ਪਉੜੀ ॥

Pauree:

ਪਉੜੀ

ਯਯਾ ਜਾਰਉ ਦੁਰਮਤਿ ਦੋਊ ॥

YAYYA: Burn away duality and evil-mindedness.

(ਹੇ ਭਾਈ!) ਭੈੜੀ ਮਤ ਤੇ ਮਾਇਆ ਦਾ ਪਿਆਰ ਸਾੜ ਦਿਉ, ਜਾਰਉ = ਜਾਰਹੁ, ਸਾੜ ਦਿਉ। ਦੋਊ = ਦੂਜਾ ਭਾਵ।

ਤਿਸਹਿ ਤਿਆਗਿ ਸੁਖ ਸਹਜੇ ਸੋਊ ॥

Give them up, and sleep in intuitive peace and poise.

ਇਸ ਨੂੰ ਤਿਆਗਿਆਂ ਹੀ ਸੁਖ ਵਿਚ ਅਡੋਲ ਅਵਸਥਾ ਵਿਚ ਟਿਕੇ ਰਹੋਗੇ। ਤਿਸਹਿ = ਇਸ (ਦੁਰਮਤਿ) ਨੂੰ। ਸੋਊ = ਟਿਕੋਗੇ।

ਯਯਾ ਜਾਇ ਪਰਹੁ ਸੰਤ ਸਰਨਾ ॥

Yaya: Go, and seek the Sanctuary of the Saints;

ਜਾ ਕੇ ਸੰਤਾਂ ਦੀ ਸਰਨੀ ਪਵੋ,

ਜਿਹ ਆਸਰ ਇਆ ਭਵਜਲੁ ਤਰਨਾ ॥

with their help, you shall cross over the terrifying world-ocean.

ਇਸੇ ਆਸਰੇ ਇਸ ਸੰਸਾਰ-ਸਮੁੰਦਰ ਵਿਚੋਂ (ਸਹੀ ਸਲਾਮਤ) ਪਾਰ ਲੰਘ ਸਕੀਦਾ ਹੈ।

ਯਯਾ ਜਨਮਿ ਨ ਆਵੈ ਸੋਊ ॥

Yaya: One who weaves the One Name into his heart,

ਉਹ ਮੁੜ ਮੁੜ ਜਨਮ ਵਿਚ ਨਹੀਂ ਆਉਂਦਾ,

ਏਕ ਨਾਮ ਲੇ ਮਨਹਿ ਪਰੋਊ ॥

Does not have to take birth again.

ਜੇਹੜਾ ਬੰਦਾ ਇਕ ਪ੍ਰਭੂ ਦਾ ਨਾਮ ਲੈ ਕੇ ਆਪਣੇ ਮਨ ਵਿਚ ਪ੍ਰੋ ਲੈਂਦਾ ਹੈ। ਮਨਹਿ = ਮਨ ਵਿਚ।

ਯਯਾ ਜਨਮੁ ਨ ਹਾਰੀਐ ਗੁਰ ਪੂਰੇ ਕੀ ਟੇਕ ॥

Yaya: This human life shall not be wasted, if you take the Support of the Perfect Guru.

ਪੂਰੇ ਗੁਰੂ ਦਾ ਆਸਰਾ ਲਿਆਂ ਮਨੁੱਖਾ ਜਨਮ ਵਿਅਰਥ ਨਹੀਂ ਜਾਂਦਾ। ਨ ਹਾਰੀਐ = ਵਿਅਰਥ ਨਹੀਂ ਜਾਇਗਾ। ਟੇਕ = ਆਸਰਾ।

ਨਾਨਕ ਤਿਹ ਸੁਖੁ ਪਾਇਆ ਜਾ ਕੈ ਹੀਅਰੈ ਏਕ ॥੧੪॥

O Nanak, one whose heart is filled with the One Lord finds peace. ||14||

ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਇਕ ਪ੍ਰਭੂ ਵੱਸ ਪਿਆ ਹੈ, ਉਸ ਨੇ ਆਤਮਕ ਆਨੰਦ ਹਾਸਲ ਕਰ ਲਿਆ ਹੈ ॥੧੪॥ ਤਿਹ = ਉਸ ਨੇ। ਹੀਅਰੈ = ਹਿਰਦੇ ਵਿਚ ॥੧੪॥