ਸਵੈਯਾ ॥
SWAYYA
ਸਵੈਯਾ:
ਸੋਧ ਸਿਕਾਰ ਕੋ ਲੈ ਹਰਿ ਜੂ ਸੁ ਘਨੋ ਜਹ ਥੋ ਤਿਹ ਓਰਿ ਸਿਧਾਰੇ ॥
The side in which there were many animals of prey, Krishna went towards that
ਸ਼ਿਕਾਰ ਦੀ ਸੂਹ ਲੈ ਕੇ ਜਿਥੇ ਸ਼ਿਕਾਰ ਅਧਿਕ ਸੀ, ਸ੍ਰੀ ਕ੍ਰਿਸ਼ਨ ਉਸ ਪਾਸੇ ਵਲ ਚਲੇ ਗਏ।
ਗੋਇਨ ਸੂਕਰ ਰੀਛ ਬਡੇ ਬਹੁ ਚੀਤਰੁ ਅਉਰ ਸਸੇ ਬਹੁ ਮਾਰੇ ॥
He killed the nilgais, pigs, bears, leopards and many rabbits
(ਉਥੇ) ਨੀਲ ਗਊਆਂ (ਬਨ ਗਊਆਂ) ਸੂਰ, ਵੱਡੇ ਵੱਡੇ ਰਿਛ, ਬਹੁਤ ਸਾਰੇ ਚਿਤਕਬਰੇ ਹਿਰਨ ਅਤੇ ਅਤਿ ਅਧਿਕ ਸਹੇ ਮਾਰੇ।
ਗੈਂਡੇ ਹਨੇ ਮਹਿਖਾਸ ਕੇ ਮਤ ਕਰੀ ਅਰੁ ਸਿੰਘਨ ਝੁੰਡਹਿ ਝਾਰੇ ॥
The rhinoceros, the intoxicated elephant of the forest and the lions were killed
ਗੈਂਡੇ ਮਾਰੇ; ਝੋਟੇ, ਮਸਤ ਹਾਥੀ ਅਤੇ ਸ਼ੇਰਾਂ ਦੇ ਝੁੰਡਾਂ ਨੂੰ ਝਾੜਿਆ। ਜਿਨ੍ਹਾਂ ਨੂੰ ਕ੍ਰਿਸ਼ਨ ਨੇ ਬਾਣ ਮਾਰੇ,
ਨੈਕੁ ਸੰਭਾਰ ਰਹੀ ਨ ਪਰੈ ਬਿਸੰਭਾਰ ਜਿਨੋ ਸਰ ਸ︀ਯਾਮ ਪ੍ਰਹਾਰੇ ॥੨੦੮੮॥
On whomsoever Krishna struck a blow, he could not endure that blow and fell unconscious.2088.
ਉਨ੍ਹਾਂ ਨੂੰ ਬਿਲਕੁਲ (ਆਪਣੀ) ਸੰਭਾਲ ਨਾ ਰਹੀ ਅਤੇ ਬੇਸੁਧ ਹੋ ਕੇ ਡਿਗ ਪਏ ॥੨੦੮੮॥
ਪਾਰਥ ਕੋ ਸੰਗ ਲੈ ਪ੍ਰਭ ਜੂ ਬਨ ਮੋ ਧਸਿ ਕੈ ਬਹੁਤੇ ਮ੍ਰਿਗ ਘਾਏ ॥
Taking Arjuna with him, Krishna penetrating into the forest killed many deer
ਅਰਜਨ (ਭਾਰਥ) ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ ਨੇ ਬਨ ਵਿਚ ਧਸ ਕੇ ਬਹੁਤ ਸਾਰੇ ਹਿਰਨ ਮਾਰੇ।
ਏਕ ਹਨੇ ਕਰਵਾਰਿਨ ਸੋ ਤਕਿ ਏਕਨ ਕੇ ਤਨਿ ਬਾਨ ਲਗਾਏ ॥
Many were killed with the sword and many by hitting their bodies with arrows
ਇਕਨਾਂ ਨੂੰ ਤਲਵਾਰਾਂ ਨਾਲ ਮਾਰਿਆ ਅਤੇ ਇਕਨਾਂ ਦੇ ਸ਼ਰੀਰਾਂ ਨੂੰ ਤਕ ਤਕ ਕੇ ਬਾਣ ਮਾਰੇ।
ਅਸ੍ਵਨ ਕੋ ਦਵਰਾਇ ਭਜਾਇ ਕੈ ਕੂਕਰ ਤੇਊ ਹਨੇ ਜੁ ਪਰਾਏ ॥
ਘੋੜਿਆਂ ਨੂੰ ਦੌੜਾ ਕੇ ਅਤੇ ਕੁੱਤਿਆਂ ਨੂੰ ਭਜਾ ਕੇ ਉਨ੍ਹਾਂ ਨੂੰ ਵੀ ਮਾਰ ਦਿੱਤਾ ਜੋ (ਬਚ ਕੇ ਭਜ) ਚਲੇ ਸਨ।
ਸ੍ਰੀ ਬ੍ਰਿਜਨਾਥ ਕੇ ਅਗ੍ਰਜ ਜੇ ਉਠਿ ਭਾਜਤ ਭੇ ਤੇਊ ਜਾਨ ਨ ਪਾਏ ॥੨੦੮੯॥
Causing their horses to run and releasing the dogs, the fleeing animals were killed and in this way, none could save himself from Krishna by fleeing.2089.
