ਸਵੈਯਾ ॥
SWAYYA
ਸਵੈਯਾ:
ਦੇਖਤ ਹੀ ਬ੍ਰਿਜਨਾਥ ਦਿਜੋਤਮ ਠਾਢ ਭਯੋ ਉਠਿ ਆਗੇ ਬੁਲਾਯੋ ॥
Seeing the Brahmin, Krishna got up and called him
ਸ੍ਰੀ ਕ੍ਰਿਸ਼ਨ ਸ੍ਰੇਸ਼ਠ ਬ੍ਰਾਹਮਣ ਨੂੰ ਵੇਖਦਿਆਂ ਹੀ ਉਠ ਕੇ ਖੜੋ ਗਏ ਅਤੇ ਅਗੇ ਬੁਲਾ ਲਿਆ।
ਲੈ ਦਿਜੈ ਆਗੈ ਧਰੀ ਪਤੀਆ ਤਿਹ ਬਾਚਤ ਹੀ ਪ੍ਰਭ ਜੀ ਸੁਖ ਪਾਯੋ ॥
The Brahmin placed the letter before him, reading which Krishna was extremely pleased
ਬ੍ਰਾਹਮਣ ਨੇ ਚਿੱਠੀ (ਹੱਥ ਵਿਚ) ਲੈ ਕੇ ਅਗੇ ਧਰ ਦਿੱਤੀ। ਉਸ ਨੂੰ ਪੜ੍ਹ ਕੇ ਸ੍ਰੀ ਕ੍ਰਿਸ਼ਨ ਨੇ ਬਹੁਤ ਸੁਖ ਪ੍ਰਾਪਤ ਕੀਤਾ।
ਸ︀ਯੰਦਨ ਸਾਜਿ ਚੜਿਓ ਅਪੁਨੇ ਸੋਊ ਸੰਗਿ ਲਯੋ ਮਨੋ ਪਉਨ ਹ੍ਵੈ ਧਾਯੋ ॥
ਰਥ ਨੂੰ ਸਜਾ ਕੇ (ਅਤੇ ਉਸ ਉਪਰ) ਚੜ੍ਹ ਕੇ ਅਤੇ ਆਪਣੇ ਨਾਲ ਉਸ (ਬ੍ਰਾਹਮਣ) ਨੂੰ ਲੈ ਕੇ (ਇਸ ਤਰ੍ਹਾਂ ਚਲ ਪਏ) ਮਾਨੋ ਪੌਣ ਰੂਪ ਹੋ ਕੇ ਭਜ ਤੁਰੇ ਹੋਣ।
ਮਾਨੋ ਛੁਧਾਤਰੁ ਹੋਇ ਅਤਿ ਹੀ ਮ੍ਰਿਗ ਝੁੰਡ ਤਕੈ ਉਠਿ ਕੇਹਰਿ ਆਯੋ ॥੧੯੮੩॥
He mounted his chariot and moved with the swift speed of wing like a hungry lion following a herd of deer.1983.
(ਜਾਂ ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਭੁਖ ਨਾਲ ਬਹੁਤ ਆਤੁਰ ਹੋਇਆ ਸ਼ੇਰ ਹਿਰਨਾਂ ਦਾ ਝੁੰਡ ਵੇਖ ਕੇ ਉਠ ਦੌੜਿਆ ਹੋਵੇ ॥੧੯੮੩॥
ਇਤ ਸ︀ਯਾਮ ਜੂ ਸ︀ਯੰਦਨ ਸਾਜਿ ਚੜਿਯੋ ਉਤ ਲੈ ਸਿਸੁਪਾਲ ਘਨੋ ਦਲੁ ਆਯੋ ॥
On this side, Krishna went on his chariot and on the other side Shishupal reached alongwith a good deal of army
ਇਧਰੋ ਕ੍ਰਿਸ਼ਨ ਜੀ ਰਥ ਨੂੰ ਤਿਆਰ ਕਰ ਕੇ ਚੜ੍ਹ ਚਲੇ ਹਨ, ਉਧਰੋਂ ਸ਼ਿਸ਼ੁਪਾਲ ਬਹੁਤ ਸਾਰੀ ਸੈਨਾ ਲੈ ਕੇ ਆ ਗਿਆ ਹੈ।
ਆਵਤ ਸੋ ਇਨ ਹੂੰ ਸੁਨਿ ਕੈ ਪੁਰ ਦ੍ਵਾਰ ਬਜਾਰ ਜੁ ਥੇ ਸੁ ਬਨਾਯੋ ॥
Special gates were erected in the city and decorated on knowing about the arrival of Shishupal and Rukmi.
