ਪਉੜੀ ॥
Pauree:
ਪਉੜੀ
ਛਛਾ ਛੋਹਰੇ ਦਾਸ ਤੁਮਾਰੇ ॥
CHHACHHA: I am Your child-slave.
ਮੈਂ ਤੇਰਾ ਦਾਸ ਹਾਂ, ਤੇਰਾ ਬੱਚਾ ਹਾਂ (ਮਿਹਰ ਕਰ) ਛੋਹਰੇ = ਬਾਲਕੇ, ਦਾਸ।
ਦਾਸ ਦਾਸਨ ਕੇ ਪਾਨੀਹਾਰੇ ॥
I am the water-carrier of the slave of Your slaves.
ਤੇਰੇ ਦਾਸਾਂ ਦੇ ਦਾਸਾਂ ਦਾ ਮੈਂ ਪਾਣੀ ਭਰਨ ਵਾਲਾ ਬਣਾਂ (ਉਹਨਾਂ ਦੀ ਸੇਵਾ ਵਿਚ ਮੈਨੂੰ ਆਨੰਦ ਪ੍ਰਤੀਤ ਹੋਵੇ)। ਪਾਨੀਹਾਰੇ = ਪਾਣੀ ਭਰਨ ਵਾਲੇ।
ਛਛਾ ਛਾਰੁ ਹੋਤ ਤੇਰੇ ਸੰਤਾ ॥
Chhachha: I long to become the dust under the feet of Your Saints.
ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਹੋ ਜਾਵਾਂ, ਛਾਰੁ = ਚਰਨ-ਧੂੜ।
ਅਪਨੀ ਕ੍ਰਿਪਾ ਕਰਹੁ ਭਗਵੰਤਾ ॥
Please shower me with Your Mercy, O Lord God!
ਹੇ ਭਗਵਾਨ! ਆਪਣੀ ਅਜਿਹੀ ਮਿਹਰ ਕਰ। ਭਗਵੰਤਾ = ਹੇ ਭਗਵਾਨ!
ਛਾਡਿ ਸਿਆਨਪ ਬਹੁ ਚਤੁਰਾਈ ॥
I have given up my excessive cleverness and scheming,
ਹੇ ਮਨ! ਸਾਰੀ ਚਤੁਰਾਈ ਸਿਆਣਪ ਛੱਡ ਕੇ,
ਸੰਤਨ ਕੀ ਮਨ ਟੇਕ ਟਿਕਾਈ ॥
and I have taken the support of the Saints as my mind's support.
ਸੰਤ ਜਨਾਂ ਦਾ ਆਸਰਾ ਫੜ। ਮਨ = ਹੇ ਮਨ!
ਛਾਰੁ ਕੀ ਪੁਤਰੀ ਪਰਮ ਗਤਿ ਪਾਈ ॥
Even a puppet of ashes attains the supreme status,
ਸੰਤ ਜਨ ਜਿਸ ਮਨੁੱਖ ਦੀ ਸਹਾਇਤਾ ਕਰਦੇ ਹਨ, ਛਾਰੁ ਕੀ ਪੁਤਰੀ = ਮਿੱਟੀ ਦੀ ਪੁਤਲੀ।
ਨਾਨਕ ਜਾ ਕਉ ਸੰਤ ਸਹਾਈ ॥੨੩॥
O Nanak, if it has the help and support of the Saints. ||23||
ਹੇ ਨਾਨਕ! ਉਸ ਦਾ ਭੀ ਇਹ ਸਰੀਰ ਤਾਂ ਭਾਵੇਂ ਮਿੱਟੀ ਦਾ ਪੁਤਲਾ ਹੈ, ਪਰ ਇਸ ਵਿਚ ਉਹ ਉੱਚੀ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੨੩॥