ਸ੍ਰੀ ਕ੍ਰਿਸ਼ਨ ਦੇ ਅਗਿਓਂ ਜੋ (ਬਨ ਪਸ਼ੂ) ਉਠ ਕੇ ਭਜੇ ਸਨ, ਉਹ ਜਾ ਨਹੀਂ ਸਕੇ ॥੨੦੮੯॥
ਪਾਰਥ ਏਕ ਹਨੇ ਮ੍ਰਿਗਵਾ ਇਕ ਆਪਹਿ ਸ੍ਰੀ ਬ੍ਰਿਜ ਨਾਇਕ ਘਾਏ ॥
ਕਈਆਂ ਹਿਰਨਾਂ ਨੂੰ ਅਰਜਨ ਨੇ ਮਾਰਿਆ ਅਤੇ ਇਕਨਾਂ ਨੂੰ ਖ਼ੁਦ ਸ੍ਰੀ ਕ੍ਰਿਸ਼ਨ ਨੇ ਮਾਰ ਦਿੱਤਾ।
ਜੇ ਉਠਿ ਭਾਜਤ ਭੇ ਬਨ ਮੈ ਸੋਊ ਕੂਕਰ ਡਾਰਿ ਸਬੈ ਗਹਿਵਾਏ ॥
One deer was killed by Arjuna and one by Krishna himself a d those who were fleeing were got seized by releasing the dogs
ਜੋ ਉਠ ਕੇ ਬਨ ਵਿਚ ਭਜ ਗਏ ਸਨ, ਉਨ੍ਹਾਂ ਦੇ ਪਿਛੇ ਕੁੱਤੇ ਛਡ ਕੇ ਸਭ ਨੂੰ ਪਕੜਵਾ ਲਿਆ।
ਤੀਤਰ ਜੇ ਉਡਿ ਕੈ ਨਭਿ ਓਰਿ ਗਏ ਤਿਨ ਕੋ ਪ੍ਰਭ ਬਾਜ ਚਲਾਏ ॥
ਜੋ ਤਿੱਤਰ ਉਡ ਕੇ ਆਕਾਸ਼ ਵਲ ਚਲੇ ਗਏ ਸਨ, ਉਨ੍ਹਾਂ ਪਿਛੇ ਸ੍ਰੀ ਕ੍ਰਿਸ਼ਨ ਨੇ ਬਾਜ਼ ਛਡ ਦਿੱਤੇ।
ਚੀਤਨ ਏਕ ਮ੍ਰਿਗਾ ਗਹਿ ਕੈ ਕਬਿ ਸ︀ਯਾਮ ਕਹੈ ਜਮਲੋਕਿ ਪਠਾਏ ॥੨੦੯੦॥
Krishna sent the falcons for the flying partridges in the sky and in this way, the falcons caught their prey and threw it down after killing it.2090.
