ਚੌਪਈ ॥

ਚੌਪਈ:

ਬੀਸ ਹਜਾਰ ਕਰੀ ਕੁਪਿ ਮਾਰੇ ॥

(ਦੈਂਤ ਨੇ) ਕ੍ਰੋਧ ਕਰ ਕੇ ਵੀਹ ਹਜ਼ਾਰ ਹਾਥੀ ਮਾਰੇ ਹਨ

ਤੀਸ ਹਜਾਰ ਅਸ੍ਵ ਹਨਿ ਡਾਰੈ ॥

ਅਤੇ ਤੀਹ ਹਜ਼ਾਰ ਘੋੜੇ ਸੰਘਾਰ ਦਿੱਤੇ ਹਨ।

ਚਾਲਿਸ ਸਹਸ ਰਥਿਨ ਰਥ ਟੂਟੈ ॥

ਚਾਲੀ ਹਜ਼ਾਰ ਰਥਵਾਨਾਂ ਦੇ ਰਥ ਟੁਟ ਗਏ ਹਨ

ਸਾਠਿ ਸਹਸ੍ਰ ਰਥੀ ਹੂੰ ਕੂਟੇ ॥੨੧॥

ਅਤੇ ਸੱਠ ਹਜ਼ਾਰ ਰਥੀ ਵੀ ਮਾਰ ਦਿੱਤੇ ਹਨ ॥੨੧॥