ਇਨ੍ਹਾਂ ਦਾ (ਸ਼ਿਸ਼ੁਪਾਲ ਹੋਰਾਂ ਦਾ) ਆਉਣਾ ਸੁਣ ਕੇ ਨਗਰ ਦੇ ਦੁਆਰ ਅਤੇ ਬਾਜ਼ਾਰ ਜੋ ਸਨ, ਉਨ੍ਹਾਂ ਨੂੰ ਸਜਾ ਦਿੱਤਾ ਗਿਆ ਹੈ।
ਸੈਨ ਬਨਾਇ ਭਲੀ ਇਤ ਤੇ ਰੁਕਮਾਦਿਕ ਆਗੇ ਤੇ ਲੈਨ ਕਉ ਧਾਯੋ ॥
And others came alongwith the army in order to welcome him
ਇਧਰੋਂ ਰੁਕਮੀ ਆਦਿਕ ਸੈਨਾ ਨੂੰ ਚੰਗੀ ਤਰ੍ਹਾਂ ਵਿਵਸਥਿਤ ਕਰ ਕੇ (ਸ਼ਿਸ਼ੁਪਾਲ ਨੂੰ) ਲਿਆਉਣ ਲਈ ਗਏ ਹਨ।
ਸ︀ਯਾਮ ਭਨੈ ਸਭ ਹੀ ਭਟਵਾ ਅਪਨੇ ਮਨ ਮੈ ਅਤਿ ਹੀ ਸੁਖੁ ਪਾਯੋ ॥੧੯੮੪॥
According to the poet Shyam, all the warriors were extremely pleased in their mind.1984.
(ਕਵੀ) ਸ਼ਿਆਮ ਕਹਿੰਦੇ ਹਨ, ਸਾਰਿਆਂ ਸ਼ੂਰਵੀਰਾਂ ਨੇ ਆਪਣੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ ਹੈ ॥੧੯੮੪॥
ਅਉਰ ਬਡੇ ਨ੍ਰਿਪ ਆਵਤ ਭੇ ਚਤੁਰੰਗ ਚਮੂੰ ਸੁ ਘਨੀ ਸੰਗਿ ਲੈ ਕੇ ॥
ਹੋਰ ਵੀ ਬਹੁਤ ਸਾਰੇ ਰਾਜੇ ਆਪਣੇ ਨਾਲ ਬਹੁਤ ਸਾਰੀ ਚਤੁਰੰਗਨੀ ਸੈਨਾ ਲੈ ਕੇ ਆ ਗਏ ਹਨ।
ਹੇਰਨ ਬ︀ਯਾਹ ਰੁਕੰਮਨਿ ਕੋ ਅਤਿ ਹੀ ਚਿਤ ਮੈ ਸੁ ਹੁਲਾਸ ਬਢੈ ਕੈ ॥
Many other kings reached there alongwith their fourfold army, getting pleased, reached there in order to see the wedding of Rummani
ਰੁਕਮਨੀ ਦੇ ਵਿਆਹ ਨੂੰ ਦੇਖਣ ਲਈ (ਉਨ੍ਹਾਂ ਨੇ) ਆਪਣੇ ਮਨ ਵਿਚ ਉਤਸਾਹ ਵਧਾਇਆ ਹੈ।
ਭੇਰਿ ਘਨੀ ਸਹਨਾਇ ਸਿੰਗੇ ਰਨ ਦੁੰਦਭਿ ਅਉ ਤੁਰਹੀਨ ਬਜੈ ਕੈ ॥
(ਉਹ) ਬਹੁਤ ਸਾਰੀਆਂ ਭੇਰੀਆਂ, ਸ਼ਹਿਨਾਈਆਂ, ਰਣਸਿੰਗੇ, ਧੌਂਸੇ ਅਤੇ ਤੁਰੀਆਂ ਵਜਾ ਕੇ (ਆਏ ਹਨ)।
ਸ︀ਯਾਮ ਇਤੇ ਛਪਿ ਆਵਤ ਭਯੋ ਕਬਿ ਸ︀ਯਾਮ ਭਨੈ ਤਿਨ ਕਾਰਨ ਛੈ ਕੈ ॥੧੯੮੫॥
The kettledrums, charionets, and small drums were being played with such intensity that the ear-drums seemed to be getting torn.1985.