ਕਵੀ ਸ਼ਿਆਮ ਕਹਿੰਦੇ ਹਨ, ਕਈਆਂ ਹਿਰਨਾਂ ਨੂੰ ਚਿਤਰਿਆਂ ਨੇ ਪਕੜ ਕੇ ਯਮਲੋਕ ਭੇਜ ਦਿੱਤਾ ॥੨੦੯੦॥
ਬੇਸਰੇ ਅਉਰ ਕੁਹੀ ਬਹਿਰੀ ਅਰੁ ਬਾਜ ਜੁਰੇ ਬਹੁਤੇ ਸੰਗ ਲੀਨੇ ॥
(ਉਹ) ਬਹੁਤ ਸਾਰੇ ਬੇਸਰੇ, ਕੁਹੀਆਂ, ਬਹਿਰੀਆਂ, ਬਾਜ਼ ਅਤੇ ਜ਼ੁੱਰੇ ਨਾਲ ਲੈ ਕੇ ਗਏ ਸਨ
ਬਾਸੇ ਘਨੇ ਲਗਰਾ ਚਰਗੇ ਸਿਕਰੇਨ ਕੋ ਫੇਟ ਭਲੀ ਬਿਧਿ ਕੀਨੇ ॥
They took with them the falcons of the species of Shahins (Besare, Kuhi and Behri) and also the falcons of the species of hawks (Lagra, Charak and Shikra)
ਅਤੇ ਅਨੇਕਾਂ ਬਾਸ਼ਿਆਂ, ਲਗਰਾਂ, ਚਰਗਾਂ, ਸ਼ਿਕਰਿਆਂ ਤੋਂ ਚੰਗੀ ਤਰ੍ਹਾਂ ਝਪਟਾਂ ਮਰਵਾਈਆਂ ਸਨ।
ਧੂਤੀ ਉਕਾਬ ਬਸੀਨਨ ਕੋ ਸਜਿ ਕੰਠਿਜ ਗੋਲਿਨ ਦ੍ਵਾਲ ਨਵੀਨੇ ॥
ਧੂਤੀਆਂ, ਉਕਾਬਾਂ, ਬਸੀਨਾਂ ਆਦਿ ਨੂੰ ਗੱਲ ਵਿਚ ਘੁੰਘਰੂ ਪਾ ਕੇ ਅਤੇ ਨਵੇਂ ਤਸਮਿਆਂ ਨਾਲ ਸਜਾ ਕੇ
ਜਾ ਸੰਗ ਹੇਰਿ ਚਲਾਵਤ ਭੇ ਤਿਨ ਪਛਿਨ ਤੇ ਇਕ ਜਾਨ ਨ ਦੀਨੇ ॥੨੦੯੧॥
In a similar way, they bedecked the eagles (Dharut and Ukab) and took them alongwith them and to whichever bird, they made the target and sent these birds of prey, they did not let them escape.2091.
ਜਿਨ੍ਹਾਂ (ਪੰਛੀਆਂ ਦੇ) ਝੁੰਡਾਂ ਪਿਛੇ ਛਡ ਦਿੱਤਾ, (ਇਨ੍ਹਾਂ ਨੇ) ਉਨ੍ਹਾਂ ਪੰਛੀਆਂ ਵਿਚੋਂ ਇਕ ਵੀ ਜਾਣ ਨਾ ਦਿੱਤਾ ॥੨੦੯੧॥
ਪਾਰਥ ਅਉ ਪ੍ਰਭ ਜੂ ਮਿਲਿ ਕੈ ਜਬ ਐਸੋ ਸਿਕਾਰ ਕੀਓ ਸੁਖ ਪਾਯੋ ॥
ਜਦ ਅਰਜਨ ਅਤੇ ਕ੍ਰਿਸ਼ਨ ਨੇ ਮਿਲ ਕੇ ਸ਼ਿਕਾਰ ਕੀਤਾ ਤਾਂ ਬਹੁਤ ਸੁਖ ਪ੍ਰਾਪਤ ਕੀਤਾ।
ਆਪਸ ਮੈ ਕਬਿ ਸ︀ਯਾਮ ਭਨੈ ਤਿਹ ਠਉਰ ਦੁਹੂ ਅਤਿ ਹੇਤੁ ਬਢਾਯੋ ॥
In this way, Krishna and Arjuna together obtained the delight of hunting and they mutually increased their love for each other
ਕਵੀ ਸ਼ਿਆਮ ਕਹਿੰਦੇ ਹਨ, ਉਨ੍ਹਾਂ ਨੇ ਉਸ ਥਾਂ ਤੇ ਆਪਸ ਵਿਚ ਬਹੁਤ ਪ੍ਰੇਮ ਵਧਾਇਆ
ਅਉ ਦੁਹੂੰ ਕੋ ਜਲ ਪੀਵਨ ਕੋ ਮਨੁ ਅਉਸਰ ਤਉਨ ਸੁ ਹੈ ਲਲਚਾਯੋ ॥
Now they desired in their mind to drink water and come towards the stream
ਅਤੇ ਦੋਹਾਂ ਦਾ ਮਨ ਜਲ ਪਾਨ ਕਰਨ ਲਈ ਉਸ ਥਾਂ (ਅਰਥਾਤ ਜਲ-ਆਸ਼ੇ) ਤੇ ਜਾਣ ਨੂੰ ਲਲਚਾਇਆ।
ਛੋਰਿ ਅਖੇਟਕ ਦੀਨ ਦੁਹੂੰ ਚਲਿ ਕੈ ਪ੍ਰਭ ਜੂ ਜਮਨਾ ਤਟਿ ਆਯੋ ॥੨੦੯੨॥
Both of them left hunting and went towards the bank of Yamuna.2092.
