਹਰ ਮਨ ਤਾ ਕਉ ਜਾਪਿ ॥੧॥ ਰਹਾਉ

His devotees do not forget Him, even for an instant. Twenty-four hours a day, O mind, meditate on Him. ||1||Pause||

ਉਹ ਪਰਮਾਤਮਾ ਆਪਣੇ ਭਗਤਾਂ ਦੇ ਮਨ ਤੋਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਵਿਸਰਦਾ। ਹੇ ਮਨ! ਤੂੰ ਭੀ ਉਸ ਨੂੰ ਅੱਠੇ ਪਹਿਰ ਜਪਿਆ ਕਰ ॥੧॥ ਰਹਾਉ ॥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਜੀਅ ਭਗਤਨ ਕੈ = ਭਗਤਾਂ ਦੀ ਜਿੰਦ ਵਿਚੋਂ। ਮਨ = ਹੇ ਮਨ! ਤਾ ਕਉ = ਉਸ (ਪ੍ਰਭੂ) ਨੂੰ। ਜਾਪਿ = ਜਪਦਾ ਰਹੁ ॥੧॥ ਰਹਾਉ ॥

ਪ੍ਰਥਮੇ ਮਾਖਨੁ ਪਾਛੈ ਦੂਧੁ

First comes the butter, and then the milk.

(ਹੇ ਭਾਈ! ਪਹਿਲਾਂ ਦੁੱਧ ਹੁੰਦਾ ਹੈ, ਉਸ ਨੂੰ ਰਿੜਕਿਆਂ ਉਸ ਦੁੱਧ ਦਾ ਤੱਤ-ਮੱਖਣ ਪਿੱਛੋਂ ਨਿਕਲਦਾ ਹੈ। ਪਰ ਵੇਖ! ਸ੍ਰਿਸ਼ਟੀ ਦਾ ਤੱਤ-) ਮੱਖਣ ਪਰਮਾਤਮਾ ਪਹਿਲਾਂ ਮੌਜੂਦ ਹੈ, ਤੇ (ਉਸ ਦਾ ਪਸਾਰਾ-ਜਗਤ) ਦੁੱਧ ਪਿਛੋਂ (ਬਣਦਾ) ਹੈ (ਜਗਤ-ਪਸਾਰੇ ਰੂਪ ਦੁੱਧ ਵਿਚ ਤੱਤ-ਪ੍ਰਭੂ-ਮੱਖਣ ਸਰਬ-ਵਿਆਪਕ ਹੈ)। ਪ੍ਰਥਮੇ = ਪਹਿਲਾਂ। ਪਾਛੈ = ਪਿੱਛੋਂ।

ਮੈਲੂ ਕੀਨੋ ਸਾਬੁਨੁ ਸੂਧੁ

The dirt cleans the soap.

(ਜੀਵਾਂ ਦੀ ਪਾਲਣਾ ਵਾਸਤੇ) ਮੈਲ ਨੂੰ (ਮਾਂ ਦੇ ਲਹੂ ਨੂੰ) ਸੁੱਧ ਸਾਬਣ ਵਰਗਾ ਚਿੱਟਾ ਦੁੱਧ ਬਣਾ ਦੇਂਦਾ ਹੈ। ਮੈਲੂ = ਮੈਲ ਨੂੰ, ਮਾਤਾ ਦੇ ਲਹੂ ਨੂੰ। ਸੂਧੁ = ਸੁੱਧ, ਚਿੱਟਾ (ਦੁੱਧ)।

ਭੈ ਤੇ ਨਿਰਭਉ ਡਰਤਾ ਫਿਰੈ

The fearless are afraid of fear.

ਨਿਰਭਉ-ਪ੍ਰਭੂ ਦੀ ਅੰਸ ਜੀਵ ਦੁਨੀਆ ਦੇ ਅਨੇਕਾਂ ਡਰਾਂ ਤੋਂ ਡਰਦਾ ਫਿਰਦਾ ਹੈ, ਭੈ ਤੇ = ਡਰਾਂ ਤੋਂ। ਨਿਰਭਉ = ਜੀਵ ਜੋ ਅਸਲ ਵਿਚ ਡਰ-ਰਹਿਤ ਪ੍ਰਭੂ ਦੀ ਅੰਸ ਹੈ।

ਹੋਂਦੀ ਕਉ ਅਣਹੋਂਦੀ ਹਿਰੈ ॥੨॥

The living are killed by the dead. ||2||

ਹੋਂਦ ਵਾਲੀ ਜਿੰਦ ਨੂੰ ਅਣਹੋਂਦੀ ਮਾਇਆ, ਜਿਸ ਦੀ (ਵੱਖਰੀ) ਹਸਤੀ ਕੋਈ ਨਹੀਂ, ਜੀਵ ਨੂੰ ਭਜਾਈ ਫਿਰਦੀ ਹੈ ॥੨॥ ਹੋਂਦੀ ਕਉ = ਹੁੰਦੀ ਨੂੰ, ਹੋਂਦ ਵਾਲੀ ਜਿੰਦ ਨੂੰ। ਅਣਹੋਂਦੀ = ਜਿਸ ਦੀ (ਵੱਖਰੀ) ਹਸਤੀ ਕੋਈ ਨਹੀਂ। ਹਿਰੈ = ਚੁਰਾ ਲੈਂਦੀ ਹੈ, ਠੱਗ ਲੈਂਦੀ ਹੈ ॥੨॥

ਦੇਹੀ ਗੁਪਤ ਬਿਦੇਹੀ ਦੀਸੈ

The visible body is hidden, and the etheric body is seen.