ਕਵੀ ਸ਼ਿਆਮ ਕਹਿੰਦੇ ਹਨ, ਉਨ੍ਹਾਂ (ਦੀ ਆਮਦ) ਦੇ ਕਾਰਨ ਸ੍ਰੀ ਕ੍ਰਿਸ਼ਨ ਲੁਕ ਕੇ ਅਤੇ ਛਹਿ ਕੇ (ਉਥੇ) ਆ ਗਏ ਹਨ ॥੧੯੮੫॥
ਸ︀ਯਾਮ ਭਨੈ ਜੋਊ ਬੇਦ ਕੇ ਬੀਚ ਲਿਖੀ ਬਿਧਿ ਬ︀ਯਾਹ ਕੀ ਸੋ ਦੁਹੂੰ ਕੀਨੀ ॥
(ਕਵੀ) ਸ਼ਿਆਮ ਕਹਿੰਦੇ ਹਨ, ਵਿਆਹ ਦੀ ਜੋ ਵਿਧੀ ਵੇਦਾਂ ਵਿਚ ਲਿਖੀ ਹੈ, ਦੋਹਾਂ (ਪਾਸਿਆਂ ਨੇ) ਕੀਤੀ।
ਮੰਤ੍ਰਨ ਸੋ ਅਭਿਮੰਤ੍ਰਨ ਕੈ ਭੂਅ ਫੇਰਨ ਕੀ ਸੁ ਪਵਿਤ੍ਰ ਕੈ ਲੀਨੀ ॥
The marriage of both was soleminsed according to Vedic rites and there were performed the matrimonial rites of moving round the sacred fire with the chanting of mantras
(ਵੇਦ) ਮੰਤ੍ਰ ਨਾਲ ਸ਼ੁੱਧ ਕਰ ਕੇ ਫੇਰਿਆਂ ਵਾਲੀ ਥਾਂ ਨੂੰ ਪਵਿਤਰ ਕਰ ਲਿਆ।
ਅਉਰ ਜਿਤੇ ਦਿਜ ਸ੍ਰੇਸਟ ਹੁਤੇ ਤਿਨ ਕੋ ਅਤਿ ਹੀ ਦਛਨਾ ਤਿਨ ਦੀਨੀ ॥
Enormous gifts were given to the eminent Brahmins
ਹੋਰ ਜਿਤਨੇ ਸ੍ਰੇਸ਼ਠ ਬ੍ਰਾਹਮਣ ਸਨ, ਉਨ੍ਹਾਂ ਨੂੰ ਬਹੁਤ ਸਾਰੀ ਦੱਛਣਾ ਦਿੱਤੀ ਗਈ।
ਬੇਦੀ ਰਚੀ ਭਲੀ ਭਾਤਹ ਸੋ ਜਦੁਬੀਰ ਬਿਨਾ ਸਭ ਲਾਗਤ ਹੀਨੀ ॥੧੯੮੬॥
A charming altar was erected, but nothing seemed appropriate without Krishna.1986.
ਵੇਦੀ ਵੀ ਚੰਗੀ ਤਰ੍ਹਾਂ ਬਣਾਈ ਗਈ, (ਪਰ) ਸ੍ਰੀ ਕ੍ਰਿਸ਼ਨ ਤੋਂ ਬਿਨਾ ਸਭ ਕੁਝ ਫਿਕਾ ਜਿਹਾ ਲਗ ਰਿਹਾ ਸੀ ॥੧੯੮੬॥
ਤਉ ਹੀ ਲਉ ਲੈ ਕਿਹ ਸੰਗਿ ਪੁਰੋਹਿਤ ਦੇਵੀ ਕੀ ਪੂਜਾ ਕੇ ਕਾਜ ਸਿਧਾਰੇ ॥
Then taking the priest alongwith themselves all went to worship the goddess
ਉਤਨੇ ਚਿਰ ਵਿਚ ਹੀ ਪਰੋਹਿਤ ਉਸ (ਰੁਕਮਨੀ) ਨੂੰ ਨਾਲ ਲੈ ਕੇ ਦੇਵੀ ਦੀ ਪੂਜਾ ਲਈ ਚਲ ਪਏ।
ਸ︀ਯੰਦਨ ਪੈ ਚੜਵਾਇ ਤਬੈ ਤਿਹ ਪਾਛੇ ਚਲੇ ਤਿਹ ਕੇ ਭਟ ਭਾਰੇ ॥
Many warriors followed them on their chariots
ਉਸ ਵੇਲੇ ਉਸ ਨੂੰ ਰਥ ਉਤੇ ਚੜ੍ਹਾ ਕੇ ਉਸ ਦੇ ਪਿਛੇ ਬਹੁਤ ਸਾਰੇ ਯੋਧੇ ਚਲ ਪਏ।
ਯਾ ਬਿਧਿ ਦੇਖਿ ਪ੍ਰਤਾਪ ਘਨੋ ਮੁਖ ਤੇ ਰੁਕਮੈ ਇਹ ਬੈਨ ਉਚਾਰੇ ॥
ਇਸ ਤਰ੍ਹਾਂ ਦਾ (ਆਪਣਾ) ਅਤਿ ਅਧਿਕ ਪ੍ਰਤਾਪ ਵੇਖ ਕੇ ਰੁਕਮੀ ਨੇ ਮੁਖ ਤੋਂ ਇਹ ਬਚਨ ਕਹੇ
ਰਾਖੀ ਪ੍ਰਭੂ ਪਤਿ ਮੋਰ ਭਲੀ ਬਿਧਿ ਧੰਨ︀ਯ ਕਹਿਯੋ ਅਬ ਭਾਗ ਹਮਾਰੇ ॥੧੯੮੭॥
Seeing such an atmosphere, Rukmi, the brother of Rukmani said this, “O Lord! I am very fortunate that you have protected my honour.”1987.
ਕਿ ਹੁਣ ਸਾਡੇ ਧੰਨ ਭਾਗ ਹਨ ਕਿਉਂਕਿ ਪਰਮਾਤਮਾ ਨੇ ਚੰਗੀ ਤਰ੍ਹਾਂ ਮੇਰੀ ਪਤ ਰਖ ਲਈ ਹੈ ॥੧੯੮੭॥