ਸਲੋਕੁ ॥
Salok:
ਸਲੋਕ।
ਅੰਤਰਿ ਮਨ ਤਨ ਬਸਿ ਰਹੇ ਈਤ ਊਤ ਕੇ ਮੀਤ ॥
The One who dwells deep within the mind and body is your friend here and hereafter.
ਲੋਕ ਪਰਲੋਕ ਦਾ ਸਾਥ ਦੇਣ ਵਾਲਾ ਪਰਮਾਤਮਾ ਉਸ ਮਨੁੱਖ ਦੇ ਮਨ ਵਿਚ ਤਨ ਵਿਚ ਹਰ ਵੇਲੇ ਵੱਸ ਪੈਂਦਾ ਹੈ, ਅੰਤਰਿ = ਅੰਦਰ। ਈਤ ਊਤ ਕੇ ਮੀਤ = ਲੋਕ ਪਰਲੋਕ ਵਿਚ ਸਾਥ ਦੇਣ ਵਾਲਾ ਮਿੱਤਰ।
ਗੁਰਿ ਪੂਰੈ ਉਪਦੇਸਿਆ ਨਾਨਕ ਜਪੀਐ ਨੀਤ ॥੧॥
The Perfect Guru has taught me, O Nanak, to chant His Name continually. ||1||
ਗੁਰੂ ਜਿਸ ਪਰਮਾਤਮਾ ਨੂੰ ਨੇੜੇ ਵਿਖਾ ਦੇਂਦਾ ਹੈ, ਹੇ ਨਾਨਕ! ਐਸੇ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ ॥੧॥ ਗੁਰਿ = ਗੁਰੂ ਨੇ। ਉਪਦੇਸਿਆ = ਨੇੜੇ ਵਿਖਾ ਦਿੱਤਾ ॥੧॥