ਸਲੋਕੁ ॥
Salok:
ਸਲੋਕ।
ਛਾਤੀ ਸੀਤਲ ਮਨੁ ਸੁਖੀ ਛੰਤ ਗੋਬਿਦ ਗੁਨ ਗਾਇ ॥
The heart is cooled and soothed, and the mind is at peace, chanting and singing the Glorious Praises of the Lord of the Universe.
ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਗਾ ਕੇ ਮੇਰੇ ਦਿਲ ਵਿਚ ਠੰਡ ਪੈ ਜਾਏ, ਮੇਰਾ ਮਨ ਸੁਖੀ ਹੋ ਜਾਏ, ਸੀਤਲ = ਠੰਡੀ। ਛੰਤ = ਛੰਦ, ਗੀਤ। ਗਾਇ = ਗਾ ਕੇ।
ਐਸੀ ਕਿਰਪਾ ਕਰਹੁ ਪ੍ਰਭ ਨਾਨਕ ਦਾਸ ਦਸਾਇ ॥੧॥
Show such Mercy, O God, that Nanak may become the slave of Your slaves. ||1||
ਹੇ ਪ੍ਰਭੂ! ਮੇਰੇ ਤੇ ਅਜੇਹੀ ਮਿਹਰ ਕਰ। ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੇ ਦਾਸਾਂ ਦਾ ਦਾਸ ਹਾਂ ॥੧॥ ਦਾਸ ਦਸਾਇ = ਦਾਸਾਂ ਦਾ ਦਾਸ ॥੧॥