ਗਉੜੀ ਮਹਲਾ ੫ ॥

Gauree, Fifth Mehl:

ਗਊੜੀ ਪਾਤਸ਼ਾਹੀ ਪੰਜਵੀਂ।

ਤੂੰਹੈ ਮਸਲਤਿ ਤੂੰਹੈ ਨਾਲਿ ॥

You are my Advisor; You are always with me.

ਹੇ ਪ੍ਰਭੂ! ਤੂੰ (ਹਰ ਥਾਂ ਮੇਰਾ) ਸਲਾਹਕਾਰ ਹੈਂ, ਤੂੰ ਹੀ (ਹਰ ਥਾਂ) ਮੇਰੇ ਨਾਲ ਵੱਸਦਾ ਹੈਂ। ਮਸਲਤਿ = ਸਾਲਾਹ (ਦੇਣ ਵਾਲਾ)। ਰਾਖਹਿ = ਰੱਖਦਾ ਹੈਂ, ਰੱਖਿਆ ਕਰਦਾ ਹੈਂ।

ਤੂਹੈ ਰਾਖਹਿ ਸਾਰਿ ਸਮਾਲਿ ॥੧॥

You preserve, protect and care for me. ||1||

ਤੂੰ ਹੀ (ਜੀਵਾਂ ਦੀ) ਸਾਰ ਲੈ ਕੇ ਸੰਭਾਲ ਕਰ ਕੇ ਰੱਖਿਆ ਕਰਦਾ ਹੈਂ ॥੧॥ ਸਾਰਿ = ਸਾਂਭ ਕੇ, ਸਾਰ ਲੈ ਕੇ। ਸਮਾਲਿ = ਸੰਭਾਲ ਕਰ ਕੇ ॥੧॥

ਐਸਾ ਰਾਮੁ ਦੀਨ ਦੁਨੀ ਸਹਾਈ ॥

Such is the Lord, our Help and Support in this world and the next.

ਹੇ ਮੇਰੇ ਵੀਰ! ਪਰਮਾਤਮਾ ਇਸ ਲੋਕ ਤੇ ਪਰਲੋਕ ਵਿਚ ਅਜਿਹਾ ਸਾਥੀ ਹੈ, ਦੀਨ ਦੁਨੀ ਸਹਾਈ = ਦੀਨ ਦਾ ਸਾਥੀ ਤੇ ਦੁਨੀਆ ਦਾ ਸਾਥੀ, ਲੋਕ ਪਰਲੋਕ ਦਾ ਸਾਥੀ।

ਦਾਸ ਕੀ ਪੈਜ ਰਖੈ ਮੇਰੇ ਭਾਈ ॥੧॥ ਰਹਾਉ ॥

He protects the honor of His slave, O my Sibling of Destiny. ||1||Pause||

ਕਿ ਉਹ ਆਪਣੇ ਸੇਵਕ ਦੀ ਇੱਜ਼ਤ (ਹਰ ਥਾਂ) ਰੱਖਦਾ ਹੈ ॥੧॥ ਰਹਾਉ ॥ ਪੈਜ = ਇੱਜ਼ਤ, ਲਾਜ। ਭਾਈ = ਹੇ ਭਾਈ! ॥੧॥ ਰਹਾਉ ॥

ਆਗੈ ਆਪਿ ਇਹੁ ਥਾਨੁ ਵਸਿ ਜਾ ਕੈ ॥

He alone exists hereafter; this place is in His Power.

(ਹੇ ਭਾਈ!) ਜਿਸ ਪਰਮਾਤਮਾ ਦੇ ਵੱਸ ਵਿਚ ਸਾਡਾ ਇਹ ਲੋਕ ਹੈ, ਉਹੀ ਆਪ ਪਰਲੋਕ ਵਿਚ ਭੀ (ਸਾਡਾ ਰਾਖਾ) ਹੈ। ਆਗੈ = ਪਰਲੋਕ ਵਿਚ। ਇਹੁ ਥਾਨੁ = ਇਹ ਲੋਕ। ਵਸਿ ਜਾ ਕੈ = ਜਿਸ ਦੇ ਵੱਸ ਵਿਚ।

ਆਠ ਪਹਰ ਮਨੁ ਹਰਿ ਕਉ ਜਾਪੈ ॥੨॥

Twenty-four hours a day, O my mind, chant and meditate on the Lord. ||2||

(ਹੇ ਭਾਈ!) ਮੇਰਾ ਮਨ ਤਾਂ ਅੱਠੇ ਪਹਿਰ ਉਸ ਪਰਮਾਤਮਾ ਦਾ ਨਾਮ ਜਪਦਾ ਹੈ ॥੨॥ ਮਨੁ = (ਮੇਰਾ) ਮਨ। ਜਾਪੈ = ਜਪਦਾ ਹੈ ॥੨॥

ਪਤਿ ਪਰਵਾਣੁ ਸਚੁ ਨੀਸਾਣੁ ॥

His honor is acknowledged, and he bears the True Insignia;

ਹੇ ਪ੍ਰਭੂ! ਉਸ ਨੂੰ (ਤੇਰੇ ਦਰਬਾਰ ਵਿਚ) ਇੱਜ਼ਤ ਮਿਲਦੀ ਹੈ, ਉਹ (ਤੇਰੇ ਦਰ ਤੇ) ਕਬੂਲ ਹੁੰਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ, ਰਾਹਦਾਰੀ (ਵਜੋਂ) ਮਿਲਦਾ ਹੈ, ਪਤਿ = ਇੱਜ਼ਤ। ਪਰਵਾਣੁ = ਕਬੂਲ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਨੀਸਾਣੁ = ਪਰਵਾਨਾ, ਜ਼ਿੰਦਗੀ ਦੇ ਸਫ਼ਰ ਵਿਚ ਰਾਹਦਾਰੀ।

ਜਾ ਕਉ ਆਪਿ ਕਰਹਿ ਫੁਰਮਾਨੁ ॥੩॥

the Lord Himself issues His Royal Command. ||3||

ਜਿਸ (ਸੇਵਕ) ਦੇ ਵਾਸਤੇ ਤੂੰ ਆਪ ਹੁਕਮ ਕਰਦਾ ਹੈਂ ॥੩॥ ਫੁਰਮਾਨੁ = ਹੁਕਮ ॥੩॥

ਆਪੇ ਦਾਤਾ ਆਪਿ ਪ੍ਰਤਿਪਾਲਿ ॥

He Himself is the Giver; He Himself is the Cherisher.

ਪਰਮਾਤਮਾ ਆਪ ਹੀ (ਸਭ ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈ, ਆਪ ਹੀ (ਸਭ ਦੀ) ਪਾਲਣਾ ਕਰਨ ਵਾਲਾ ਹੈ। ਪ੍ਰਤਿਪਾਲਿ = ਪ੍ਰਿਤਪਾਲੇ, ਪਾਲਣਾ ਕਰਦਾ ਹੈ।

ਨਿਤ ਨਿਤ ਨਾਨਕ ਰਾਮ ਨਾਮੁ ਸਮਾਲਿ ॥੪॥੧੦੫॥੧੭੪॥

Continually, continuously, O Nanak, dwell upon the Name of the Lord. ||4||105||174||

ਹੇ ਨਾਨਕ! ਤੂੰ ਸਦਾ ਹੀ ਉਸ ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ ॥੪॥੧੦੫॥੧੭੪॥ ਸਮਾਲਿ = ਸਾਂਭ ॥੪॥