ਪਉੜੀ

Pauree:

ਪਉੜੀ।

ਵਡਾ ਆਪਿ ਅਗੰਮੁ ਹੈ ਵਡੀ ਵਡਿਆਈ

The Great Lord is Inaccessible; His glorious greatness is glorious!

ਪ੍ਰਭੂ (ਇਤਨਾ) ਵੱਡਾ ਹੈ (ਕਿ) ਉਸ ਤਕ ਪਹੁੰਚ ਨਹੀਂ ਹੋ ਸਕਦੀ, ਉਸ ਦੀ ਵਡਿਆਈ ਭੀ ਵੱਡੀ ਹੈ (ਭਾਵ, ਉਸ ਵੱਡੇ ਨੇ ਜੋ ਰਚਨਾ ਰਚੀ ਹੈ ਉਹ ਭੀ ਬੇਅੰਤ ਹੈ); ਅਗੰਮੁ = (ਅ-ਗੰਮੁ) ਅਪਹੁੰਚ, ਜਿਸ ਤਕ ਪਹੁੰਚ ਨਾਹ ਹੋ ਸਕੇ। ਵਡਿਆਈ = ਗੁਣ, ਬਜ਼ੁਰਗੀ।

ਗੁਰਸਬਦੀ ਵੇਖਿ ਵਿਗਸਿਆ ਅੰਤਰਿ ਸਾਂਤਿ ਆਈ

Gazing upon Him through the Word of the Guru's Shabad, I blossom forth in ecstasy; tranquility comes to my inner being.

ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਦੀ ਵਡਿਆਈ) ਵੇਖੀ ਹੈ ਉਸ ਦੇ ਅੰਦਰ ਖਿੜਾਉ ਪੈਦਾ ਹੋ ਗਿਆ ਹੈ, ਸ਼ਾਂਤੀ ਆ ਵੱਸੀ ਹੈ। ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ। ਵਿਗਸਿਆ = ਖਿੜ ਪਿਆ, ਅੰਦਰ ਖਿੜਾਉ ਪੈਦਾ ਹੋਇਆ। ਅੰਤਰਿ = ਮਨ ਵਿਚ।

ਸਭੁ ਆਪੇ ਆਪਿ ਵਰਤਦਾ ਆਪੇ ਹੈ ਭਾਈ

All by Himself, He Himself is pervading everywhere, O Siblings of Destiny.

ਹੇ ਭਾਈ! (ਆਪਣੀ ਰਚੀ ਹੋਈ ਰਚਨਾ ਵਿਚ) ਹਰ ਥਾਂ ਪ੍ਰਭੂ ਆਪ ਹੀ ਆਪ ਮੌਜੂਦ ਹੈ; ਸਭੁ = ਹਰ ਥਾਂ। ਆਪੇ = ਆਪ ਹੀ। ਵਰਤਦਾ = ਮੌਜੂਦ ਹੈ। ਭਾਈ = ਹੇ ਭਾਈ!

ਆਪਿ ਨਾਥੁ ਸਭ ਨਥੀਅਨੁ ਸਭ ਹੁਕਮਿ ਚਲਾਈ

He Himself is the Lord and Master of all. He has subdued all, and all are under the Hukam of His Command.

ਪ੍ਰਭੂ ਆਪ ਖਸਮ ਹੈ, ਸਾਰੀ ਸ੍ਰਿਸ਼ਟੀ ਨੂੰ ਉਸ ਨੇ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ, ਆਪਣੇ ਹੁਕਮ ਵਿਚ ਚਲਾ ਰਿਹਾ ਹੈ। ਸਭ = ਸਾਰੀ ਸ੍ਰਿਸ਼ਟੀ। ਨਥੀਅਨੁ = ਨੱਥੀ ਹੈ ਉਸ ਨੇ, ਇਕ ਧਾਗੇ ਵਿਚ ਪ੍ਰੋਤੀ ਹੋਈ ਹੈ, ਵੱਸ ਵਿਚ ਰੱਖੀ ਹੋਈ ਹੈ। ਹੁਕਮਿ = ਹੁਕਮ ਵਿਚ।

ਨਾਨਕ ਹਰਿ ਭਾਵੈ ਸੋ ਕਰੇ ਸਭ ਚਲੈ ਰਜਾਈ ॥੩੬॥੧॥ ਸੁਧੁ

O Nanak, the Lord does whatever He pleases. Everyone walks in harmony with His Will. ||36||1|| Sudh||

ਹੇ ਨਾਨਕ! ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ, ਸਾਰੀ ਸ੍ਰਿਸ਼ਟੀ ਉਸੇ ਦੀ ਰਜ਼ਾ ਵਿਚ ਤੁਰ ਰਹੀ ਹੈ ॥੩੬॥੧॥ਸੁਧੁ ॥ ਰਜਾਈ = (ਉਸ ਦੀ) ਰਜ਼ਾ ਵਿਚ ॥੩੬॥੧॥ਸੁਧੁ ॥