ਸਲੋਕੁ ॥
Salok:
ਸਲੋਕ।
ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ ॥
Practicing oppression and tyranny, he puffs himself up; he acts in corruption with his frail, perishable body.
ਜੇਹੜੇ ਬੰਦੇ ਦੂਜਿਆਂ ਉਤੇ ਧੱਕਾ ਜ਼ੁਲਮ ਕਰ ਕੇ ਬੜਾ ਮਾਣ ਕਰਦੇ ਹਨ, (ਸਰੀਰ ਤਾਂ ਉਹਨਾਂ ਦਾ ਭੀ ਨਾਸਵੰਤ ਹੈ) ਉਹਨਾਂ ਦਾ ਨਾਸਵੰਤ ਸਰੀਰ ਵਿਅਰਥ ਚਲਾ ਜਾਂਦਾ ਹੈ। ਫੂਲਹਿ = ਫੁਲਦੇ ਹਨ, ਆਕੜਦੇ ਹਨ, ਅਹੰਕਾਰ ਕਰਦੇ ਹਨ। ਕਾਚੀ = ਨਾਸਵੰਤ। ਬਿਕਾਰ = ਬੇਕਾਰ, ਵਿਅਰਥ।
ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੁਟਾਰ ॥੧॥
He is bound by his egotistical intellect; O Nanak, salvation comes only through the Naam, the Name of the Lord. ||1||
ਉਹ 'ਮੈਂ ਵੱਡਾ' 'ਮੈਂ ਵੱਡਾ' ਕਰਨ ਵਾਲੀ ਮਤਿ ਦੇ ਬੰਧਨਾਂ ਵਿਚ ਜਕੜੇ ਜਾਂਦੇ ਹਨ। ਹੇ ਨਾਨਕ! ਇਹਨਾਂ ਬੰਧਨਾਂ ਤੋਂ ਪ੍ਰਭੂ ਦਾ ਨਾਮ ਹੀ ਛੁਡਾ ਸਕਦਾ ਹੈ ॥੧॥ ਅਹੰਬੁਧਿ = ਮੈਂ ਮੈਂ ਕਰਨ ਵਾਲੀ ਅਕਲ ॥੧॥