ਦੋਹਰਾ

Dohira

ਦੋਹਰਾ:

ਤਾਨੀ ਬੇਚਿ ਕ੍ਰਿਪਾਨ ਲੀ ਚਲਿਯੋ ਚਾਕਰੀ ਧਾਇ

Be bartered the wefts, acquired a sword and marched again.

ਤਾਣੀ ਵੇਚ ਕੇ ਕ੍ਰਿਪਾਨ ਲੈ ਲਈ ਅਤੇ ਨੌਕਰੀ ਲਈ ਜਲਦੀ ਜਲਦੀ ਚਲ ਪਿਆ।

ਮਾਰਤ ਮਾਰਗ ਸਿੰਘ ਜਹ ਤਿਹ ਠਾ ਪਹੁਚ︀ਯੋ ਜਾਇ ॥੧੬॥

Be reached the place where a lion used to plunder the people and eat them.(16)

ਜਿਥੇ ਰਸਤੇ ਵਿਚ ਸ਼ੇਰ (ਲੋਕਾਂ ਨੂੰ) ਮਾਰਦਾ ਸੀ, ਉਸ ਥਾਂ ਉਤੇ ਜਾ ਪਹੁੰਚਿਆ ॥੧੬॥

ਤ੍ਰਸਿਤ ਜੁਲਾਹੋ ਦ੍ਰੁਮ ਚੜ︀ਯੋ ਗਹੈ ਸੈਹਥੀ ਹਾਥ

Being afraid, holding the sword in his hand, he went up the tree.

ਡਰ ਦਾ ਮਾਰਿਆ ਜੁਲਾਹਾ ਹੱਥ ਵਿਚ ਸੈਹਥੀ ਫੜ ਕੇ ਬ੍ਰਿਛ ਉਤੇ ਚੜ੍ਹ ਗਿਆ।

ਤਰੇ ਆਨਿ ਠਾਢੋ ਭਯੋ ਸਿੰਘ ਰੋਸ ਕੇ ਸਾਥ ॥੧੭॥

And down there the lion, which was right furious, took his place.(l7)

ਸ਼ੇਰ ਕ੍ਰੋਧਵਾਨ ਹੋ ਕੇ (ਬ੍ਰਿਛ ਦੇ) ਹੇਠਾਂ ਆ ਕੇ ਖੜੋ ਗਿਆ ॥੧੭॥