ਦੋਹਾਂ ਨੇ ਸ਼ਿਕਾਰ ਛਡ ਦਿੱਤਾ ਅਤੇ ਸ੍ਰੀ ਕ੍ਰਿਸ਼ਨ (ਅਤੇ ਅਰਜਨ) ਚਲ ਕੇ ਜਮਨਾ ਦੇ ਕੰਢੇ ਉਤੇ ਆਏ ॥੨੦੯੨॥
ਜਾਤ ਹੁਤੇ ਜਲ ਪੀਵਨ ਕੇ ਹਿਤ ਤਉ ਹੀ ਲਉ ਸੁੰਦਰਿ ਨਾਰਿ ਨਿਹਾਰੀ ॥
When they were coming for drinking water, they saw there a beautiful woman
(ਜਦੋਂ ਉਹ) ਜਲ ਪੀਣ ਲਈ ਜਾ ਰਹੇ ਸਨ, ਉਸੇ ਸਮੇਂ ਉਨ੍ਹਾਂ ਨੇ ਇਕ ਸੁੰਦਰ ਇਸਤਰੀ ਵੇਖੀ।
ਪੂਛਹੁ ਕੋ ਹੈ ਕਹਾ ਇਹ ਦੇਸੁ ਕਹਿਯੋ ਸੰਗਿ ਪਾਰਥ ਯੌ ਗਿਰਿਧਾਰੀ ॥
Krishna asked Arjuna to enquire about the woman
ਸ੍ਰੀ ਕ੍ਰਿਸ਼ਨ ਨੇ ਅਰਜਨ ਦੇ ਨੇੜੇ ਜਾ ਕੇ ਕਿਹਾ, (ਇਸ ਨੂੰ ਜਾ ਕੇ) ਪੁੱਛ ਕਿ ਇਹ ਕੌਣ ਹੈ ਅਤੇ ਇਸ ਦਾ ਦੇਸ ਕਿਹੜਾ ਹੈ?
ਆਇਸ ਮਾਨਿ ਪੁਰੰਦਰ ਕੋ ਸੁ ਭਯੋ ਤਿਹ ਕੇ ਸੰਗ ਬਾਤ ਉਚਾਰੀ ॥
ਆਗਿਆ ਮੰਨ ਕੇ ਅਰਜਨ ਨੇ ਉਸ (ਇਸਤਰੀ) ਨਾਲ ਸਾਰੀ ਗੱਲ ਇਸ ਤਰ੍ਹਾਂ ਕੀਤੀ,
ਕਉਨ ਕੀ ਬੇਟੀ ਹੈ ਦੇਸ ਕਹਾ ਤੁਹਿ ਕੋ ਤੋਹਿ ਭ੍ਰਾਤ ਤੂ ਕਉਨ ਕੀ ਨਾਰੀ ॥੨੦੯੩॥
Arjuna, according to the desire of Krishna, asked her, “O woman! Whose daughter are you? which is your country? Whose sister you are and whose wife you are?2093.
ਤੂੰ ਕਿਸ ਦੀ ਪੁੱਤਰੀ ਹੈਂ, ਤੇਰਾ ਦੇਸ਼ ਕਿਹੜਾ ਹੈ, ਤੇਰਾ ਭਰਾ ਕੌਣ ਹੈ ਅਤੇ ਕਿਸ ਦੀ ਇਸਤਰੀ ਹੈਂ? ॥੨੦੯੩॥