ਗਉੜੀ ਮਹਲਾ ੫ ॥
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ॥
The Divine Guru has opened his eyes.
ਹੇ ਗੁਰਦੇਵ! ਜਿਸ ਮਨੁੱਖ ਦੀਆਂ (ਆਤਮਕ) ਅੱਖਾਂ ਨੂੰ ਤੂੰ (ਗਿਆਨ ਦਾ) ਚਾਨਣ ਬਖ਼ਸ਼ਿਆ, ਪ੍ਰਗਾਸੁ = ਚਾਨਣ। ਗੁਰਦੇਵ = ਹੇ ਗੁਰਦੇਵ!
ਭਰਮ ਗਏ ਪੂਰਨ ਭਈ ਸੇਵ ॥੧॥ ਰਹਾਉ ॥
Doubt has been dispelled; my service has been successful. ||1||Pause||
ਉਸ ਦੇ ਸਾਰੇ ਵਹਮ (ਥਾਂ ਥਾਂ ਦੇ ਭਟਕਣ) ਦੂਰ ਹੋ ਗਏ, ਤੇਰੇ ਦਰ ਤੇ ਟਿਕ ਕੇ ਕੀਤੀ ਹੋਈ ਉਸ ਦੀ) ਸੇਵਾ ਸਿਰੇ ਚੜ੍ਹ ਗਈ ॥੧॥ ਰਹਾਉ ॥
ਸੀਤਲਾ ਤੇ ਰਖਿਆ ਬਿਹਾਰੀ ॥
The Giver of joy has saved him from smallpox.
ਹੇ ਸੁੰਦਰ ਸਰੂਪ! ਤੂੰ ਹੀ ਸੀਤਲਾ ਤੋਂ ਬਚਾਇਆ ਹੈ। ਸੀਤਲਾ = ਮਾਤਾ ਦਾ ਰੋਗ, ਚੀਚਕ। ਤੇ = ਤੋਂ। ਰਖਿਆ = ਬਚਾਇਆ। ਬਿਹਾਰੀ = {विहारिन्} ਹੇ ਸੁੰਦਰ ਪ੍ਰਭੂ!
ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥੧॥
The Supreme Lord God has granted His Grace. ||1||
ਹੇ ਪਾਰਬ੍ਰਹਮ! ਹੇ ਪ੍ਰਭੂ! ਤੂੰ ਹੀ ਕਿਰਪਾ ਕਰ ਕੇ ਸੀਤਲਾ ਤੋਂ ਬਚਾਇਆ ਹੈ (ਹੋਰ ਕੋਈ ਦੇਵੀ ਆਦਿਕ ਤੇਰੇ ਬਰਾਬਰ ਦੀ ਨਹੀਂ ਹੈ) ॥੧॥ ਕਿਰਪਾ ਧਾਰੀ = ਕਿਰਪਾ ਧਾਰ ਕੇ ॥੧॥
ਨਾਨਕ ਨਾਮੁ ਜਪੈ ਸੋ ਜੀਵੈ ॥
O Nanak, he alone lives, who chants the Naam, the Name of the Lord.
ਹੇ ਨਾਨਕ! (ਆਖ-ਹੇ ਭਾਈ!) ਜੇਹੜਾ ਮਨੁੱਖ (ਹੋਰ ਸਾਰੇ ਆਸਰੇ ਛੱਡ ਕੇ) ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ, ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ।
ਸਾਧਸੰਗਿ ਹਰਿ ਅੰਮ੍ਰਿਤੁ ਪੀਵੈ ॥੨॥੧੦੩॥੧੭੨॥
In the Saadh Sangat, the Company of the Holy, drink deeply of the Lord's Ambrosial Nectar. ||2||103||172||
(ਕਿਉਂਕਿ) ਉਹ ਸਾਧ ਸੰਗਤਿ ਵਿਚ ਰਹਿ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਪੀਂਦਾ ਰਹਿੰਦਾ ਹੈ ॥੨॥੧੦੩॥੧੭੨॥ ਸਾਧ ਸੰਗਿ = ਸਾਧ ਸੰਗਤਿ ਵਿਚ ॥੨॥