ਚੌਪਈ

Chaupaee

ਚੌਪਈ:

ਸਿੰਘਹਿ ਦ੍ਰਿਸਟਿ ਜੁਲਾਹੇ ਪਰੀ

(ਜਦ) ਸ਼ੇਰ ਦੀ ਨਜ਼ਰ ਜੁਲਾਹੇ ਉਤੇ ਪਈ

ਬਰਛੀ ਕੰਪਤ ਹਾਥ ਤੇ ਝਰੀ

When the lion looked up at the weaver, he trembled and the sword fell from his hands.

ਤਾਂ ਕੰਬਦੇ ਹੋਏ ਹੱਥਾਂ ਵਿਚੋਂ ਬਰਛੀ ਡਿਗ ਪਈ।

ਮੁਖ ਮੈ ਲਗੀ ਪਿਸਟਿ ਤਰ ਨਿਕਸੀ

(ਉਹ ਸ਼ੇਰ ਦੇ) ਮੂੰਹ ਵਿਚ ਲਗੀ ਅਤੇ ਪਿਠ ਹੇਠੋਂ ਨਿਕਲ ਗਈ।

ਜਨ ਕਰਿ ਕੰਜਕਲੀ ਸੀ ਬਿਗਸੀ ॥੧੮॥

It went right into the mOUth of the lion and came out ofthe stomach.(18)

ਮਾਨੋ ਕਮਲ ਦੇ ਫੁਲ ਦੀ ਕਲੀ (ਡੋਡੀ) ਖਿੜੀ ਹੋਵੇ ॥੧੮॥

ਜਾਨ︀ਯੋ ਸਾਚੁ ਸਿੰਘ ਮਰਿ ਗਯੋ

(ਜਦੋਂ ਉਸ ਨੇ) ਜਾਣ ਲਿਆ ਕਿ ਸ਼ੇਰ ਸਚਮੁਚ ਮਰ ਗਿਆ ਹੈ,

ਉਤਰਿਯੋ ਪੂਛਿ ਕਾਨ ਕਟਿ ਲਯੋ

When he observed that the lion was dead,

(ਤਾਂ ਬ੍ਰਿਛ ਤੋਂ) ਉਤਰ ਕੇ (ਸ਼ੇਰ ਦੇ) ਕੰਨ ਅਤੇ ਪੂਛਲ ਕਟ ਲਿੱਤੀ।

ਜਾਇ ਨ੍ਰਿਪਤਿ ਕੌ ਤਾਹਿ ਦਿਖਾਯੋ

ਜਾ ਕੇ ਉਹ ਰਾਜੇ ਨੂੰ ਵਿਖਾਏ

ਅਧਿਕ ਮਹੀਨੋ ਅਪਨ ਕਰਾਯੋ ॥੧੯॥

He came down, cut the ear and the tail and showed to the Raja to claim more wages.(l9)

ਅਤੇ ਆਪਣਾ ਬਹੁਤ ਸਾਰਾ ਮਹੀਨਾ ਕਰਵਾ ਲਿਆ (ਅਰਥਾਤ ਚੰਗੀ ਤਨਖਾਹ ਲਗਵਾ ਲਈ) ॥੧੯॥