ਹੇ ਭਾਈ! ਸਰੀਰ ਦਾ ਮਾਲਕ ਆਤਮਾ (ਸਰੀਰ ਵਿਚ) ਲੁਕਿਆ ਰਹਿੰਦਾ ਹੈ, ਸਿਰਫ਼ ਸਰੀਰ ਦਿੱਸਦਾ ਹੈ। ਦੇਹੀ = ਦੇਹ ਦਾ ਮਾਲਕ, ਸਰੀਰ ਦਾ ਮਾਲਕ ਆਤਮਾ। ਬਿਦੇਹੀ = ਜੋ ਆਤਮਾ ਨਹੀਂ, ਸਰੀਰ।

ਸਗਲੇ ਸਾਜਿ ਕਰਤ ਜਗਦੀਸੈ

The Lord of the world does all these things.

ਸਾਰੇ ਜੀਵਾਂ ਨੂੰ ਪੈਦਾ ਕਰ ਕੇ ਜਗਤ ਦਾ ਮਾਲਕ ਪ੍ਰਭੂ (ਅਨੇਕਾਂ ਕੌਤਕ) ਕਰਦਾ ਰਹਿੰਦਾ ਹੈ। ਸਾਜਿ = ਸਾਜ ਕੇ। ਜਗਦੀਸੈ = ਜਗਦੀਸ ਹੀ, ਜਗਤ ਦਾ ਮਾਲਕ ਹੀ।

ਠਗਣਹਾਰ ਅਣਠਗਦਾ ਠਾਗੈ

The one who is cheated, is not cheated by the cheat.

ਠਗਣੀ-ਮਾਇਆ ਜੀਵ ਨੂੰ ਸਦਾ ਠੱਗਦੀ ਰਹਿੰਦੀ ਹੈ। ਠਗਣਹਾਰ = (ਸਭ ਨੂੰ) ਠੱਗਣ ਵਾਲੀ ਮਾਇਆ। ਅਣਠਗਦਾ = (ਪਰਮਾਤਮਾ ਦੀ ਅੰਸ ਜੀਵ) ਜੋ ਠੱਗਿਆ ਨਹੀਂ ਜਾਣਾ ਚਾਹੀਦਾ।

ਬਿਨੁ ਵਖਰ ਫਿਰਿ ਫਿਰਿ ਉਠਿ ਲਾਗੈ ॥੩॥

With no merchandise, the trader trades again and again. ||3||

ਨਾਮ ਦੀ ਪੂੰਜੀ ਤੋਂ ਸੱਖਣਾ ਜੀਵ ਮੁੜ ਮੁੜ ਮਾਇਆ ਨੂੰ ਚੰਬੜਦਾ ਹੈ ॥੩॥ ਵਖਰ = ਸੌਦਾ, ਨਾਮ-ਪੂੰਜੀ। ਬਿਨੁ ਵਖਰ = ਨਾਮ ਦੀ ਪੂੰਜੀ ਤੋਂ ਸੱਖਣਾ। ਫਿਰਿ ਫਿਰਿ = ਮੁੜ ਮੁੜ। ਉਠਿ = ਉੱਠ ਕੇ। ਲਾਗੈ = ਮਾਇਆ ਵਿਚ ਫਸਦਾ ਹੈ, ਮਾਇਆ ਨੂੰ ਚੰਬੜਦਾ ਹੈ ॥੩॥

ਸੰਤ ਸਭਾ ਮਿਲਿ ਕਰਹੁ ਬਖਿਆਣ

So join the Society of the Saints, and chant the Lord's Name.

(ਹੇ ਭਾਈ!) ਸੰਤ-ਸਭਾ ਵਿਚ ਮਿਲ ਕੇ (ਧਰਮ ਸ਼ਾਸਤ੍ਰਾਂ ਦੀ ਬੇਸ਼ੱਕ) ਵਿਆਖਿਆ ਕਰ ਕੇ ਵੇਖ ਲਵੋ, ਬਖਿਆਣ = ਵਿਚਾਰ, ਵਿਆਖਿਆ।

ਸਿੰਮ੍ਰਿਤਿ ਸਾਸਤ ਬੇਦ ਪੁਰਾਣ

So say the Simritees, Shaastras, Vedas and Puraanas.

(ਭਾਵੇਂ) ਸਿੰਮ੍ਰਿਤੀਆਂ ਸ਼ਾਸਤ੍ਰਾਂਵੇਦਾਂ ਪੁਰਾਣਾਂ ਦੀ (ਦੀ ਵੀਚਾਰ ਕਰ ਲਉ, ਇਸ ਠਗਣੀ ਮਾਇਆ ਤੋਂ ਬਚਾਉ ਨਹੀਂ ਹੋ ਸਕਦਾ)।

ਬ੍ਰਹਮ ਬੀਚਾਰੁ ਬੀਚਾਰੇ ਕੋਇ

Rare are those who contemplate and meditate on God.

ਜਿਹੜਾ ਕੋਈ ਮਨੁੱਖ ਸਤਸੰਗ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਵਿਚਾਰਦਾ ਹੈ, ਬੀਚਾਰੇ ਕੋਇ = ਜਿਹੜਾ ਕੋਈ ਵਿਚਾਰਦਾ ਹੈ।

ਨਾਨਕ ਤਾ ਕੀ ਪਰਮ ਗਤਿ ਹੋਇ ॥੪॥੪੩॥੫੪॥

O Nanak, they attain the supreme status. ||4||43||54||

ਹੇ ਨਾਨਕ! (ਆਖ-) ਉਸੇ ਦੀ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਬਣਦੀ ਹੈ ॥੪॥੪੩॥੫੪॥ ਤਾ ਕੀ = ਉਸ ਮਨੁੱਖ ਦੀ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ॥੪॥੪੩॥੫੪॥