ਗਉੜੀ ਮਹਲਾ ੫ ॥
Gauree, Fifth Mehl:
ਗਊੜੀ ਪਾਤਸ਼ਾਹੀ ਪਜੰਵੀ।
ਧਨੁ ਓਹੁ ਮਸਤਕੁ ਧਨੁ ਤੇਰੇ ਨੇਤ ॥
Blessed is that forehead, and blessed are those eyes;
(ਹੇ ਪ੍ਰਭੂ!) ਭਾਗਾਂ ਵਾਲਾ ਹੈ ਉਹ ਮੱਥਾ (ਜੇਹੜਾ ਤੇਰੇ ਦਰ ਤੇ ਨਿਉਂਦਾ ਹੈ) ਭਾਗਾਂ ਵਾਲੀਆਂ ਹਨ ਉਹ ਅੱਖਾਂ (ਜੋ) ਤੇਰੇ (ਦੀਦਾਰ ਵਿਚ ਮਸਤ ਰਹਿੰਦੀਆਂ ਹਨ)। ਧਨੁ = ਭਾਗਾਂ ਵਾਲਾ। ਮਸਤਕੁ = ਮੱਥਾ। ਧਨੁ ਨੇਤ = ਭਾਗਾਂ ਵਾਲੇ ਹਨ ਉਹ ਨੇਤਰ। ਨੇਤ = ਅੱਖਾਂ। ਤੇਰੇ = (ਜੋ) ਤੇਰੇ (ਦੀਦਾਰ ਵਿਚ ਮਸਤ ਹਨ)।
ਧਨੁ ਓਇ ਭਗਤ ਜਿਨ ਤੁਮ ਸੰਗਿ ਹੇਤ ॥੧॥
blessed are those devotees who are in love with You. ||1||
ਭਾਗਾਂ ਵਾਲੇ ਹਨ ਉਹ ਭਗਤ ਜਨ ਜਿਨ੍ਹਾਂ ਦਾ ਤੇਰੇ ਨਾਲ ਪ੍ਰੇਮ ਬਣਿਆ ਰਹਿੰਦਾ ਹੈ ॥੧॥ ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਤੁਮ ਸੰਗਿ = ਤੇਰੇ ਨਾਲ। ਹੇਤ = ਹਿਤ, ਪਿਆਰ ॥੧॥
ਨਾਮ ਬਿਨਾ ਕੈਸੇ ਸੁਖੁ ਲਹੀਐ ॥
Without the Naam, the Name of the Lord, how anyone find peace?
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਦੇ ਸੁਖ ਨਹੀਂ ਮਿਲ ਸਕਦਾ। ਕੈਸੇ ਲਹੀਐ = ਕਿਵੇਂ ਲੱਭ ਸਕਦਾ ਹੈ? ਕਦੇ ਨਹੀਂ ਲੱਭ ਸਕਦਾ।
ਰਸਨਾ ਰਾਮ ਨਾਮ ਜਸੁ ਕਹੀਐ ॥੧॥ ਰਹਾਉ ॥
With your tongue, chant the Praises of the Name of the Lord. ||1||Pause||
(ਇਸ ਵਾਸਤੇ ਸਦਾ) ਜੀਭ ਨਾਲ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੧॥ ਰਹਾਉ ॥ ਰਸਨਾ = ਜੀਭ (ਨਾਲ)। ਜਸੁ = ਸਿਫ਼ਤਿ-ਸਾਲਾਹ। ਕਹੀਐ = ਕਹਿਣਾ ਚਾਹੀਦਾ ਹੈ ॥੧॥ ਰਹਾਉ ॥
ਤਿਨ ਊਪਰਿ ਜਾਈਐ ਕੁਰਬਾਣੁ ॥
Nanak is a sacrifice to those
ਉਹਨਾਂ ਉਤੋਂ (ਸਦਾ) ਸਦਕੇ ਜਾਣਾ ਚਾਹੀਦਾ ਹੈ, ਜਾਈਐ = ਜਾਣਾ ਚਾਹੀਦਾ ਹੈ।
ਨਾਨਕ ਜਿਨਿ ਜਪਿਆ ਨਿਰਬਾਣੁ ॥੨॥੧੦੪॥੧੭੩॥
who meditate on the Lord of Nirvaanaa. ||2||104||173||
ਹੇ ਨਾਨਕ! (ਆਖ-ਹੇ ਭਾਈ!) ਜਿਸ ਜਿਸ ਨੇ ਵਾਸਨਾ-ਰਹਿਤ ਪ੍ਰਭੂ ਦਾ ਨਾਮ ਜਪਿਆ ਹੈ ॥੨॥੧੦੪॥੧੭੩॥ ਜਿਨਿ = ਜਿਸ ਨੇ {ਨੋਟ: ਲਫ਼ਜ਼ 'ਜਿਨ' ਬਹੁ-ਵਚਨ ਹੈ। ਲਫ਼ਜ਼ 'ਜਿਨਿ' ਇਕ-ਵਚਨ ਹੈ}। ਨਿਰਬਾਣੁ = ਵਾਸਨਾ-ਰਹਿਤ, ਜਿਸ ਨੂੰ ਕੋਈ ਵਾਸਨਾ ਪੋਹ ਨ ਸਕੇ ॥੨॥