ਰਾਗੁ ਸਾਰੰਗ ਬਾਣੀ ਭਗਤਾਂ ਕੀ ॥ ਕਬੀਰ ਜੀ ॥
Raag Saarang, The Word Of The Devotees. Kabeer Jee:
ਰਾਗ ਸਾਰੰਗ ਵਿੱਚ ਭਗਤਾਂ ਦੀ ਬਾਣੀ। ਭਗਤ ਕਬੀਰ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕਹਾ ਨਰ ਗਰਬਸਿ ਥੋਰੀ ਬਾਤ ॥
O mortal, why are you so proud of small things?
ਹੇ ਬੰਦੇ! ਥੋੜ੍ਹੀ ਜਿਹੀ ਗੱਲ ਪਿੱਛੇ (ਭਾਵ, ਇਸ ਚੰਦ-ਰੋਜ਼ਾ ਜ਼ਿੰਦਗੀ ਪਿੱਛੇ) ਕਿਉਂ ਮਾਣ ਕਰ ਰਿਹਾ ਹੈਂ? ਗਰਬਸਿ = ਤੂੰ ਹੰਕਾਰ ਕਰਦਾ ਹੈਂ। ਨਰ = ਹੇ ਮਨੁੱਖ! ਥੋਰੀ ਬਾਤ = ਥੋੜ੍ਹੀ ਜਿਹੀ ਗੱਲ ਪਿੱਛੇ।
ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੌ ਟੇਢੌ ਜਾਤੁ ॥੧॥ ਰਹਾਉ ॥
With a few pounds of grain and a few coins in your pocket, you are totally puffed up with pride. ||1||Pause||
ਦਸ ਮਣ ਦਾਣੇ ਜਾਂ ਚਾਰ ਟਕੇ ਜੇ ਪੱਲੇ ਹੋ ਗਏ (ਤਾਂ ਕੀਹ ਹੋਇਆ? ਕਿਉਂ) ਇਤਨਾ ਆਕੜ ਕੇ ਤੁਰਦਾ ਹੈਂ? ॥੧॥ ਰਹਾਉ ॥ ਮਨ = ਮਣ। ਨਾਜੁ = ਅਨਾਜ। ਟਕਾ ਚਾਰਿ = ਚਾਰ ਟਕੇ, ਥੋੜ੍ਹੀ ਜਿਹੀ ਮਾਇਆ। ਗਾਂਠੀ = ਪੱਲੇ। ਐਂਡੌ = ਇਤਨਾ ॥੧॥ ਰਹਾਉ ॥
ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੁਇ ਲਖ ਟਕਾ ਬਰਾਤ ॥
With great pomp and ceremony, you control a hundred villages, with an income of hundreds of thousands of dollars.
ਜੇ ਇਸ ਤੋਂ ਭੀ ਵਧੀਕ ਪ੍ਰਤਾਪ ਹੋਇਆ ਤਾਂ ਸੌ ਪਿੰਡਾਂ ਦੀ ਮਾਲਕੀ ਹੋ ਗਈ ਜਾਂ (ਲੱਖ) ਦੋ ਲੱਖ ਟਕੇ ਦੀ ਜਾਗੀਰ ਮਿਲ ਗਈ, ਗਾਂਉ = ਪਿੰਡ। ਬਰਾਤ = ਜਗੀਰ।
ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ ਬਨ ਹਰ ਪਾਤ ॥੧॥
The power you exert will last for only a few days, like the green leaves of the forest. ||1||
ਹੇ ਬੰਦੇ! ਤਾਂ ਭੀ ਚਾਰ ਦਿਨ ਦੀ ਸਰਦਾਰੀ ਕਰ ਲਵੋਗੇ (ਤੇ ਆਖ਼ਰ ਛੱਡ ਜਾਉਗੇ) ਜਿਵੇਂ ਜੰਗਲ ਦੇ ਹਰੇ ਪੱਤੇ (ਚਾਰ ਦਿਨ ਹੀ ਹਰੇ ਰਹਿੰਦੇ ਹਨ, ਤੇ ਫਿਰ ਸੁੱਕ-ਸੜ ਜਾਂਦੇ ਹਨ) ॥੧॥ ਸਾਹਿਬੀ = ਸਰਦਾਰੀ। ਬਨ = ਜੰਗਲ ਦੇ। ਹਰ ਪਾਤ = ਹਰੇ ਪੱਤਰ ॥੧॥
ਨਾ ਕੋਊ ਲੈ ਆਇਓ ਇਹੁ ਧਨੁ ਨਾ ਕੋਊ ਲੈ ਜਾਤੁ ॥
No one has brought this wealth with him, and no one will take it with him when he goes.
(ਦੁਨੀਆ ਦਾ) ਇਹ ਮਾਲ-ਧਨ ਨਾਹ ਕੋਈ ਬੰਦਾ (ਜੰਮਣ ਵੇਲੇ) ਆਪਣੇ ਨਾਲ ਲੈ ਕੇ ਆਇਆ ਹੈ ਤੇ ਨਾਹ ਕੋਈ (ਮਰਨ ਵੇਲੇ) ਇਹ ਧਨ ਨਾਲ ਲੈ ਜਾਂਦਾ ਹੈ।
ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ ॥੨॥
Emperors, even greater than Raawan, passed away in an instant. ||2||
ਰਾਵਣ ਤੋਂ ਭੀ ਵੱਡੇ ਵੱਡੇ ਰਾਜੇ ਇਕ ਪਲਕ ਵਿਚ ਇੱਥੋਂ ਚੱਲ ਵਸੇ ॥੨॥ ਅਧਿਕ = ਵੱਡੇ। ਛਤ੍ਰਪਤਿ = ਰਾਜੇ। ਗਏ ਬਿਲਾਤ = ਚਲੇ ਗਏ ॥੨॥
ਹਰਿ ਕੇ ਸੰਤ ਸਦਾ ਥਿਰੁ ਪੂਜਹੁ ਜੋ ਹਰਿ ਨਾਮੁ ਜਪਾਤ ॥
The Lord's Saints are steady and stable forever; they worship and adore Him, and chant the Lord's Name.
(ਹੇ ਬੰਦੇ! ਜਨਮ-ਮਰਨ ਦਾ ਗੇੜ ਹਰੇਕ ਦੇ ਸਿਰ ਉੱਤੇ ਹੈ, ਸਿਰਫ਼) ਪ੍ਰਭੂ ਦੇ ਸੰਤ ਹੀ ਹਨ ਜੋ ਸਦਾ ਅਟੱਲ ਰਹਿੰਦੇ ਹਨ (ਜੋ ਮੁੜ ਮੁੜ ਮੌਤ ਦਾ ਸ਼ਿਕਾਰ ਨਹੀਂ ਹੁੰਦੇ), ਉਹਨਾਂ ਦੀ ਸੇਵਾ ਕਰੋ, ਉਹ ਪ੍ਰਭੂ ਦਾ ਨਾਮ (ਆਪ ਸਿਮਰਦੇ ਹਨ ਤੇ ਹੋਰਨਾਂ ਤੋਂ) ਜਪਾਂਦੇ ਹਨ। ਜਪਾਤ = ਜਪਦੇ।
ਜਿਨ ਕਉ ਕ੍ਰਿਪਾ ਕਰਤ ਹੈ ਗੋਬਿਦੁ ਤੇ ਸਤਸੰਗਿ ਮਿਲਾਤ ॥੩॥
Those who are mercifully blessed by the Lord of the Universe, join the Sat Sangat, the True Congregation. ||3||
ਪਰਮਾਤਮਾ ਜਿਨ੍ਹਾਂ ਉੱਤੇ ਮਿਹਰ ਕਰਦਾ ਹੈ ਉਹਨਾਂ ਨੂੰ (ਐਸੇ) ਸੰਤ ਜਨਾਂ ਦੀ ਸੰਗਤ ਵਿਚ ਮਿਲਾਂਦਾ ਹੈ ॥੩॥ ਮਿਲਾਤ = ਮਿਲਦੇ ਹਨ ॥੩॥
ਮਾਤ ਪਿਤਾ ਬਨਿਤਾ ਸੁਤ ਸੰਪਤਿ ਅੰਤਿ ਨ ਚਲਤ ਸੰਗਾਤ ॥
Mother, father, spouse, children and wealth will not go along with you in the end.
ਹੇ ਕਮਲੇ! ਮਾਂ, ਪਿਉ, ਵਹੁਟੀ, ਪੁੱਤਰ, ਧਨ-ਇਹਨਾਂ ਵਿਚੋਂ ਕੋਈ ਭੀ ਅਖ਼ੀਰ ਵੇਲੇ ਨਾਲ ਨਹੀਂ ਤੁਰਦਾ। ਬਨਿਤਾ = ਵਹੁਟੀ। ਸਤੁ = ਪੁੱਤਰ। ਸੰਪਤਿ = ਧਨ। ਸੰਗਾਤ = ਨਾਲ।
ਕਹਤ ਕਬੀਰੁ ਰਾਮ ਭਜੁ ਬਉਰੇ ਜਨਮੁ ਅਕਾਰਥ ਜਾਤ ॥੪॥੧॥
Says Kabeer, meditate and vibrate on the Lord, O madman. Your life is uselessly wasting away. ||4||1||
ਕਬੀਰ ਆਖਦਾ ਹੈ ਕਿ (ਇਕ ਪ੍ਰਭੂ ਹੀ ਸਾਥੀ ਬਣਦਾ ਹੈ) ਪ੍ਰਭੂ ਦਾ ਨਾਮ ਸਿਮਰ, (ਸਿਮਰਨ ਤੋਂ ਬਿਨਾ) ਜੀਵਨ ਵਿਅਰਥ ਜਾ ਰਿਹਾ ਹੈ ॥੪॥੧॥ ਬਉਰੇ = ਹੇ ਕਮਲੇ! ਅਕਾਰਥ = ਵਿਅਰਥ ॥੪॥੧॥